jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਪੁਲੀਸ ਤੋਂ ਤੰਗ :: ਥਾਣੇ ਵਿੱਚ ਸਲਫਾਸ ਖਾਣ ਵਾਲੇ ਵਿਅਕਤੀ ਦੀ ਮੌਤ

www.sabblok.blogspot.com
ਹਰਦੀਪ ਸਿੰਘ ਜਟਾਣਾ
ਸਰਦੂਲਗੜ੍ਹ 

ਸਥਾਨਕ ਥਾਣੇ ਜਾ ਕੇ ਸਲਫਾਸ ਖਾਣ ਵਾਲੇ ਆਹਲੂਪੁਰ ਦੇ ਪੰਚ ਜੋਗਾ ਸਿੰਘ ਦੀ ਸਿਰਸੇ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਸਾਬਕਾ ਪੰਚ ਜੋਗਾ ਸਿੰਘ ਦਾ ਘਰੇਲੂ  ਜ਼ਮੀਨੀ ਵਿਵਾਦ ਨੂੰ ਲੈ ਕੇ ਭਰਾ, ਮਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਨਾਲ ਝਗੜਾ ਚੱਲ ਰਿਹਾ ਸੀ। ਪਰਿਵਾਰਕ ਮੈਂਬਰਾਂ ਦੇ ਕਹਿਣ ਮੁਤਾਬਕ ਸ਼ਿਕਾਇਤਕਰਤਾ  ਪੁਲੀਸ ਨਾਲ ਮਿਲ ਕੇ ਉਸ ’ਤੇ ਕਥਿਤ ਦਬਾਅ ਪਾ ਰਹੇ ਸਨ, ਜਿਸ ਕਾਰਨ ਜੋਗਾ ਸਿੰਘ ਨੇ ਕੱਲ੍ਹ ਦੁਪਹਿਰ ਸਮੇਂ   ਸਰਦੂਲਗੜ੍ਹ  ਥਾਣੇ ਵਿੱਚ ਜਾ ਕੇ  ਸਲਫਾਸ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਥਾਣਾ ਮੁਖੀ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਜੋਗਾ ਸਿੰਘ ਨੂੰ ਤੁਰੰਤ ਹੀ ਚੁੱਕ ਕੇ ਹਸਪਤਾਲ ਦਾਖ਼ਲ ਕਰਵਾ ਦਿੱਤਾ ਸੀ। ਜਦੋਂ ਪੱਤਰਕਾਰਾਂ ਦੀ ਟੀਮ ਨੇ ਜੋਗਾ ਸਿੰਘ ਦੇ ਘਰ ਜਾ ਕੇ ਪਤਾ ਕੀਤਾ ਤਾਂ ਉਸ ਦੀ ਪਤਨੀ ਸਤਿੰਦਰ ਕੌਰ ਅਤੇ ਪੁੱਤਰੀ ਪਵਨਦੀਪ ਕੌਰ ਨੇ ਦੱਸਿਆ ਕਿ ਕਾਫੀ ਲੰਬੇ ਸਮੇ ਤੋਂ ਆਪਸੀ ਪਰਿਵਾਰਕ ਜ਼ਮੀਨੀ ਝਗੜਾ ਚੱਲ ਰਿਹਾ ਸੀ। ਕਈ ਵਾਰ ਪੰਚਾਇਤੀ ਸਮਝੌਤਾ ਹੋ ਚੁੱਕਿਆ ਸੀ। ਸਤਿੰਦਰ ਕੌਰ ਅਨੁਸਾਰ ਦਿਓਰ ਸਵਰਨ ਸਿੰਘ ਤੇ ਉਸ ਦੀ ਸੱਸ ਹਰਭਜਨ ਕੌਰ ਅਤੇ ਪਿੰਡ ਦਾ ਸਾਬਕਾ ਸਰਪੰਚ ਪੂਰੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਉਨ੍ਹਾਂ ’ਤੇ ਪੁਲੀਸ ਵੱਲੋਂ ਵੀ ਇਸ ਕਰਕੇ ਦਬਾਅ ਪਾਇਆ ਜਾ ਰਹਾ ਸੀ। ਪਤਨੀ ਨੇ ਦੋਸ਼ ਲਾਏ ਕਿ ਉਸ ਦੇ ਪਤੀ ਨੂੰ ਕਈ ਵਾਰੀ ਥਾਣੇ ਬੁਲਾ ਕੇ ਵੀ ਜ਼ਲੀਲ ਕੀਤਾ ਗਿਆ। ਉਹ ਇਸ ਕਰਕੇ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ ਤੇ ਇਹ ਸਭ ਕੁਝ ਨਾ ਸਹਾਰਦਾ ਹੋਇਆ ਮਜਬੂਰੀ ’ਚ ਥਾਣਾ ਸਰਦੂਲਗੜ੍ਹ ਵਿਖੇ ਜਾ ਕੇ ਸਲਫਾਸ ਖਾ ਗਿਆ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਕੱਲ੍ਹ ਸਲਫਾਸ ਖਾਣ ਮਗਰੋਂ ਸਿਵਲ ਹਸਪਤਾਲ ਸਰਦੂਲਗੜ੍ਹ ਤੋਂ ਉਸ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਰਾਤ ਤਕਰੀਬਨ 10-30  ਵਜੇ  ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਥਾਣਾ ਸਰਦੂਲਗੜ੍ਹ ਵਿੱਚ ਜੋਗਾ ਸਿੰਘ ਦੇ ਪੁੱਤਰ ਰਣਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹਰਭਜਨ ਕੌਰ ਪਤਨੀ ਬੂਟਾ ਸਿੰਘ ਵਾਸੀ ਆਹਲੂਪੁਰ, ਸਵਰਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਆਹਲੂਪੁਰ, ਗੁਰਮੰਗਤ ਸਿੰਘ ਵਾਸੀ ਮੜ੍ਹ ਗੰਦਾਂ (ਹਰਿਆਣਾ) ਅਤੇ ਮੁਖਤਿਆਰ ਸਿੰਘ ਸਾਬਕਾ ਸਰਪੰਚ ਆਹਲੂਪੁਰ ਖ਼ਿਲਾਫ਼ ਧਾਰਾ 306 ਤਹਿਤ ਪਰਚਾ ਦਰਜ ਕਰ ਲਿਆ  ਹੈ। ਹਾਲੇ ਤਕ ਕੋਈ ਗ੍ਰਿਫਤਾਰੀ ਨਹੀਂ ਕੀਤੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਕੇਸ ਦੀ ਬਰੀਕੀ ਨਾਲ ਜਾਂਚ ਕਰਕੇ ਸਾਰੇ ਦੋਸ਼ੀਆ ਨੂੰ ਸਾਹਮਣੇ ਲਿਆ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐਸ।ਪੀ।ਐਚ। ਰਾਜੇਸ਼ਵਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਇਸ ਮਾਮਲੇ ‘ਚ ਸਰਦੂਲਗੜ੍ਹ ਪੁਲੀਸ ਨੇ ਚਾਰ ਵਿਆਕਤੀਆ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ ਤੇ ਉਨ੍ਹਾਂ ਦੀ ਭਾਲ ਲਈ ਛਾਪਾ ਮਾਰ ਕਰ ਰਹੀ ਹੈ ਤੇ ਜਲਦੀ ਹੀ ਕਥਿੱਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

No comments: