jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 10 November 2013

ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦਾ ਦੂਜਾ ਦਿਨ --- ਹੈਲਦੀ ਬੇਬੀ ਸ਼ੋਅ ਦਾ ਆਯੋਜਨ

www.sabblok.blogspot.com

ਜਗਰਾਓਂ, 10 ਨਵੰਬਰ ( ਹਰਵਿੰਦਰ ਸਿੰਘ ਸੱਗੂ )—ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਪੱਤਰ ਸੂਚਨਾ ਦਫ਼ਤਰ ਜਲੰਧਰ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਦਾਖਾ ਵਿਖੇ ਚਲਾਈ ਜਾ ਰਹੀ ਤਿੰਨ ਰੋਜ਼ਾ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦੇ ਅਧੀਨ ਹੈਲਦੀ ਬੇਬੀ ਸ਼ੋਅ ਸੰਗਠਿਤ ਬਾਲ ਵਿਕਾਸ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੁਕਾਬਲੇ ਵਿਚ ਮੁੱਲਾਂਪੁਰ ਦਾਖਾ ਦੇ ਆਲੇ ਦੁਆਲੇ ਦੇ ਵੱਖ-ਵੱਖ ਪਿੰਡਾਂ ਦੇ 2 ਮਹੀਨੇ ਤੋਂ ਲੈ ਕੇ ਦੋ ਸਾਲ ਤੱਕ ਦੇ 73 ਬੱਚਿਆਂ ਨੇ ਹਿੱਸਾ ਲਿਆ, ਜਿਨਾਂ੍ਹ ਵਿੱਚ 38 ਕੂੜੀਆਂ ਅਤੇ 35 ਮੁੰਡੇ ਸ਼ਾਮਿਲ ਸਨ। ਸਿਹਤ ਵਿਭਾਗ ਦੇ ਸਿਵਲ ਹਸਪਤਾਲ ਸੁਧਾਰ ਦੇ ਸੀਨੀਅਰ ਡਾਕਟਰ ਰਵਿੰਦਰ ਗਿੱਲ ਅਤੇ ਉਨਾਂ੍ਹ ਦੀ ਟੀਮ ਵੱਲੋਂ ਬੱਚਿਆਂ ਦੇ ਟੀਕਾਕਰਨ ਕਾਰਡ, ਨੰਹੁ ਅਤੇ ਪਾਲਣ ਪੌਸ਼ਣ ਦੀ ਜਾਂਚ ਕਰਕੇ ਜੇਤੂ ਬੱਚਿਆਂ ਦੀ ਚੋਣ ਕੀਤੀ ਗਈ। ਮੁਕਾਬਲੇ ਵਿਚ ਪਹਿਲ੍ਰੇ ਸਥਾਨ ਉਤੇ ਜਸਪ੍ਰੀਤ ਕੌਰ, ਦੂਜੇ ਨੰਬਰ ਉਤੇ ਬਲਜੀਵਨ ਸਿੰਘ ਅਤੇ ਤੀਜੇ ਨੰਬਰ ਨਿਰਮਲ ਜੀਤ ਕੌਰ ਰਹੀ। ਮੁਕਾਬਲੇ ਵਿਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸੁਧਾਰ ਦੇ ਬੀ.ਡੀ.ਓ. ਸ਼੍ਰੀ ਨਵਨੀਤ ਜੋਸ਼ੀ, ਡਾ. ਰਵਿੰਦਰ ਗਿੱਲ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਬੱਚਿਆਂ ਨੂੰ ਡੀ.ਐਫ.ਪੀ. ਵੱਲੋਂ ਮੋਮੈਂਟੋਂ ਵੀ ਦਿੱਤੇ ਗਏ।

No comments: