jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

ਲੰਬੀ ਜੁਦਾਈ : ਗਾਇਕਾ ਰੇਸ਼ਮਾ ਨਹੀਂ ਰਹੀ

www.sabblok.blogspot.com


  

ਰਾਜਸਥਾਨੀ ਮੂਲ ਦੀ  ਪਾਕਿਸਤਾਨ ਰਹਿ ਰਹੀ ਸੰਸਾਰ ਪ੍ਰਸਿੱਧ ਪੰਜਾਬੀ ਗਾਇਕਾ ਰੇਸ਼ਮਾ ਅੱਜ  ਸੰਗੀਤ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਈ । ਵੱਖਰੀ ਸ਼ੈ਼ਲੀ ਵਿੱਚ ਗੀਤਾਂ ਗਾਉਣ ਰੇਸ਼ਮਾ ਦਾ ਸਬੰਧ  ਟੱਪਰੀਵਾਸ ਕਬੀਲੇ ਨਾਲ ਸੀ ।

ਰੇਸ਼ਮਾ
ਆਮ ਜਾਣਕਾਰੀ
ਪੂਰਾ ਨਾਮਰੇਸ਼ਮਾ
ਜਨਮ1947
ਬੀਕਾਨੇਰਰਾਜਸਥਾਨ
ਮੌਤ 
ਰਾਸ਼ਟਰੀਅਤਾਪਾਕਿਸਤਾਨ
ਪੇਸ਼ਾਗਾਇਕਾ
ਰੇਸ਼ਮਾ (ਜਨਮ 1947-)ਦੀ ਮਸ਼ਹੂਰ ਗਾਇਕਾ ਹੈ ਦਾ ਜਨਮ ਬੰਜਾਰਾ ਪਰਿਵਾਰ ਵਿਚ ਹੋਇਆ।[੧] ਉਸ ਦੇ ਪਿਤਾ ਦਾ ਨਾਮ ਹਾਜੀ ਮਮਦ ਮੁਸਤਾਕ ਜੋ ਕਿ ਉਠਾਂ ਅਤੇ ਘੋੜਿਆਂ ਦਾ ਵਪਾਰੀ ਸੀ.[੨] ਰੇਸ਼ਮਾ ਦਾ ਪਿਛੋਕੜ ਇਕ ਕਬੀਲੇ ਤੋਂ ਹੈ ਜੋ ਦੇਸ਼ ਦੀ ਵੰਡ ਸਮੇਂ ਪਾਵਿਖੇ ਚਲੇ ਗਏ ਅਤੇਮਨ ਧਰਮ ਧਾਰਨ ਕਰ ਲਿਆ[੧] ਰੇਸ਼ਮਾ ਨੇ ਕੋਈ ਵੀ ਸਿੱਖਿਆ ਨਹੀਂ ਪ੍ਰਾਪਤ ਕੀਤੀ ਅਤੇ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸੌਕ ਸੀ।

 

ਪਿਛੋਕੜ

ਰੇਸ਼ਮਾ ਦਾ ਪਿਛੋਕੜ, ਗਾਇਕੀ ਨਾਲ ਜੁੜਨ ਦਾ ਸਬੱਬ ਤੇ ਮੋਹਰਲੀ ਕਤਾਰ ਦੀ ਗਾਇਕਾ ਹੁੰਦਿਆਂ ਵੀ ਸਭ ਕੁਝ ਤੋਂ ਬੇਖ਼ਬਰ ਰਹਿਣਾ ਦੱਸ ਦਿੰਦਾ ਹੈਕਿ ਕੁਝ ਕਲਾਕਾਰ ਅਜਿਹੇ ਹੁੰਦੇ ਨੇ, ਜਿਹੜੇ ‘ਖਾਸ’ ਹੁੰਦਿਆਂ ‘ਆਮ’ ਬਣੇ ਰਹਿੰਦੇ ਨੇ। ਪੜ੍ਹਨਾ-ਲਿਖਣਾ ਰੇਸ਼ਮਾ ਹਿੱਸੇ ਨਾ ਆਇਆ ਕਿਉਂਕਿ ਪਰਿਵਾਰਕ ਮਾਹੌਲ ਹੀ ਅਜਿਹਾ ਸੀ ਪਰ ਫੇਰ ਵੀ ਜਿਸ ਤਰ੍ਹਾਂ ਉਸ ਨੇ ਗੀਤਾਂ ਨੂੰ ਕੰਠ ਕੀਤਾ ਤੇ ਉਹ ਰਿਕਾਰਡ ਹੁੰਦਿਆਂ ਜਿਵੇਂ ਪੂਰੀ ਦੁਨੀਆਂ ਵਿੱਚ ਉਸ ਦੀ ਮਸ਼ਹੂਰੀ ਹੋਈ, ਅਲੋਕਾਰੀ ਪ੍ਰਾਪਤੀ ਹੈ। ਇੱਕ ਚੈਨਲ ’ਤੇ ਮੁਲਾਕਾਤ ਦੌਰਾਨ ਰੇਸ਼ਮਾ ਨੇ ਦੱਸਿਆ ਸੀ, ‘‘ਪਹਿਲੀ ਵਾਰ ਜਦੋਂ ਇੱਕ ਅਖ਼ਬਾਰ ਵਿੱਚ ਫੋਟੋ ਛਪੀ ਤਾਂ ਮੈਂ ਡਰ ਗਈ ਕਿ ਕਿਤੇ ਮਾਪੇ ਤੇ ਬਰਾਦਰੀ ਇਹ ਨਾ ਸੋਚਣ ਕਿ ਮੈਂ ਕੀ ਚੰਦ ਚਾੜ੍ਹ ਦਿੱਤੈ…ਪਰ ਫੇਰ ਹੌਲੀ-ਹੌਲੀ ਰੇਡੀਓ ’ਤੇ ਗਾਉਣ ਦੀ ਖੁੱਲ੍ਹ ਹੋ ਗਈ। ਬਰਾਦਰੀ ਤੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤੇ ਫੇਰ ਸਰਹੱਦਾਂ ਤੋਂ ਪਾਰ ਗੱਲਾਂ ਹੋਣ ਲੱਗੀਆਂ। ਉਸ ਤੋਂ ਬਾਅਦ ਵਿਦੇਸ਼ੀ ਦੌਰੇ ਸ਼ੁਰੂ ਹੋ ਗਏ…ਤੇ ਪਤਾ ਨਹੀਂ ਕਿਵੇਂ ਲੋਕ ਰੇਸ਼ਮਾ..ਰੇਸ਼ਮਾ ਕਹਿ ਵਡਿਆਉਣ ਲੱਗ ਗਏ।’’

ਗੀਤ

ਉਸ ਦੇ ‘ਲੰਬੀ ਜੁਦਾਈ’ ਤੇ ‘ਹਾਇ ਓ ਰੱਬਾ ਨਹੀਂਓਂ ਲੱਗਦਾ ਦਿਲ ਮੇਰਾ’, ‘ਵੇ ਮੈਂ ਚੋਰੀ ਚੋਰੀ’ ਤੇ ‘ਦਮਾ ਦਮ ਮਸਤ ਕਲੰਦਰ’ ਗੀਤ ਚੇਤੇ ਆ ਰਹੇ ਨੇ।

ਸਨਮਾਨ

ਸਿਤਾਰਾ-ਏ-ਇਮਤਿਅਜ

ਕੈਂਸਰ ਨਾਲ ਜੂਝ ਰਹੀ ਸੀ

No comments: