jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਨਰਾਇਣ ਸਾਈ ਨੂੰ ਲੜਕੀਆਂ ਸਪਲਾਈ ਕਰਨ ਵਾਲੀ ਔਰਤ ਗਿ੍ਫ਼ਤਾਰ

www.sabblok.blogspot.com

ਉਦੈਪੁਰ: ਸਰੀਰਕ ਸ਼ੋਸ਼ਣ ਮਾਮਲੇ ਦੇ ਦੋਸ਼ੀ ਨਰਾਇਣ ਸਾਈਾ ਦੀ ਸੇਵਾਦਾਰ ਗੰਗਾ ਨੂੰ ਸੂਰਤ ਪੁਲਿਸ ਨੇ ਉਦੇਪੁਰ ਤੋਂ ਗਿ੍ਫ਼ਤਾਰ ਕਰ ਲਿਆ ਹੈ । ਉਹ 6 ਅਕਤੂਬਰ ਤੋਂ ਫਰਾਰ ਸੀ । ਗੰਗਾ ਨੂੰ ਧ੍ਰਮਿਸ਼ਨਾ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਨਰਾਇਣ ਸਾਈਾ 'ਤੇ ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਗੰਗਾ ਆਸਾਰਾਮ ਦੇ ਬੇਟੇ ਨੂੰ ਲੜਕੀਆਂ ਸਪਲਾਈ ਕਰਦੀ ਸੀ । ਉਹ ਲੜਕੀਆਂ ਨੂੰ ਨਾਰਾਇਣ ਸਾਈਾ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦੀ ਸੀ । ਸੂਰਤ ਦੀ ਮਹਿਲਾ ਵੱਲੋਂ ਸਾਈਾ ਵਿਰੁੱਧ ਕੇਸ ਦਰਜ ਕਰਵਾਉਣ ਤੋਂ ਬਾਅਦ ਸਾਈਾ ਫਰਾਰ ਹੈ । ਸੂਰਤ ਪੁਲਿਸ ਨੇ ਉਸ ਦੇ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ । ਉਧਰ ਨਾਰਾਇਣ ਸਾਈਾ ਨੇ 'ਓਜਸਵੀ ਪਾਰਟੀ' ਨਾਂਅ ਦੀ ਇਕ ਸਿਆਸੀ ਪਾਰਟੀ ਬਣਾ ਲਈ ਹੈ । ਮੀਡੀਆ ਰਿਪੋਰਟਰਾਂ ਵੱਲੋਂ ਕੱਲ੍ਹ ਇਹ ਦਾਅਵਾ ਕੀਤਾ ਗਿਆ । 'ਓਜਸਵੀ ਪਾਰਟੀ' ਦੇ ਸਕੱਤਰ ਹੋਣ ਦਾ ਦਾਅਵਾ ਕਰਨ ਵਾਲੇ ਸਵਾਮੀ ਓਮਜੀ ਨੇ ਮੀਡੀਆ ਨੂੰ ਕਿਹਾ ਕਿ ਨਰਾਇਣ ਸਾਈਾ ਪੁਲਿਸ ਤੋਂ ਦੌੜ ਨਹੀਂ ਰਹੇ ਬਲਕਿ ਆਪਣੀ ਪਾਰਟੀ ਦੇ ਪ੍ਰਚਾਰ ਵਿਚ ਜੁੱਟੇ ਹਨ ਅਤੇ ਲੋਕਾਂ ਨੂੰ ਮਿਲ ਰਹੇ ਹਨ ।

No comments: