ਟਾਂਡਾ ਉੜਮੁੜ, (PTI)- ਬੀਤੀ ਰਾਤ ਅਣਪਛਾਤੇ ਚੋਰਾਂ ਨੇ  ਠਾਕਰੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਕੂਲ 'ਚੋਂ ਪਿਆ ਮਿਡ-ਡੇ-ਮਲ ਸਕੀਮ ਦਾ ਰਾਸ਼ਨ ਚੋਰੀ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਅਮਰਜੀਤ ਕੌਰ ਤੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਅਗਸਤ ਮਹੀਨੇ 'ਚ ਵੀ ਸਕੂਲ 'ਚ ਚੋਰੀ ਹੋਈ ਸੀ ਅਤੇ ਸਕੂਲ 'ਚੋਂ ਹੋਰ ਸਾਮਾਨ ਤੋਂ ਇਲਾਵਾ 2 ਗੈਸ ਸਿਲੰਡਰ ਵੀ ਚੋਰੀ ਹੋ ਗਏ ਸੀ ਪਰ ਅਜੇ ਤਕ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ। ਬੀਤੀ ਰਾਤ ਸਕੂਲ 'ਚ ਫਿਰ ਚੋਰੀ ਹੋਣ ਨਾਲ ਖੇਤਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਦਿਨੋ-ਦਿਨ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਕੀ ਪੁਲਸ ਪ੍ਰਸ਼ਾਸਨ ਇਨ੍ਹਾਂ ਵਧ ਰਹੀਆਂ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ 'ਤੇ ਨਕੇਲ ਪਾਵੇਗਾ।