jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 10 November 2013

ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦਾ ਦੂਜਾ ਦਿਨ ਸਿਹਤ ਅਤੇ ਸਮਾਜਿਕ ਸੇਵਾਵਾਂ ਨੂੰ ਸਮਰਪਿਤ

www.sabblok.blogspot.com

ਜਗਰਾਓਂ, 10 ਨਵੰਬਰ ( ਹਰਵਿੰਦਰ ਸਿੰਘ ਸੱਗੂ )—ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਪੱਤਰ ਸੂਚਨਾ ਦਫਤਰ ਵੱਲੋਂ ਮੁੱਲਾਂਪੁਰ ਦਾਖਾ ਵਿੱਚ ਚਲਾਈ ਜਾ ਰਹੀ ਤਿੰਨ-ਦਿਨਾ ਜਨ ਸੂਚਨਾ ਮੁਹਿੰਮ ਦਾ ਅੱਜ ਦੂਜਾ ਦਿਨ ਮੁੱਖ ਤੌਰ ਉਤੇ ਸਿਹਤ ਅਤੇ ਸਮਾਜਿਕ ਸੇਵਾਵਾਂ ਨੂੰ ਸਮਰਪਿਤ ਰਿਹਾ। ਸੰਗਠਿਤ ਬਾਲ ਵਿਕਾਸ ਸੇਵਾਵਾਂ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈਲਦੀ ਬੇਬੀ ਸ਼ੋਅ ਮੁੱਖ ਆਕਰਸ਼ਣ ਰਿਹਾ, ਜਿਸ ਤਹਿਤ ਦਾਖਾ ਕਸਬੇ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਔਰਤਾਂ ਆਪਣੇ ਨੰਨ੍ਹੇ ਮੁੰਨਿਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਦੁਆਉਣ ਲਈ ਹੁੰਮ ਹੁਮਾ ਕੇ ਲੈ ਕੇ ਆਈਆਂ। ਮੁਕਾਬਲੇ ਵਿੱਚ73 ਬੱਚਿਆਂ ਨੇ ਹਿੱਸਾ ਲਿਆ। ਵੱਖੋ ਵੱਖ ਵਿਭਾਗਾਂ ਦੇ ਬੁਲਾਰਿਆਂ ਨੇ ਆਪੋ ਆਪਣੇ ਮਹਿਕਮੇਂ ਦੀ ਕਾਰਗੁਜ਼ਾਰੀ ਅਤੇ ਹੋਰਨਾਂ ਵਿਕਾਸ ਸਰਗਰਮੀਆਂ ਬਾਰੇ ਸਰੋਤਿਆਂ ਨੂੰ ਵਿਸਥਾਰ ਵਿੱਚ ਦੱਸਿਆ। ਸੁਧਾਰ ਦੀ ਬਾਲ ਵਿਕਾਸ ਪ੍ਰਾਜੈਕਟ ਅਫਸਰ ਸ਼੍ਰੀਮਤੀ ਸੁਨੀਤਾ ਰਾਣੀ ਨੇ ਦੱਸਿਆ ਕਿ ਬਾਲ ਵਿਕਾਸ ਸੇਵਾ ਯੋਜਨਾ ਰਾਹੀਂ 0 ਤੋਂ 6 ਸਾਲ ਦੇ ਬੱਚਿਆਂ ਨੂੰ ਸਕੂਲ ਪੂਰਬਲੀ ਸਿੱਖਿਆ ਅਤੇ ਪੌਸ਼ਟਿਕ ਖੁਰਾਕ ਦਿੱਤੀ ਜਾਂਦੀ ਹੈ। ਇੰਨਾ ਹੀ ਨਹੀਂ ਦੁੱਧ ਪਿਲਾਉੂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਉਨਾਂ੍ਹ ਦੀ ਸਿਹਤ ਨਾਲ ਸਬੰਧਤ ਜਾਣਕਾਰੀ ਵੀ ਦਿੱਤੀ ਜਾਂਦੀ ਹੈ । ਸ਼੍ਰੀਮਤੀ ਸੁਨੀਤਾ ਨੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਚਲਾਈਆਂ ਜਾਣ ਵਾਲੀਆਂ ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਬਾਰੇ ਵੀ ਖੁੱਲ੍ਹ ਕੇ ਦੱਸਿਆ। ਸਿਹਤ ਵਿਭਾਗ ਦੇ ਜ਼ਿਲਾ੍ਹ ਮਾਸ ਮੀਡੀਆ ਅਧਿਕਾਰੀ ਡਾ. ਹਰਜਿੰਦਰ ਸਿੰਘ ਨੇ ਵਿਭਾਗ ਵੱਲੋਂ ਮਾਵਾਂ ਤੇ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਯੋਜਨਾਵਾਂ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਪ੍ਰੇਰਿਆ। ਜ਼ਿਲਾ੍ਹ ਲੀਡ ਬੈਂਕ ਮੈਨੈਜਰ ਸ਼੍ਰੀ ਮਨਜੀਤ ਸਿੰਘ ਜੱਗੀ ਨੇ ਇਸ ਮੌਕੇ ਦੱਸਿਆ ਕਿ ਕਿਸ ਤਰਾਂ੍ਹ ਸਿੱਧਾ ਲਾਭ ਤਬਾਦਲਾ ਸਕੀਮ ਰਾਹੀਂ ਵਿਚੋਲਿਆਂ ਵੱਲੋਂ ਵੱਖੋ ਵੱਖ ਸਰਕਾਰੀ ਸਕੀਮਾਂ ਤਹਿਤ ਮਿਲਦੀ ਸਬਸਿਡੀ ਛੱਕ ਜਾਣ ਦੀਆਂ ਸੰਭਾਵਨਾਵਾਂ ਹੁਣ ਬਿਲਕੁਲ ਖਤਮ ਹੋ ਗਈਆਂ ਹਨ। ਉਨਾਂ੍ਹ ਨੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਚਲਾਈ ਜਾ ਰਹੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਦੀਆਂ ਸਰਗਰਮੀਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਸਰਗਰਮੀਆਂ ਸਿਰਫ ਸਿਖਲਾਈ ਦੇਣ ਤੱਕ ਹੀ ਸੀਮਤ ਨਹੀਂ ਸਗੋਂ ਸਿਖਲਾਈ ਆਫਤਾ ਨੌਜਵਾਨਾਂ ਤੇ ਦੋ ਸਾਲ ਨਜ਼ਰ ਰੱਖੀ ਜਾਂਦੀ ਹੈ ਕਿ ਉਨਾਂ੍ਹ ਨੂੰ ਕੋਈ ਢੰਗ ਦਾ ਰੋਜ਼ਗਾਰ ਮਿਲਿਆ ਕਿ ਨਹੀਂ । ਮਿੱਡ ਡੇ ਮੀਲ ਦੇ ਜ਼ਿਲਾ੍ਹ ਮੈਨੇਜਰ ਸ਼੍ਰੀ ਤਰਸੇਮ ਬੰਗਾ ਨੇ ਸਕੂਲਾਂ ਵਿੱਚ ਦੁਪਹਿਰ ਦੇ ਸਮੇਂ ਪਰੋਸੇ ਜਾਂਦੇ ਭੋਜਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਸਕੂਲਾਂ ਵਿੱਚ ਹਾਜ਼ਰੀ ਵਧੀ ਹੈ । ਉਨਾਂ੍ਹ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਪੜ੍ਹਦੇ ਇੱਕ ਲੱਖ 75 ਹਜ਼ਾਰ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਫਤ ਦਿੱਤਾ ਜਾਂਦਾ ਹੈ ਤੇ 1438 ਸਕੂਲਾਂ ਨੂੰ ਕਿਚਨ ਸੈਡੱ ਵੀ ਉਪਲਬੱਧ ਕਰਵਾਏ ਗਏ ਹਨ। ਸਿੱਖਿਆ ਵਿਭਾਗ ਦੇ ਪ੍ਰਵੇਸ਼ ਕੋਆਰਡੀਨੇਟਰ ਸ਼੍ਰੀ ਬਲਦੇਵ ਸਿੰਘ ਨੇ ਸਰਵ ਸਿੱਖਿਆ ਅਭਿਆਨ ਸਿੱਖਿਆ ਦਾ ਅਧਿਕਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਨਾਲ ਜਿੱਥੇ ਸਕੂਲਾਂ ਦੇ ਢਾਂਚੇ ਵਿੱਚ ਸੁਧਾਰ ਹੋਇਆ ਉਥੇ ਪੜ੍ਹਾਈ ਦਾ ਮਿਆਰ ਵਧਾਉਣ ਵਿੱਚ ਵੀ ਮਦਦ ਮਿਲੀ ਹੈ ਤੇ ਸਰਕਾਰੀ ਸਕੂਲਾਂ ਵਿੱਚ ਹੁਣ ਬਿਹਤਰ ਪੜ੍ਹਾਈ ਅਤੇ ਬਿਹਤਰ ਸਹੂਲਤਾਵਾਂ ਉਪਲਬੱਧ ਹਨ। ਉਨਾਂ੍ਹ ਦੱਸਿਆ ਕਿ ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇਖਣ ਕਰਵਾਉਣ ਮਗਰੋਂ ਛੇ ਤੋਂ 7 ਸਾਲ ਦੀ ਉਮਰ ਗਰੁੱਪ ਦੇ 6 ਹਜ਼ਾਰ 941 ਬੱਚਿਆਂ ਨੂੰ ਸਿੱਧੇ ਨੇੜੇ ਲੱਗਦੇ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਜਾਣਾ ਹੈ। 31 ਦਸੰਬਰ, 2011 ਤੱਕ 20 ਹਜ਼ਾਰ 720 ਬੱਚਿਆਂ ਨੂੰ ਕਵਰ ਕੀਤਾ ਜਾ ਚੁੱਕਾ ਹੈ । ਖਾਦੀ ਪੇਂਡੂ ਸਨਅਤ ਕਮਿਸ਼ਨ ਦੇ ਲੁਧਿਆਣਾ ਜ਼ਿਲ੍ਹੇ ਲਈ ਕੋਰਡੀਨੇਟਰ ਸ਼੍ਰੀ ਐਸ.ਕੇ. ਸ਼ਰਮਾ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਇਸ ਹੇਠ ਸਥਾਪਤ ਹੋਣ ਵਾਲੀਆਂ ਸਨਅਤਾਂ ਨੂੰ ਮਿਲਣ ਵਾਲੀ ਸਬਸਿਡੀ ਬਾਰੇ ਦੱਸਿਆ ਤੇ ਕਿਹਾ ਕਿ ਲਿੱਜਤ ਪਾਪੜ ਵਰਗੇ ਕੌਮਾਂਤਰੀ ਪ੍ਰਸਿੱਧੀ ਵਾਲੀ ਸੰਸਥਾ ਵੀ ਖਾਦੀ ਪੇਂਡੂ ਸਨਅਤ ਨਾਲ ਸ਼ੁਰੂ ਤੋਂ ਜੁੜੀ ਸੀ। ਉਪਰੋਕਤ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਡਾ. ਹਰਬੰਸ ਸਿੰਘ ਢੱਲਾ ਅਤੇ ਮੱਛੀ ਵਿਭਾਗ ਦੇ ਸ਼੍ਰੀ ਪ੍ਰਦੀਪ ਸਿੰਗਲਾ ਨੇ ਵੀ ਵਿਭਾਗ ਵੱਲੋਂ ਪੇਂਡੂ ਖੇਤਰਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਇਨਾਂ੍ਹ ਉਪਰ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ। ਗੀਤ ਤੇ ਨਾਟਕ ਪ੍ਰਭਾਗ ਨਾਲ ਜੁੜੇ ਕਮਲੇਸ਼ਵਰੀ ਟਰੁੱਪ ਸ਼ਿਮਲਾ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਪੰਜਾਬੀ ਸਭਿਆਚਾਰ ਕਲਾ ਮੰਚ ਕੋਟ ਕਪੂਰਾ ਤੇ ਨਰਿੰਦਰ ਕਲਾ ਮੰਚ ਫਰੀਦਕੋਟ ਵੱਲੋਂ ਕੇਂਦਰ ਸਰਕਾਰ ਦੇ ਵੱਖ ਵੱਖ ਪ੍ਰੋਗਰਾਮਾਂ 'ਤੇ ਆਧਾਰਿਤ ਜਾਗਰੂਕਤਾ ਭਰਪੂਰ ਪ੍ਰੋਗਰਾਮ ਪੇਸ਼ ਕੀਤੇ ਗਏ ।

No comments: