www.sabblok.blogspot.com
ਖਹਿਰਾ ਨੇ ਪਾਈ ਸੀ ਪਟੀਸ਼ਨ
ਚੰਡੀਗੜ੍ਹ, (ਭੁੱਲਰ)- ਸੁਪਰੀਮ ਕੋਰਟ ਨੇ ਦਿ ਲਾਰੇਂਸ ਸਕੂਲ ਆਫ ਸਨਾਵਰ ਨੂੰ ਇਕ ਕਰੋੜ ਰੁਪਏ ਦੀ ਗ੍ਰਾਂਟ ਦੇਣ ਦੇ ਮਾਮਲੇ ‘ਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਸਕੂਲ ਦੇ ਪ੍ਰਿੰਸੀਪਲ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧ ‘ਚ ਪੰਜਾਬ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਫੈਸਲੇ ਖਿਲਾਫ ਸਪੈਸ਼ਲ ਐੱਸ.ਐੱਲ.ਪੀ. ਦਾਇਰ ਕੀਤੀ ਸੀ। ਇਸ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਜਸਟਿਸ ਆਰ.ਐੱਸ. ਲੋਧਾ ਅਤੇ ਜਸਟਿਸ ਸ਼ਿਵਕੇਤੀ ਸਿੰਘ ‘ਤੇ ਆਧਾਰਤ ਬੈਂਚ ਨੇ ਇਹ ਨੋਟਿਸ ਜਾਰੀ ਕੀਤਾ ਹੈ। ਦਾਇਰ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਪੰਜਾਬ ਦੇ ਵਿਕਾਸ ਸਬੰਧੀ ਨਿਰਮਾਣ ਫੰਡ ਨੂੰ ਨਿਰਧਾਰਤ ਕੰਮ ਦੀ ਥਾਂ ਹੋਰ ਪਾਸੇ ਵਰਤ ਕੇ ਇਸਦਾ ਦੁਰਪ੍ਰਯੋਗ ਕੀਤਾ ਗਿਆ। ਪੰਜਾਬ ਦੇ ਵਿਕਾਸ ਦੇ ਫੰਡ ‘ਚੋਂ ਇਕ ਕਰੋੜ ਰੁਪਏ ਦੀ ਗ੍ਰਾਂਟ ਸੁਖਬੀਰ ਬਾਦਲ ਨੇ ਇਸ ਸਕੂਲ ਨੂੰ ਦਿੱਤੀ ਜੋ ਕਿ ਨਿਯਮਾਂ ਦੇ ਉਲਟ ਸੀ।
No comments:
Post a Comment