jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਕੈਪਟਨ ਅਤੇ ਬਾਜਵਾ ਵੱਲੋਂ ਬਾਜਵਾ ਨੂੰ ਕਲੀਨ ਚਿੱਟ !

www.sabblok.blogspot.com

ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ਼ ਜ਼ਮੀਨ ਹੜੱਪਣ ਦੇ ਮਾਮਲੇ  ਨਾਲ ਵਿਧਾਨ ਸਭਾ ਵਿੱਚ  ਕਾਂਗਰਸੀ  ਬੋਲਣ ਜੋਗੀ ਰਹੀ ਪਰ  ਹੁਣ ਇਸ ਮਾਮਲੇ ਵਿੱਚ   ਸਿਆਸਤ ਸਰਗਰਮ ਹੈ।  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ  ਬਾਜਵਾ ਨੂੰ ਪੰਚਾਇਤੀ ਜ਼ਮੀਨ ਦੱਬਣ  ਅਤੇ ਵੇਚਣ ਦੇ ਮਾਮਲੇ ਵਿੱਚ ਫਸੇ ਬਾਜਵਾ ਨੂੰ ਕਾਂਗਰਸੀ ਆਪ ਹੀ ਫਸਾਉਣਾ ਚਾਹੁੰਦੇ ਸਨ ।
ਉਨ੍ਹਾਂ ਦੋਸ਼ ਲਾਇਆ ਕਿ  ਵਿਧਾਨ ਸਭਾ ਵਿੱਚ ਜਦੋਂ ਬਾਜਵਾ ’ਤੇ ਪੰਚਾਇਤੀ ਜ਼ਮੀਨਾਂ ਦੱਬਣ ਦੇ ਦੋਸ਼ ਲੱਗ ਰਹੇ ਸਨ, ਉਦੋਂ ਕੋਈ ਕਾਂਗਰਸੀ ਵਿਧਾਇਕ ਨਹੀਂ ਬੋਲਿਆ ਸਗੋਂ ਸਾਰੇ ਚੁੱਪ ਬੈਠ ਕੇ  ਆਨੰਦ ਲੈ ਰਹੇ ਸਨ ਅਤੇ ਖ਼ੁਸ਼ ਨਜ਼ਰ ਆ ਰਹੇ ਸਨ।
ਵਿਧਾਨ ਸਭਾ ਵਿੱਚ ਸ੍ਰੀ ਬਾਜਵਾ ਨੂੰ ਨਿਸ਼ਾਨਾ ਬਣਾਉਣ ਅਤੇ ਮੁੱਖ ਸੰਸਦੀ ਸੱਕਤਰ ਐਨ।ਕੇ। ਸ਼ਰਮਾ ਨਾਲ ਵਰਤੀ ਜਾ ਰਹੀ ਨਰਮੀ ਬਾਰੇ ਪੁੱਛੇ ਜਾਣ ’ਤੇ ਸ੍ਰੀ ਬਾਦਲ ਨੇ ਕਿਹਾ ਕਿ ਉਹ ਨਾ ਤਾਂ ਕਿਸੇ ਦੇ ਪੱਖ ਵਿੱਚ ਹਨ ਤੇ ਨਾ ਹੀ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖ਼ਸ਼ਣਗੇ। ਉਨ੍ਹਾਂ ਕਿਹਾ ਕਿ ਅਜੇ ਕਿਸੇ ਵਿਰੁੱਧ ਜਾਂਚ ਦੇ ਹੁਕਮ ਨਹੀਂ ਕੀਤੇ ਹਨ। ਉਨ੍ਹਾਂ ਸ਼ਪੱਸ਼ਟ ਕੀਤਾ ਕਿ ਉਹ ਬਦਲਾਖੋਰੀ ਦੀ ਸਿਆਸਤ ਨਹੀਂ ਕਰਨਾ ਚਾਹੁੰਦੇ, ਇਸੇ ਲਈ ਬਾਜਵਾ ਦੇ ਮਾਮਲੇ ਵਿੱਚ ਵੀ ਉਹ ਹਾਊਸ ਕੋਲ ਗਏ ਸਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਅਜੇ ਤਾਈਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਮਿਲ ਕੇ ਚੱਲਣ ਦੀ ਬਜਾਏ ਵੱਖਰੇ ਪ੍ਰੋਗਰਾਮ ਉਲੀਕ ਰਹੇ ਹਨ ਪਰ ਉਨ੍ਹਾਂ (ਕੈਪਟਨ) ਨੇ ਦਬੀ ਜ਼ੁਬਾਨ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰੀ ਬਾਜਵਾ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਸਪੱਸ਼ਟ ਆਖਿਆ ਕਿ ਸੱਤਾਧਾਰੀ ਗੱਠਜੋੜ ਵੱਲੋਂ ਬਾਜਵਾ ’ਤੇ ਸ਼ਾਮਲਾਤ ਜ਼ਮੀਨਾਂ ਹੜੱਪਣ ਦੇ ਲਗਾਏ ਜਾ ਰਹੇ ਦੋਸ਼ ਨਿਰਾ ਸਿਆਸੀ ਸਟੰਟ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ’ਤੇ ਦੋਸ਼ ਲਗਾਉਣੇ ਤਾਂ ਬਹੁਤ ਸੌਖੇ ਹਨ ਪਰ ਉਨ੍ਹਾਂ ਦੋਸ਼ਾਂ ਨੂੰ ਸੱਚ ਸਾਬਤ ਕਰਨਾ ਬਹੁਤ ਔਖਾ ਹੈ। ਮੁਹਾਲੀ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਕੈਪਟਨ ਨੇ ਸ੍ਰੀ ਬਾਜਵਾ ’ਤੇ ਲੱਗ ਰਹੇ ਸ਼ਾਮਲਾਤ ਜ਼ਮੀਨਾਂ ਦੱਬਣ ਦੇ ਦੋਸ਼ਾਂ ਸਬੰਧੀ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਅਕਾਲੀ ਬਿਨਾਂ ਵਜ੍ਹਾ ਕਾਂਗਰਸੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਇਹ ਸਾਰਾ ਕੁਝ ਸਿਆਸੀ ਸਟੰਟ ਹੈ।

No comments: