jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਗੁਰਦਾ ਕਾਂਡ : 5 ਡਾਕਟਰਾਂ ਨੂੰ 5-5 ਸਾਲ ਦੀ ਕੈਦ

www.sabblok.blogspot.com

ਅੰਮ੍ਰਿਤਸਰ : ਵਧੀਕ ਸੈਸ਼ਨ ਜੱਜ  ਜੀ ਐਸ ਬਖ਼ਸ਼ੀ ਨੇ  ਗੁਰਦਾ ਕਾਂਡ ਵਿੱ ‘ਚ ਨਾਮਜ਼ਦ  5 ਡਾਕਟਰਾਂ ਨੂੰ ਦੋਸ਼ੀ ਕਰਾਰ ਦੇਣ ਮਗਰੋਂ 5-5 ਸਾਲ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਹੈ । ਜਦਕਿ  ਨਾਬਾਲਗ ਲੜਕੇ ਦਾ ਜ਼ਬਰੀ ਗੁਰਦਾ ਕੱਢਵਾ ਕੇ ਲਗਵਾਉਣ ਵਾਲੇ ਸਾਬਕਾ   ਪੁਲੀਸ ਇੰਸਪੈਕਟਰ ਨੂੰ 8 ਸਾਲ ਦੀ ਕੈਦ ਹੋਈ ਹੈ ।
ਇਸ ਘਟਨਾ ਤੋਂ ਪੀੜਤ ਲੜਕੇ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ  ਗਈ ਸੀ ।
2002    ਵਿੱਚ ਵਾਪਰੀ ਇਸ ਘਟਨਾ  ਬਾਰੇ ਇਹ ਫੈਸਲਾ 11 ਸਾਲਾ ਬਾਅਦ ਆਇਆ ਹੈ।
ਅਦਾਲਤ ਨੇ  ਡਾ : ਓ ਪੀ ਮਹਾਜਨ  ਅਤੇ  ਡਾ: ਜਗਦੀਸ਼ ਗਾਰਗੀ  ਨੂੰ 5-5 ਸਾਲ ਕੈਦ ਅਤੇ 20-20 ਹਜ਼ਾਰ ਜੁਰਮਾਨਾ ਕੀਤਾ ਹੈ ਇਸੇ ਤਰ੍ਹਾਂ   ਡਾ: ਐਸ ਪੀ ਐਸ ਗਰੋਵਰ, ਡਾ: ਐਚ ਐਸ ਭੁਟਾਨੀ ਅਤੇ ਡਾ: ਅਰਵਿੰਦਰ ਸਿੰਘ ਨੂੰ 5-5 ਸਾਲ ਕੈਦ ਅਤੇ 72-72 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਦੋਸ਼ੀਆਂ ’ਚੋਂ ਡਾ: ਓ.ਪੀ. ਮਹਾਜਨ ਇੱਕ ਸਰਕਾਰੀ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਹਨ ਅਤੇ ਡਾ। ਜਗਦੀਸ਼ ਗਾਰਗੀ ਇਸੇ ਕਾਲਜ ਦੇ ਫੌਰੈਂਸਿਕ ਸਾਇੰਸ ਵਿਭਾਗ ਦੇ ਸਾਬਕਾ ਮੁਖੀ ਹਨ। ਬਾਕੀ ਤਿੰਨ ਡਾਕਟਰ ਜਲੰਧਰ ਦੇ ਨਿਊ ਰੂਬੀ ਹਸਪਤਾਲ ਨਾਲ ਸਬੰਧਤ ਹਨ। ਇਨ੍ਹਾਂ ਖਿਲਾਫ਼ ਇੱਥੇ ਥਾਣਾ ਕੋਤਵਾਲੀ ਵਿਖੇ 2002 ਵਿੱਚ ਟਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ ਦੀ ਧਾਰਾ 18, 19, 20 ਅਤੇ ਆਈ।ਪੀ।ਸੀ। ਦੀ ਧਾਰਾ 419,420, 467, 468, 471, 469, 120 ਬੀ, 363, 368, 259 ਏ, 506 ਅਤੇ 327 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸਰਕਾਰੀ ਵਕੀਲ ਆਰ।ਕੇ। ਸਲਵਾਨ ਨੇ ਅਦਾਲਤ ਵਲੋਂ ਇਸ ਮਾਮਲੇ ਵਿੱਚ ਸੁਣਾਈ ਗਈ ਸਜ਼ਾ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਅੱਜ ਇਸ ਕੇਸ ਦੀ ਸੁਣਵਾਈ ਨੂੰ ਲੈ ਕੇ ਸਾਰਾ ਦਿਨ ਹੀ ਅਦਾਲਤ ਵਿਚ ਭੀੜ ਲੱਗੀ ਰਹੀ। ਚਰਚਿਤ ਕੇਸ ਦੀ ਸੁਣਵਾਈ ਕਾਰਨ ਅਦਾਲਤ ਦੇ ਬਾਹਰ ਸੁਰੱਖਿਆ ਪ੍ਰਬੰਧ ਵੀ ਕੀਤੇ ਹੋਏ ਸਨ। ਇਸ ਮੌਕੇ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਵੀ ਪੁੱਜੇ ਹੋਏ ਸਨ।
ਇਉਂ ਵਾਪਰਿਆ ਘਟਨਾਕ੍ਰਮ
ਦੋਸ਼ੀਆਂ ਨੇ 17 ਸਾਲ ਦੇ ਨੌਜਵਾਨ ਬਗੀਚਾ ਸਿੰਘ ਵਾਸੀ ਜਗਰਾਉਂ ਦਾ ਜਬਰੀ ਅਪਰੇਸ਼ਨ ਕਰਕੇ ਗੁਰਦਾ ਕੱਢ ਲਿਆ ਸੀ ਅਤੇ ਕਿਸੇ ਹੋਰ ਵਿਅਕਤੀ ਦੇ ਲਾ ਦਿੱਤਾ ਸੀ। ਅਦਾਲਤ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਹੋਇਆ ਸੀ ਅਤੇ ਹੁਣ 11 ਸਾਲ ਚੱਲੀ ਸੁਣਵਾਈ ਮਗਰੋਂ ਸਜ਼ਾ ਸੁਣਾਈ ਗਈ ਹੈ। ਸੰਨ 2002 ਵਿੱਚ ਇਸ ਮਾਮਲੇ ਨੂੰ ਉਸ ਵੇਲੇ ਦੇ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਭਾਰਿਆ ਸੀ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਕੇ ਇਹ ਸੱਚ ਸਾਹਮਣੇ ਲਿਆਂਦਾ ਸੀ ਕਿ ਬਗੀਚਾ ਸਿੰਘ ਨੂੰ ਕਿਸੇ ਬਲਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਧੋਖੇ ਨਾਲ ਅਗਵਾ ਕੀਤਾ ਸੀ। ਉਹ ਉਸਨੂੰ ਡਰਾਇਵਿੰਗ ਸਿਖਾਉਣ ਦੇ ਬਹਾਨੇ ਚੰਡੀਗੜ੍ਹ ਲੈ ਗਿਆ, ਜਿਥੇ ਪੁਲੀਸ ਇੰਸਪੈਕਟਰ ਸੁਰੇਸ਼ ਕੁਮਾਰ ਰਹਿੰਦਾ ਸੀ। ਬਗੀਚਾ ਸਿੰਘ ਨੂੰ ਪੈਸਿਆਂ ਦਾ ਲਾਲਚ ਦੇ ਕੇ ਗੁਰਦਾ ਦਾਨ ਕਰਨ ਲਈ ਆਖਿਆ ਗਿਆ ਪਰ ਉਸਨੇ ਨਾਂਹ ਕਰ ਦਿੱਤੀ। ਮਗਰੋਂ ਉਸ ਨੂੰ ਪਿਸਤੌਲ ਦਿਖਾ ਕੇ ਡਰਾ ਧਮਕਾ ਕੇ ਗੁਰਦਾ ਦੇਣ ਲਈ ਮਨਾਇਆ ਗਿਆ। ਇਸ ਵਾਸਤੇ ਉਸਦੇ ਕੇਸ ਕੱਟ ਦਿੱਤੇ ਗਏ ਅਤੇ ਗਲਤ ਸ਼ਨਾਖ਼ਤ ਦੇ ਕੇ ਗੁਰਦਾ ਦਾਨ ਕਰਨ ਲਈ ਬਣੀ ਪ੍ਰਵਾਨਗੀ ਕਮੇਟੀ ਅੱਗੇ ਪੇਸ਼ ਕੀਤਾ ਗਿਆ। ਉਸ ਵੇਲੇ ਪ੍ਰਵਾਨਗੀ ਕਮੇਟੀ ਦੇ ਮੁਖੀ ਡਾ। ਓ।ਪੀ। ਮਹਾਜਨ ਸਨ ਅਤੇ ਮੈਂਬਰ ਡਾ। ਜਗਦੀਸ਼ ਗਾਰਗੀ ਸਨ। ਦੋਵਾਂ ਵੱਲੋਂ ਗੁਰਦਾ ਦਾਨ ਕਰਨ ਦੀ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਬਗੀਚਾ ਸਿੰਘ ਨੂੰ ਜਲੰਧਰ ਸਥਿਤ ਨਿਊ ਰੂਬੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸਦਾ ਜਬਰੀ ਅਪਰੇਸ਼ਨ ਕਰਕੇ  ਗੁਰਦਾ ਕੱਢ ਲਿਆ ਗਿਆ। ਮਗਰੋਂ ਬਗੀਚਾ ਸਿੰਘ ਦੀ ਭੇਤਭਰੇ ਢੰਗ ਨਾਲ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਬਲਜੀਤ ਸਿੰਘ ਨੂੰ ਪਹਿਲਾਂ ਹੀ ਅਦਾਲਤ ਸਜ਼ਾ ਸੁਣਾ  ਚੁੱਕੀ ਹੈ।

No comments: