jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਸੜਕ ਹਾਦਸੇ ਨੇ ਲਈ ਕਹਾਣੀਕਾਰ ਤਲਵਿੰਦਰ ਸਿੰਘ ਦੀ ਪਤਨੀ ਸਮੇਤ ਜਾਨ

www.sabblok.blogspot.com

ਪੰਜਾਬੀ ਸਾਹਿਤ ਪ੍ਰੇਮੀਆਂ ਲਈ   ਕਹਾਣੀਕਾਰ ਤਲਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਨਿਰਾਸ਼ਾ ਲੈ ਕੇ ਆਈ ਹੈ।   ਪੰਜਾਬੀ ਕਹਾਣੀਕਾਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ  ਬਲਵਿੰਦਰ ਕੌਰ  ਸੜਕ ਹਾਦਸੇ ਵਿੱਚ   ਮਾਰੇ ਗਏ ਅਤੇ  ਉਹਨਾਂ  ਬੇਟਾ ਅਤੇ ਨੂੰਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਕਥਾਕਾਰ ਤਲਵਿੰਦਰ ਸਿੰਘ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਦੋ ਨਾਵਲ ‘ਲੋਅ ਹੋਣ ਤਕ’ ਤੇ ‘ਯੋਧੇ’, ਪੰਜ ਕਹਾਣੀ ਸੰਗ੍ਰਹਿ ‘ਰਾਤ ਚਾਨਣੀ’, ‘ਵਿਚਲੀ ਔਰਤ, ‘ਇਸ ਵਾਰ’, ‘ਕਾਲ ਚੱਕਰ’ ਤੇ ‘ਨਾਇਕ ਦੀ ਮੌਤ’ ਪਾਏ।
ਉਨ੍ਹਾਂ ਪਾਕਿਸਤਾਨੀ ਪੰਜਾਬੀ ਕਹਾਣੀਆਂ ਗੁਰਮੁਖੀ ਵਿਚ ਲਿਪੀਅੰਤਰ ਕਰਕੇ ਕਹਾਣੀ ਸੰਗ੍ਰਹਿ ‘ਉਜੜੇ ਗਰਾਂ ਦੇ ਵਾਸੀ, ‘ਸਾਂਝੀ ਪੀੜ, ‘ਕੱਚੇ ਕੋਠਿਆਂ ਦਾ ਗੀਤ’, ‘ਕਿੱਸਾ ਮੇਰੇ ਪਿੰਡ ਦਾ’, ‘ਧੋਤੇ ਪੰਨਿਆਂ ਦੀ ਇਬਾਰਤ’, ‘ਕਬੂਤਰ ਬਨੇਰੇ ’ਤੇ’ ਅਤੇ ‘ਗਲੀਆਂ’ ਛਪਵਾਏ। ਇਸ ਤੋਂ ਇਲਾਵਾ ‘ਗੁੜ ਦੀ ਭੇਲੀ’, ‘ਵਗਦਾ ਪਾਣੀ’, ‘ਅੰਨ੍ਹਾ  ਖੂਹ’, ‘ਇਸ਼ਕ ਲਿਤਾੜੇ ਆਦਮੀ’ ਵਰਗੇ ਚਰਚਿਤ ਪਾਕਿਸਤਾਨੀ ਨਾਵਲ ਵੀ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਕੀਤੇ। ਪਿਛਲੇ ਵੀਹ ਵਰ੍ਹਿਆਂ ਤੋਂ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜੇ ਤਲਵਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ। ਸਭਾ ਦੀ ਸਰਪ੍ਰਸਤੀ ਹੇਠ ਉਹ ਪੰਜਾਬੀ ਭਾਸ਼ਾ ਦੀ ਹੋ ਰਹੀ ਬੇਕਦਰੀ ਵਿਰੁੱਧ ਲਾਮਬੰਦ ਹੋ ਕੇ ਪੰਜਾਬੀ ਭਾਸ਼ਾ ਨੂੰ ਸੂਬੇ ਵਿਚ ਪੂਰਾ ਮਾਣ-ਤਾਣ ਦਿਵਾਉਣ ਲਈ  ਨਿਰੰਤਰ ਕਾਰਜਸ਼ੀਲ ਰਹੇ।
ਮਾਰਚ 1955 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੋੜੇ ਵਾਂ ਵਿਚ ਸ੍ਰੀ ਕਰਤਾਰ ਸਿੰਘ ਦੇ ਘਰ ਜਨਮੇ ਤਲਵਿੰਦਰ ਸਿੰਘ ਨੇ ਤੰਗੀਆਂ-ਤੁਰਸ਼ੀਆਂ ਵਿਚ ਪਲ ਕੇ ਐਮ।ਏ। ਇਕਨਾਮਿਕਸ ਤੇ ਐਮ।ਏ। ਪੰਜਾਬੀ ਕੀਤੀ ਅਤੇ ਕੇਂਦਰ ਸਰਕਾਰ ਦੇ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ (ਅੰਕੜਾ ਵਿਭਾਗ) ਵਿਚ ਨੌਕਰੀ ਸ਼ੁਰੂ ਕੀਤੀ। ਅਜੇ ਕੁਝ ਦਿਨ ਪਹਿਲਾਂ ਹੀ ਉਹ ਇਸ ਮਹਿਕਮੇ ਵਿਚ ਤਰੱਕੀ ਲੈ ਕੇ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਪਹੁੰਚਿਆ ਸੀ।
ਉਹ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਵਿਚ ਹੀ ਰਹਿ ਰਿਹਾ ਸੀ। ਹੁਣੇ ਹੁਣੇ ਉਸ ਨੇ ਆਪਣਾ ਘਰ ਮਜੀਠਾ ਕਸਬੇ ਵਿਚ ਬਣਾਇਆ ਸੀ। ਉਸਨੇ ਆਪਣਾ ਸਾਹਿਤਕ ਸਫ਼ਰ ਬੇਰਿੰਗ ਕਾਲਜ ਬਟਾਲਾ ਵਿਚ ਪੜ੍ਹਦਿਆਂ ਕਾਲਜ ਦੇ ਮੈਗਜ਼ੀਨ ‘ਦੀਪ ਸ਼ਿਖਾ’ ਦੀ ਸੰਪਾਦਨਾ ਤੋਂ ਸ਼ੁਰੂ ਕੀਤਾ ਸੀ। ਉਸ ਦੀਆਂ ਕਹਾਣੀਆਂ ਸਮਾਜਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਇਲਾਵਾ ਵਿਰਸਾ ਵਿਹਾਰ ਅੰਮ੍ਰਿਤਸਰ, ਜਨਵਾਦੀ ਲੇਖਕ ਸੰਘ ਅਤੇ ਹੋਰ ਸਾਹਿਤਕ ਜਥੇਬੰਦੀਆਂ ਵਿਚ ਮੋਢੀ ਰੋਲ ਅਦਾ ਕੀਤਾ। ਉਹ ਆਪਣੀਆਂ ਸਾਰੀਆਂ ਕਹਾਣੀਆਂ ਨੂੰ ਇਕ ਥਾਂ ’ਤੇ ਸੰਪਾਦਤ ਕਰਕੇ ਕਿਤਾਬ ਦਾ ਨਾਂ ‘ਇੰਨੀ ਮੇਰੀ ਬਾਤ’ ਰੱਖਣ ਬਾਰੇ ਅਕਸਰ ਗੱਲਾਂ ਕਰਦੇ ਸਨ, ਪਰ ਉਸ ਦਾ ਇਹ ਸੁਪਨਾ ਅਧਵਾਟੇ ਟੁੱਟ ਗਿਆ।

No comments: