jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 16 November 2013

ਅਮਰ ਸ਼ਹੀਦਾਂ ਨੂੰ ਯਾਦ ਕਰਦਿਆਂ ਦੇਸ਼ ਦੀ ਨੌਜਵਾਨ ਪੀੜੀ ਨੂੰ ਨਵਾਂ ਸਮਾਜ ਸਿਰਜਣ ਦਾ ਸੱਦਾ ਦਿੱਤਾ

www.sabblok.blogspot.com
ਜਲੰਧਰ,  16 ਨਵੰਬਰ:      ਗ਼ਦਰ ਲਹਿਰ ਦੇ ਬਾਲ-ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸ਼ਟਰ), ਹਰਨਾਮ ਸਿੰਘ ਸਿਆਲਕੋਟ, ਜਗਤ ਸਿੰਘ ਸੁਰ ਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਸੁਰੈਣ ਸਿੰਘ ਵੱਡਾ ਗਿੱਲਵਾਲੀ ਅਤੇ ਸੁਰੈਣ ਸਿੰਘ ਛੋਟਾ ਗਿੱਲਵਾਲੀ ਨੂੰ 16 ਨਵੰਬਰ 1915 ਨੂੰ ਲਾਹੌਰ ਕੇਂਦਰੀ ਜੇਲ• ਅੰਦਰ ਫਾਂਸੀ ਦੇ ਤਖ਼ਤੇ 'ਤੇ ਲਟਕਾ ਦਿੱਤਾ ਗਿਆ ਸੀ।  ਅੱਜ ਇਹਨਾ  ਅਮਰ ਸ਼ਹੀਦਾਂ ਨੂੰ ਯਾਦ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਅੰਦਰ ਕਮੇਟੀ ਵੱਲੋਂ ਕੀਤੀ ਇਕੱਤਰਤਾ 'ਚ ਬੁਲਾਰਿਆਂ ਨੇ ਖਾਸ ਕਰਕੇ ਨੌਜਵਾਨ ਪੀੜੀ  ਨੂੰ ਆਪਣਾ ਭਵਿੱਖ਼ ਸੁਆਰਨ ਲਈ ਇਨਕਲਾਬੀ ਵਿਰਾਸਤ ਤੋਂ ਰੌਸ਼ਨੀ ਲੈਂਦਿਆਂ ਨਵਾਂ ਸਮਾਜ ਸਿਰਜਣ ਦਾ ਸੱਦਾ ਦਿੱਤਾ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਬੋਲਦਿਆਂ ਕਿਹਾ ਕਿ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦਾ ਇਕ ਸਫ਼ਾ ਮੁਕੰਮਲ ਹੋਇਆ ਹੈ ਅਤੇ ਨਾਲ ਹੀ ਕਾਮਾਗਾਟਾ ਮਾਰੂ ਅਤੇ ਬਜਬਜ ਘਾਟ ਸਾਕਾ ਸ਼ਤਾਬਦੀ (1914-2014) ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਨਾਲ ਸ਼ਹੀਦੀ ਜਾਮ ਪੀਣ ਵਾਲੇ ਸੰਗੀ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ (1915-2015) ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਗਾਜ਼ ਕਰ ਦਿੱਤਾ ਗਿਆ ਹੈ।  
ਓਹਨਾ  ਕਿਹਾ ਕਿ ਇਹ ਮਹਿਜ਼ ਪਰੰਪਰਾਗਤ 'ਸ਼ਤਾਬਦੀਆਂ ਮਨਾਉਣਾ' ਜਾਂ ਆਪਣੇ ਪੂਰਵਜਾ ਨੂੰ 'ਯਾਦ ਕਰਨਾ' ਹੀ ਨਹੀਂ ਸਗੋਂ ਉਹਨਾਂ ਦੀ ਗੌਰਵਮਈ ਲਹਿਰ ਦੇ ਅਜੋਕੇ ਸਰੋਕਾਰਾਂ ਨਾਲ ਜੁੜਦੀ ਤੰਦ ਨੂੰ ਉਘਾੜਨਾ ਅਤੇ ਉਹਨਾਂ ਦੇ ਸੁਪਨਿਆਂ ਦਾ ਸਮਾਜ ਉਸਾਰਨ ਲਈ ਲੋਕ-ਸੰਗਰਾਮ ਜਾਰੀ ਰੱਖਣ ਦਾ ਅਹਿਦ ਕਰਨ ਦਾ ਇਤਿਹਾਸਕ ਦਿਨ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਬੀਤੇ ਇਤਿਹਾਸ ਦਾ ਹੀ ਨਹੀਂ ਸਗੋਂ ਆਉਣ ਵਾਲੇ ਕੱਲ• ਦਾ ਮਹਾਂ-ਨਾਇਕ ਹੈ।  ਕਮੇਟੀ ਅਗਲੇ ਦੋ ਵਰੇ• ਉਹਨਾਂ ਦੇ ਵਿਚਾਰਾਂ ਨੂੰ ਫੈਲਾਉਣ ਅਤੇ ਲੋਕਾਂ ਨੂੰ ਚੇਤਨ ਕਰਨ ਲਈ ਆਪਣੀ ਭੂਮਿਕਾ ਅਦਾ ਕਰੇਗੀ।
ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਗ਼ਦਰੀਆਂ ਦੇ ਸ਼ਾਨਾਮੱਤੇ ਇਤਿਹਾਸ 'ਚ ਖੋਟ ਰਲਾਉਣ ਦੇ ਯਤਨ ਕਰਨ ਵਾਲਿਆਂ ਨੂੰ ਕਦੇ ਵੀ ਆਪਣੇ ਚੰਦਰੇ ਮਨਸੂਬਿਆਂ ਵਿੱਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।  ਕਮੇਟੀ ਗ਼ਦਰ ਸ਼ਤਾਬਦੀ ਮੁਹਿੰਮ ਦੇ ਅਮੁੱਲੇ ਸਬਕਾਂ ਨੂੰ ਪੱਲੇ ਬੰਨਦੀ ਹੋਈ ਨਵੀਆਂ ਮੰਜ਼ਲਾਂ ਵੱਲ ਅੱਗੇ ਵਧੇਗੀ।  ਉਹਨਾਂ ਨੇ ਗ਼ਦਰ ਸ਼ਤਾਬਦੀ ਮੁਹਿੰਮ ਅਤੇ ਮੇਲੇ 'ਚ ਸਾਥ ਦੇਣ ਵਾਲੀਆਂ ਸਮੂਹ ਜਥੇਬੰਦੀਆਂ ਅਤੇ ਵਿਅਕਤੀਆਂ ਦਾ ਧੰਨਵਾਦ ਕੀਤਾ।
ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਨੇ ਕਿਹਾ ਕਿ ਪਹਿਲੇ ਲਾਹੌਰ ਸਾਜ਼ਸ਼ ਕੇਸ ਦੇ ਫੈਸਲੇ ਵਾਲੇ ਦਿਨ 'ਤੇ ਹੀ ਦੇਸ਼ ਭਗਤ ਯਾਦਗਾਰ ਹਾਲ ਦਾ ਨੀਂਹ ਪੱਥਰ ਸਾਡੇ ਬਜ਼ੁਰਗਾਂ ਨੇ ਆਪਣੇ ਇਨਕਲਾਬੀ ਇਤਿਹਾਸ ਨੂੰ ਸਾਂਭਣ ਲਈ ਰੱਖਿਆ ਸੀ।  ਇਸ ਕਰਕੇ ਅੱਜ ਦਾ ਦਿਨ ਯਾਦਗਾਰ ਹਾਲ ਦੇ ਨੀਂਹ ਪੱਥਰ ਰੱਖਣ ਦਾ ਵੀ ਦਿਨ ਹੈ।

ਗ਼ਦਰ ਸ਼ਤਾਬਦੀ ਮੇਲੇ 'ਤੇ ਬਾਹਰਲੇ ਮੁਲਕਾਂ ਤੋਂ ਆਏ ਵਫ਼ਦਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਸੰਘੇੜਾ ਨੇ ਕਿਹਾ ਕਿ ਵੱਖ ਵੱਖ ਮੁਲਕਾਂ ਅਤੇ ਭਾਰਤ ਅੰਦਰ ਚੱਲੀ ਮੁਹਿੰਮ 'ਚ ਆਪਸੀ ਤਾਲਮੇਲ ਨੇ ਭਵਿੱਖ਼ 'ਚ ਹੋਰ ਵੀ ਚੰਗੇਰੇ ਸਿੱਟਿਆਂ ਲਈ ਰਾਹ ਪੱਧਰਾ ਕਰ ਦਿੱਤਾ ਹੈ।  ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ 100 ਸਾਲ ਪਹਿਲਾਂ ਦੇ ਇਤਿਹਾਸ ਨੂੰ ਜੀਵੰਤ ਰੱਖਣ ਅਤੇ ਅਗਲੀਆਂ ਪੀੜੀਆਂ ਨੂੰ ਇਸਦੀ ਉਂਗਲ ਫੜਕੇ ਤੁਰਨ ਦੀ ਜਾਗ ਲਗਾ ਰਹੇ ਹਾਂ।
ਇਸ ਇਕੱਤਰਤਾ ਉਪਰੰਤ ਯੁਵਾ ਮੰਚ ਵੱਲੋਂ ਪ੍ਰੋ. ਅੰਕੁਰ ਸ਼ਰਮਾ ਦੀ ਰਚਨਾ ਓਹਨਾ  ਦੀ ਹੀ ਨਿਰਦੇਸ਼ਨਾ 'ਚ ਨਾਟਕ 'ਮੱਕੜ ਜਾਲ ਤੋਂ ਪਾਰ' ਖੇਡਿਆ ਗਿਆ।  ਇਸ ਨਾਟਕ ਦੇ ਸੁਨੇਹੇ ਦਾ ਕੇਂਦਰੀ ਬਿੰਦੂ ਉਹ ਸਾਰੇ ਮਿਹਨਤਕਸ਼ ਲੋਕ ਸਨ ਜਿਹੜੇ ਦਿਨ ਰਾਤ ਮੁਸ਼ੱਕਤਾਂ ਕਰਕੇ ਵੀ ਲੋਹੜੇ ਦੀਆਂ ਤੰਗੀਆਂ ਭਰਿਆ ਜੀਵਨ ਹੰਢਾ ਰਹੇ ਹਨ, ਜਿਹਨਾ  ਨੂੰ ਕਾਰਪੋਰੇਟ ਜਗਤ ਨਵੀਆਂ ਨੀਤੀਆਂ ਅਤੇ ਖੋਜ਼ਾਂ ਦੀ ਆੜ ਹੇਠ ਉਜਾੜੇ ਮੂੰਹ ਧੱਕਕੇ ਆਪ ਮਾਇਆ ਦੇ ਅੰਬਾਰ ਲਗਾ ਰਿਹਾ ਹੈ।
ਨਾਟਕ ਮਿਹਨਤਕਸ਼ਾਂ ਨੂੰ ਜਾਗਰੂਕ ਹੋ ਕੇ ਇਸ ਮੱਕੜਜਾਲ ਤੋਂ ਮੁਕਤੀ ਲਈ ਪ੍ਰੇਰਦਾ ਹੈ।  ਇਸ ਨਾਟਕ ਸਮੇਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੰਚ ਸੰਚਾਲਨ ਕੀਤਾ।   

No comments: