jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਜਗਦੀਸ਼ ਭੋਲਾ ਦੇ ਨਾਨਕੇ ਘਰ ਖਾਣਾ ਖਾਣ ਨਾ ਗਏ ਸੁਖਬੀਰ

www.sabblok.blogspot.com
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕੌਮਾਂਤਰੀ ਤਸਕਰ ਜਗਦੀਸ਼ ਭੋਲਾ ਦੇ ਨਾਨਕੇ ਘਰ ਵਿੱਚ ਅੱਜ ਦੁਪਹਿਰ ਦਾ ਖਾਣਾ ਖਾਣ ਦੇ ਪ੍ਰੋਗਰਾਮ ਨੂੰ ਬਠਿੰਡਾ ਪੁਲੀਸ ਨੇ ਰਾਤੋਂ ਰਾਤ ਤਬਦੀਲ ਕਰ ਦਿੱਤਾ ਹੈ। ਜ਼ਿਲ੍ਹਾ ਪੁਲੀਸ ਦੇ ਪ੍ਰੋਗਰਾਮ ਅਨੁਸਾਰ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਚਾਉਕੇ ਵਿੱਚ ਅੱਜ ਦੁਪਹਿਰ ਦਾ ਖਾਣਾ ਸਾਬਕਾ ਸਰਪੰਚ ਗਮਦੂਰ ਸਿੰਘ (ਜੋ ਕਿ ਜਗਦੀਸ਼ ਭੋਲੇ ਦੇ ਮਾਮੇ ਦਾ ਲੜਕਾ ਹੈ) ਦੇ ਘਰ ਖਾਣਾ ਸੀ। ਦੱਸਣਯੋਗ ਹੈ ਕਿ ਕੱਲ੍ਹ ਪਟਿਆਲਾ ਪੁਲੀਸ ਨੇ ਜਗਦੀਸ਼ ਭੋਲੇ ਨੂੰ ਦਿੱਲੀ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ।
ਉਪ ਮੁੱਖ ਮੰਤਰੀ ਦੇ ਖਾਣੇ ਵਾਸਤੇ ਸਾਬਕਾ ਸਰਪੰਚ ਗਮਦੂਰ ਸਿੰਘ ਦੇ ਘਰ ਸਭ ਤਿਆਰੀ ਹੋ ਗਈ ਸੀ ਪਰ ਬਾਅਦ ਵਿੱਚ ਅਚਾਨਕ ਇਹ ਪ੍ਰੋਗਰਾਮ ਬਦਲ ਦਿੱਤਾ ਗਿਆ। ਖੁਫ਼ੀਆ ਵਿੰਗ ਨੇ ਰਿਪੋਰਟ ਦਿੱਤੀ ਸੀ ਕਿ ਜੇਕਰ ਉਪ ਮੁੱਖ ਮੰਤਰੀ ਜਗਦੀਸ਼ ਭੋਲੇ ਦੇ ਨਾਨਕੇ ਘਰ ਖਾਣਾ ਖਾਂਦੇ ਹਨ ਤਾਂ ਇਸ ਨਾਲ ਬਦਨਾਮੀ ਹੋਵੇਗੀ। ਸੁਖਬੀਰ ਸਿੰਘ ਬਾਦਲ ਨੇ ਅੱਜ ਦੁਪਹਿਰ ਦਾ ਖਾਣਾ ਪਿੰਡ ਚਾਉਕੇ ਦੇ ਬਲਵੀਰ ਸਿੰਘ ਦੇ ਘਰ ਖਾਧਾ।

No comments: