jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 13 November 2013

ਪ੍ਰਾਪਰਟੀ ਟੈਕਸ ਸਬੰਧੀ ਸੈਮੀਨਾਰ

www.sabblok.blogspot.com
ਨਕੋਦਰ,--ਟੋਨੀ --- ਪ੍ਰਾਪਰਟੀ ਟੈਕਸ ਸਬੰਧੀ ਨਗਰ ਕੌਾਸਲ ਨਕੋਦਰ ਵੱਲੋਂ ਈ.ਓ. ਰਾਜੀਵ ਓਬਰਾਏ ਦੀ ਅਗਵਾਈ ਵਿਚ ਟਾਊਨ ਹਾਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਪ੍ਰਾਪਰਟੀ ਟੈਕਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਸ਼ਵਨੀ ਪੁਰੀ ਨੇ ਦੱਸਿਆ ਕਿ ਨਿੱਜੀ ਰਿਹਾਇਸ਼ੀ ਮਕਾਨ ਜਿਸ ਦਾ ਏਰੀਆ 50 ਵਰਗ ਗਜ ਹੈ ਤੇ 450 ਵਰਗ ਫੁੱਟ ਉਸਾਰਿਆ ਗਿਆ ਹੈ ਉਸ ਨੂੰ 50 ਰੁਪਏ ਸਲਾਨਾ ਟੈਕਸ ਦੇਣਾ ਪਵੇਗਾ | 10 ਵਰਗ ਗਜ ਅਤੇ 900 ਵਰਗ ਫੁੱਟ ਉਸਾਰੇ ਗਏ ਮਕਾਨ 'ਤੇ ਸਲਾਨਾ 150 ਰੁਪਏ ਟੈਕਸ ਲੱਗੇਗਾ | ਰਿਹਾਇਸ਼ੀ ਕਿਰਾਏ 'ਤੇ ਦਿੱਤੀਆਂ ਇਮਾਰਤਾਂ ਲਈ 7.5 ਫ਼ੀਸਦੀ ਅਤੇ ਗੈਰ ਰਿਹਾਇਸ਼ੀ ਇਮਾਰਤਾਂ 'ਤੇ 100ਫ਼ੀਸਦੀ ਟੈਕਸ ਦੇਣਾ ਪਵੇਗਾ | 31 ਨਵੰਬਰ ਤੱਕ ਟੈਕਸ ਜਮ੍ਹਾਂ ਕਰਵਾਉਣ 'ਤੇ 10 ਫ਼ੀਸਦੀ ਛੂਟ ਦਿੱਤੀ ਜਾਵੇਗੀ | ਇਸ ਮੌਕੇ ਗੁਰਬਚਨ ਸਿੰਘ ਧੀਮਾਨ, ਰਵੀ ਭੂਸ਼ਨ ਮਹਿਤਾ, ਹਰੀ ਮਿੱਤਰ ਸੋਂਧੀ, ਵਿਜੇ ਪੋਪਲੀ, ਜੋਗਿੰਦਰ ਗਿੱਲ, ਅਦਿੱਤਿਆ ਭਟਾਰਾ, ਪ੍ਰੇਮ ਸਾਗਰ ਸ਼ਰਮਾ, ਜਸਬੀਰ ਸਿੰਘ ਉੱਪਲ, ਹਰਭਜਨ ਲਾਲ, ਡਾ. ਨਰਿੰਦਰ ਸਿੰਘ ਵਧਵਾ, ਅਸ਼ੋਕ ਜੈਨ, ਅੰਮਿ੍ਤਪਾਲ ਸਿੰਘ, ਗੁਰਸੇਵਕ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ |

No comments: