jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਪ੍ਰਿਯੰਕਾ ਚੋਪੜਾ ਅਤੇ ਸੰਜੇ ਲੀਲਾ ਭੰਸਾਲੀ ਸਮੇਤ 7 ਲੋਕਾਂ ਦੇ ਖਿਲਾਫ ਮੁੱਕਦਮਾ

www.sabblok.blogspot.com

ਪ੍ਰਿਯੰਕਾ ਚੋਪੜਾ ਅਤੇ ਸੰਜੇ ਲੀਲਾ ਭੰਸਾਲੀ ਸਮੇਤ 7 ਲੋਕਾਂ ਦੇ ਖਿਲਾਫ ਮੁੱਕਦਮਾ 

ਪਟਨਾ- ਬਾਲੀਵੁੱਡ ਦੇ ਮੰਨ-ਪ੍ਰਮੰਨੇ ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਰਾਮਲੀਲਾ’ ‘ਚ ਦਿਖਾਏ ਗਏ ਦ੍ਰਿਸ਼ਾਂ ਅਤੇ ਗੀਤਾਂ ਨੂੰ ਲੈ ਕੇ ਪਟਨਾ ਦੀ ਇਕ ਅਦਾਲਤ ‘ਚ ਵੀਰਵਾਰ ਨੂੰ ਇਕ ਮੁੱਕਦਮਾ ਦਾਇਰ ਕੀਤਾ ਗਿਆ। ਪਟਨਾ ਦੇ ਕੰਕੜਬਾਗ ਮੁਹੱਲਾ ਵਾਸੀ ਅਮਿਤ ਆਰਿਆ ਨੇ ਭੰਸਾਲੀ ਅਤੇ ਉਨ੍ਹਾਂ ਦੀ ਕੰਪਨੀ ਸੰਜੇ ਲੀਲਾ ਭੰਸਾਲੀ ਫਿਲਮਜ਼ ਪ੍ਰਾਈਵੇਟ ਲਿਮੀਟੇਡ ਫਿਲਮ ਅਭਿਨੇਤਰੀ ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੁਕੋਣ ਅਤੇ ਅਭਿਨੇਤਾ ਰਣਵੀਰ ਸਿੰਘ ਅਤੇ ਫਿਲਮ ਦੇ ਸਹਿ ਨਿਰਮਾਤਾ ਕਿਸ਼ੋਰ ਲੂੱਲਾ ‘ਤੇ ਉਨ੍ਹਾਂ ਦੀ ਪਤਨੀ ਕੰਪਨੀ ਈਰੋਜ਼ ਇੰਟਰਨੈਸ਼ਨਲ ਦੇ ਖਿਲਾਫ ਇਕ ਮੁਕੱਦਮਾ ਦਾਇਰ ਕੀਤਾ ਹੈ। ਮੁੱਖ ਨਿਆਇਕ ਦੰਢ ਅਧਿਕਾਰੀ ਨੇ ਮਾਮਲੇ ਦੀ ਸੁਣਵਾਈ ਲਈ 11 ਨਵੰਬਰ ਦੀ ਤਰੀਕ ਪੱਕੀ ਕਰਦੇ ਹੋਏ ਇਸ ਨੂੰ ਪਹਿਲੀ ਸ਼੍ਰੇਣੀ ਨਿਆਇਕ ਦੰਢ ਅਧਿਕਾਰੀ ਕ੍ਰਿਸ਼ਣ ਗੋਪਾਲ ਨੂੰ ਸੌਂਪ ਦਿੱਤੀ ਹੈ। ਮੁੱਕਦਮੇ ‘ਚ ਕਿਹਾ ਗਿਆ ਹੈ ਕਿ ਫਿਲਮ ਦੇ ਨਾਂ ਦੇ ਅਨੁਸਾਰ ਕਿਤੇ ਵੀ ਮਰਿਆਦਾ ਪੁਰੁਸ਼ ਉੱਤਮ ਰਾਮ ਦੀ ਜੀਵਨਲੀਲਾ ਨਹੀਂ ਦਿਖਾਈ ਗਈ ਸਗੋਂ ਫਿਲਮ ਅਸ਼ਲੀਲਤਾ, ਸੈਕਸ ਅਤੇ ਹਿੰਸਾ ਨਾਲ ਭਰੀ ਪਈ ਹੈ।

No comments: