jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 10 November 2013

ਡੀ.ਏ.ਵੀ.ਪੀ. ਚਿੱਤਰ ਪ੍ਰਦਰਸ਼ਨੀ ਬਣੀ ਆਕਰਸ਼ਣ ਦਾ ਕੇਂਦਰ

www.sabblok.blogspot.com


ਚਿੱਤਰਾਂ ਵਿੱਚ ਦਰਸਾਈ ਯੋਜਨਾ ਦੇ ਪ੍ਰਤੀ ਲੋਕਾਂ ਨੇ ਦਿਖਾਈ ਦਿਲਚਸਪੀ



 ਜਗਰਾਓਂ, 10 ਨਵੰਬਰ ( ਹਰਵਿੰਦਰ ਸਿੰਘ ਸੱਗੂ )—ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਦਾਖਾ ਵਿੱਚ ਚਲ ਰਹੇ ਤਿੰਨ ਦਿਨਾ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਾ ਚੰਡੀਗੜ੍ਹ ਵੱਲੋਂ ਸ਼ਾਨਦਾਰ ਚਿੱਤਰ ਪ੍ਰਦਰਸ਼ਨੀ ਲੋਕਾਂ ਵਿੱਚ ਆਕਰਸ਼ਣ ਦਾ ਕੇਂਦਰ ਬਣੀ ਰਹੀ। ਭਾਰਤ ਸਰਕਾਰ ਵੱਲੋਂ ਪੇਂਡੂ ਖੇਤਰਾਂ ਦੇ ਵਿਕਾਸ ਪ੍ਰੋਗਰਾਮਾਂ ਦੀ ਜਾਣਕਾਰੀ ਆਮ ਜਨਤਾ ਨੂੰ ਪਹੁੰਚਾਉਣ ਦੇ ਮਕਸਦ ਲਈ ਇਹ ਪ੍ਰਦਰਸ਼ਨੀ ਭਾਰਤ ਨਿਰਮਾਣ ਮੁਹਿੰਮ ਤਹਿਤ ਵੱਖ ਵੱਖ ਵਿਕਾਸ ਯੋਜਨਾਵਾਂ ਨੂੰ ਚਿੱਤਰਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਪ੍ਰਦਰਸ਼ਨੀ ਵਿੱਚ ਦਾਖਾ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਤੇ ਸਕੂਲੀ ਬੱਚਿਆਂ ਨੇ ਖ਼ਾਸ ਤੌਰ ਉਤੇ ਆਪਣੀ ਦਿਲਚਸਪੀ ਦਿਖਾਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਵੱਲੋਂ ਕੀਤਾ ਗਿਆ। ਇਸ ਮੌਕੇ 'ਤੇ ਪੱਤਰ ਸੂਚਨਾ ਦਫਤਰ ਦੀ ਪ੍ਰਧਾਨ ਮੁਹਾਨਿਦੇਸ਼ਕ ਸ਼੍ਰੀਮਤੀ ਨੀਲਮ ਕਪੂਰ, ਡੀ.ਏ.ਵੀ.ਪੀ. ਦੇ ਮਹਾਨਿਦੇਸ਼ਕ ਸ਼੍ਰੀ ਜੀ. ਮੋਹਿੰਤੀ ਅਤੇ ਨਿਦੇਸ਼ਕ ਸ਼੍ਰੀ ਰਾਜੀਵ ਜੈਨ ਤੋਂ ਇਲਾਵਾ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਚਿੱਤਰ ਪ੍ਰਦਰਸ਼ਨੀ ਦੀ ਜਾਣਕਾਰੀ ਦਿੰਦੇ ਹੋਏ ਡੀ.ਏ.ਵੀ.ਪੀ. ਚੰਡੀਗੜ੍ਹ ਦੀ ਖੇਤਰੀ ਪ੍ਰਦਰਸ਼ਨੀ ਅਧਿਕਾਰੀ ਕੁਮਾਰੀ ਸਪਨਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸੁਨੇਹੇ ਦੇ ਨਾਲ ਸ਼ੁਰੂ ਹੁੰਦੀ ਹੋਈ ਮਨੁੱਖੀ ਵਸੀਲਾ ਵਿਕਾਸ ਦੇ ਅਧੀਨ ਸਿੱਖਿਆ ਦੇ ਅਧਿਕਾਰ, ਸਰਵ ਸਿੱਖਿਆ ਅਭਿਆਨ, ਉਚੱ ਸਿੱਖਿਆ, ਮਾਧਿਮਕ ਸਿੱਖਿਆ , ਰਾਸ਼ਟਰੀ ਗ੍ਰਾਮੀਣ ਸਿਹਤ ਮਿਸ਼ਨ , ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ, ਸੰਗਠਿਤ ਬਾਲ ਵਿਕਾਸ ਯੋਜਨਾ ਤੋਂ ਇਲਾਵਾ ਮਨਰੇਗਾ, ਪੰਚਾਇਤੀ ਰਾਜ, ਬਿਜਲੀ, ਪੀਣ ਵਾਲੇ ਪਾਣੀ, ਆਵਾਸ ਅਤੇ ਪ੍ਰਧਾਨ ਮੰਤਰੀ ਸੜਕ ਯੋਜਨਾ, ਪੇਂਡੂ ਦੂਰਸੰਚਾਰ, ਸੂਚਨਾ ਤਕਨਾਲੌਜੀ , ਰਾਜੀਵ ਗਾਂਧੀ ਪੇਂਡੂ ਐਲ.ਪੀ.ਜੀ. ਵੰਡ ਯੋਜਨਾ, ਸਿੰਜਾਈ, ਨਿਰਮਲ ਭਾਰਤ ਅਭਿਆਨ ਦੀਆਂ ਵੱਖ ਵੱਖ ਯੋਜਨਾਵਾਂ ਨਾਲ ਸਬੰਧਤ ਚਿੱਤਰ ਪ੍ਰਦਰਸ਼ਨ ਕੀਤੇ ਗਏ ਹਨ। ਪ੍ਰਧਾਨ ਮੰਤਰੀ ਦੇ 15 ਨੁਕਾਤੀ ਪ੍ਰੋਗਰਾਮ ਹੇਠ ਆਉਣ ਵਾਲੀਆਂ ਲੋਕ ਭਲਾਈ ਸਕੀਮਾਂ , ਜਵਾਹਰ ਲਾਲ ਨਹਿਰੂ ਕੌਮੀ ਸ਼ਹਿਰੀ ਨਵੀਨੀਕਰਨ ਮਿਸ਼ਨ, ਸ਼ਹਿਰੀ ਬੁਨਿਆਦੀ ਢਾਂਚੇ ਦੇ ਵਿਕਾਸ ਉਤੇ ਲਗਾਏ ਗਏ ਚਿੱਤਰਾਂ ਨੂੰ ਵੇਖ ਕੇ ਲੋਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਪ੍ਰਦਰਸ਼ਨੀ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਖੂਬਸੂਰਤ ਅਤੇ ਆਕਰਸ਼ਿਤ ਢੰਗ ਨਾਲ ਸਜਾਏ ਗਏ 80 ਫੋਟੋ ਦੇ ਨਾਲ ਲੋਕਾਂ ਨੂੰ ਭਰਪੂਰ ਜਾਣਕਾਰੀ ਮਿਲੀ। ਇਸ ਦੌਰਾਨ ਪਲਾਜ਼ਮਾ ਟੀ.ਵੀ. ਸਕਰੀਨ ਰਾਹੀਂ ਪ੍ਰਮੁੱਖ ਪ੍ਰੋਗਰਾਮਾਂ ਉਤੇ ਫਿਲਮਾਂ ਵੀ ਦਿਖਾਈਆਂ ਗਈਆਂ।

No comments: