jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

‘ਰਾਮ ਲੀਲਾ’ ਫਿਲਮ ‘ਤੇ ਦੇਸ਼ ਭਰ ‘ਚ ਪਾਬੰਦੀ

www.sabblok.blogspot.com



'ਰਾਮ ਲੀਲੀ' ਫਿਲਮ 'ਤੇ ਦੇਸ਼ ਭਰ 'ਚ ਪਾਬੰਦੀ 

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਫਿਲਮ ਨਿਰਮਾਤਾ, ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਰਾਮ ਲੀਲਾ’ ਰਲੀਜ਼ ਕਰਨ ਤੋਂ ਰੋਕ ਦਿੱਤਾ ਹੈ। ਇਸ ਫਿਸਲ ‘ਚ ਰਣਬੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਅਭਿਨੇ ਕੀਤਾ ਹੈ। ਅਦਾਲਤ ਨੇ ਇਕ ਪਟਾਸ਼ਨ ‘ਤੇ ਵਿਚਾਰ ਕੀਤਾ ਜਿਸ ਵਿਚ ਕਿਹਾ ਗਿਆ ਕਿ 15 ਨਵੰਬਰ ਨੂੰ ਪੂਰੇ ਭਾਰਤ ‘ਚ ਰਲੀਜ਼ ਹੋ ਰਹੀ ਇਹ ਫਿਲਮ ਸੈਕਸ, ਹਿੰਸਾ ਅਤੇ ਅਸ਼ਲੀਲਤਾ ਕਾਰਨ ਹਿੰਦੁਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਥਿਤ ਤੌਰ ‘ਤੇ ਠੇਸ ਪਹੁੰਚਾਉਂਦੀ ਹੈ। ਦਿੱਲੀ ਹਾਈ ਕੋਰਟ ਨੇ ਇਸ ਤੋਂ ਪਹਿਲਾਂ ਇਸ ਫਿਲਮ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਫਿਲਮ ਖਿਲਾਫ ਪਟੀਸ਼ਨ ਦਾਖਲ ਕਰਨ ਵਾਲੇ ਐਨ. ਜੀ. ਓ. ‘ਤੇ 50 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਗਾਇਆ ਸੀ। ਜੱਜ ਜੈਚੰਦਰ ਨੇ ਭੰਸਾਲੀ ਅਤੇ ਇਰੋਜ ਪ੍ਰਮੋਟਰਸ ਨੂੰ ਅਗਲੇ ਹੁਕਮ ਤੱਕ ਫਿਲਮ ਫਿਲਮ ਰਲੀਜ਼ ਕਰਨ ਤੋਂ ਰੋਕਿਆ ਹੈ। ਅਦਾਲਤ ਨੇ ਮਾਮਲੇ ‘ਚ ਇਸ ਬੇਨਤੀ ਨੂੰ ਮਨਜ਼ੂਰ ਕੀਤਾ ਕਿ ‘ਰਾਮ ਲੀਲਾ’ ਸ਼ਬਦ ਭਗਵਾਨ ਰਾਮ ਨਾਲ ਜੁੜਿਆ ਹੈ ਅਤੇ ਲੋਕ ਇਸ ਫਿਲਮ ਨੂੰ ਇਸ ਉਮੀਦ ਨਾਲ ਦੇਖਣ ਜਾਣਗੇ ਕਿ ਉਸ ਦਾ ਉਨ੍ਹਾਂ ਦੇ ਜੀਵਨ ਨਾਲ ਗੋਈ ਸੰਬੰਧ ਹੋਵੇਗਾ ਪਰ ਫਿਲਮ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏਗੀ। ਇਹ ਮਾਮਲਾ ਪ੍ਰਭੂ ਸਮਾਜ ਧਾਰਮਿਕ ਰਾਮ ਲੀਲਾ ਕਮੇਟੀ ਸਮੇਤ 6 ਪਟੀਸ਼ਨਕਰਤਾਵਾਂ ਨੇ ਦਾਖਲ ਕੀਤਾ ਹੈ। ਇਸ ਵਿਚ ਮੰਗ ਕੀਤੀ ਗਈ ਹੈ ਕਿ ਇਸ ਫਿਲਮ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ।

No comments: