jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 November 2013

ਪ੍ਰਸ਼ਾਸਨ ਤੇ ਲੋਕਾਂ ਵਿੱਚ ਦੂਰੀ ਨੂੰ ਘੱਟ ਕਰਨ ਲਈ ਜਾਗਰੂਕ ਮੁਹਿੰਮ 9 ਤੋਂ ਦਾਖ਼ੇ'ਚ

www.sabblok.blogspot.com

ਮਨੀਸ਼ ਤਿਵਾੜੀ ਕਰਨਗੇ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦਾ ਉਦਘਾਟਨ


ਜਗਰਾਓਂ, 7 ਨਵੰਬਰ ( ਹਰਵਿੰਦਰ ਸਿੰਘ ਸੱਗੂ )—ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਪੱਤਰ ਸੂਚਨਾ ਦਫਤਰ ਜਲੰਧਰ ਅਤੇ ਚੰਡੀਗੜ੍ਹ ਵੱਲੋਂ ਦਾਖ਼ਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਮਹਣੇ ਖੇਡ ਮੈਦਾਨ ਵਿੱਚ 9 ਤੋਂ 11 ਨਵੰਬਰ ਤੱਕ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੱਤਰ ਸੂਚਨਾ ਦਫਤਰ ਚੰਡੀਗੜ੍ਹ ਦੇ ਨਿਦੇਸ਼ਕ ਸ਼੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਆਯੋਜਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਇਕਾਈਆਂ, ਖੇਤਰੀ ਪ੍ਰਚਾਰ ਨਿਦੇਸ਼ਾਲਾ, ਡੀ.ਏ.ਵੀ.ਪੀ., ਗੀਤ ਤੇ ਨਾਟਕ ਪ੍ਰਭਾਗ, ਆਕਾਸ਼ਵਾਣੀ, ਦੂਰਦਰਸ਼ਨ ਅਤੇ ਲੁਧਿਆਣਾ ਜ਼ਿਲਾ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ । ਤਿੰਨ ਦਿਨ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੀਆਂ ਵਿਕਾਸ ਤੇ ਲੋਕ ਭਲਾਈ ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਜਿਨਾਂ੍ਹ ਵਿੱਚ ਖੁਰਾਕ ਸੁਰੱਖਿਆ ਦਾ ਹੱਕ, ਭੌ ਪ੍ਰਾਪਤੀ ਕਾਨੂੰਨ, ਪ੍ਰਤੱਖ ਲਾਭ ਤਬਾਦਲਾ, ਕੌਮੀ ਪੇਂਡੂ ਸਿਹਤ ਮਿਸ਼ਨ, ਸਰਵ ਸਿੱਖਿਆ ਅਭਿਆਨ, ਮਿੱਡ ਡੇ ਮੀਲ, ਸੂਚਨਾ ਦਾ ਅਧਿਕਾਰ, ਮਨਰੇਗਾ, ਆਧਾਰ ਕਾਰਡ, ਤੇ ਘੱਟ ਗਿਣਤੀਆਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਦਾ ਨਵਾਂ 15 ਨੁਕਾਤੀ ਪ੍ਰੋਗਰਾਮ ਤੋਂ ਇਲਾਵਾ ਹੋਰਨਾਂ ਪ੍ਰੋਗਰਾਮਾਂ ਬਾਰੇ ਮਾਹਿਰਾਂ ਵੱਲੋਂ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਜਨ ਸੂਚਨਾ ਮੁਹਿੰਮ ਦਾ ਉਦਘਾਟਨ 9 ਨਵੰਬਰ ਨੂੰ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਵੱਲੋਂ ਕੀਤਾ ਜਾਵੇਗਾ। ਜਨ ਸੂਚਨਾ ਮੁਹਿੰਮ ਦੇ ਸੰਚਾਲਕ ਤੇ ਪੱਤਰ ਸੂਚਨਾ ਦਫਤਰ ਚੰਡੀਗੜ੍ਹ ਦੇ ਉਪ ਨਿਦੇਸ਼ਕ ਸ਼੍ਰੀ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਹਿੱਸੇ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਇਨਾਂ੍ਹ ਸਟਾਲਾਂ ਉਤੇ ਆਉਣ ਵਾਲੇ ਲੋਕਾਂ ਲਈ ਪ੍ਰਕਾਸ਼ਿਤ ਸਮੱਗਰੀ ਤੋਂ ਇਲਾਵਾ ਇਨਾਂ੍ਹ ਨੂੰ ਵਿਭਾਗ ਦੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤੇ ਦੂਜੇ ਹਿੱਸੇ ਵਿੱਚ ਮਾਹਿਰਾਂ ਵੱਲੋਂ ਵੱਖ ਵੱਖ ਵਿਸ਼ਿਆਂ ਉਤੇ ਲੈਕਚਰ ਦਿੱਤੇ ਜਾਣਗੇ। ਉਨਾਂ੍ਹ ਕਿਹਾ ਕਿ ਇਸ ਮੁਹਿੰਮ ਦਾ ਮੰਤਵ ਪ੍ਰਸ਼ਾਸਨ ਤੇ ਲੋਕਾਂ ਵਿੱਚ ਦੂਰੀ ਨੂੰ ਘੱਟ ਕਰਨਾ ਹੈ ਤੇ ਮੁਹਿੰਮ ਦੌਰਾਨ ਆਮ ਲੋਕ ਆਪਣੀਆਂ ਸ਼ੰਕਾਵਾਂ ਮਾਹਿਰਾਂ ਅੱਗੇ ਰੱਖ ਸਕਣਗੇ ਜਿਨਾਂ੍ਹ ਦਾ ਮਾਹਿਰਾਂ ਵੱਲੋਂ ਜਵਾਬ ਦਿੱਤਾ ਜਾਵੇਗਾ। ਜਨ ਸੂਚਨਾ ਮੁਹਿੰਮ ਦੇ ਨੋਡਲ ਅਫਸਰ ਤੇ ਪੱਤਰ ਸੂਚਨਾ ਦਫਤਰ ਜਲੰਧਰ ਦੇ ਉਪ ਨਿਦੇਸ਼ਕ ਸ਼੍ਰੀ ਬਲਵਿੰਦਰ ਅੱਤਰੀ ਨੇ ਦੱਸਿਆ ਕਿ ਜਨ ਸੂਚਨਾ ਮੁਹਿੰਮ ਦੌਰਾਨ ਸਮਾਜਿਕ ਬੁਰਾਈਆਂ ਤੇ ਹੋਰ ਭੱਖਵੇਂ ਮਸਲਿਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਗੀਤ ਅਤੇ ਨਾਟਕ ਪ੍ਰਭਾਗ ਦੇ ਕਲਾਕਾਰਾਂ ਵੱਲੋਂ ਵਿਸ਼ਾ ਆਧਾਰਿਤ ਜਾਗਰੂਕਤਾ ਤੇ ਮਨੋਰੰਜਨ ਵਾਲੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। 9 ਤੋਂ 13 ਨਵੰਬਰ ਤੱਕ 200 ਕਲਾਕਾਰਾਂ ਵੱਲੋਂ ਸ਼ਾਮੀਂ ਕਰਮੋਂ ਭਾਰਤ ਨਿਰਮਾਣ ਦੀ ਬੁਲੰਦ ਆਵਾਜ਼ ਬਾਰੇ ਇੱਕ ਸ਼ਾਨਦਾਰ ਰੌਸ਼ਨੀ ਤੇ ਆਵਾਜ਼ ਦਾ ਸ਼ੋਅ ਹੋਵੇਗਾ। ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਾ ਵੱਲੋਂ ਭਾਰਤ ਨਿਰਮਾਣ ਪ੍ਰੋਗਰਾਮਾਂ ਉਤੇ ਇੱਕ ਸ਼ਾਨਦਾਰ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇਗਾ । ਮੁਹਿੰਮ ਦੌਰਾਨ ਭਾਰਤ ਨਿਰਮਾਣ ਜਾਗਰੂਕਤਾ ਰੈਲੀ ਤੇ ਹੈਲਦੀ ਬੇਬੀ ਸ਼ੋਅ ਵੀ ਕਰਵਾਇਆ ਜਾਵੇਗਾ। ਉਨਾਂ੍ਹ ਨੇ ਪ੍ਰਚਾਰ ਪ੍ਰਸਾਰ ਮਾਧਿਅਮਾਂ ਰਾਹੀਂ ਜਨ ਸੂਚਨਾ ਮੁਹਿੰਮ ਦੇ ਸੁਨੇਹੇ ਨੂੰ ਦੂਰ ਦੂਰ ਤੱਕ ਪਹੁੰਚਾਉਣ ਲਈ ਮੀਡੀਆ ਨੂੰ ਵੀ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਖੇਤਰੀ ਪ੍ਰਚਾਰ ਨਿਦੇਸ਼ਾਲਾ ਦੇ ਸਹਾਇਕ ਨਿਦੇਸ਼ਕ ਸ਼੍ਰੀ ਰਤਨ ਲਾਲ ਨੇਗੀ ਨੇ ਦੱਸਿਆ ਕਿ ਮੁਹਿੰਮ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਖੇਤਰੀ ਨਿਦੇਸ਼ਾਲਾ ਦੀਆਂ ਪੰਜ ਟੀਮਾਂ ਪਿਛਲੇ ਤਿੰਨ ਦਿਨਾਂ ਤੋਂ ਦਾਖਾ ਦੇ ਲਾਗਲੇ ਪਿੰਡਾਂ ਵਿੱਚ ਪ੍ਰਚਾਰ ਪ੍ਰਸਾਰ ਵਿੱਚ ਜੁਟੀਆਂ ਹੋਈਆਂ ਹਨ।

No comments: