ਅੰਮ੍ਰਿਤਸਰ,(PTI)-ਹਵਾਈ ਅੱਡੇ 'ਤੇ ਮੌਜੂਦ ਇਮੀਗ੍ਰੇਸ਼ਨ ਟੀਮ ਵਲੋਂ ਜਾਂਚ ਦੇ ਦੌਰਾਨ ਜਾਅਲੀ ਫੋਟੋ ਤੇ ਨਾਮ ਪਤੇ ਵਾਲੇ ਪਾਸਪੋਰਟ ਸਮੇਤ ਇਕ ਯਾਤਰੀ ਨੂੰ ਕਾਬੂ ਕਰ ਲਿਆ ਗਿਆ। ਇਮੀਗ੍ਰੇਸ਼ਨ ਅਧਿਕਾਰੀ ਸੁਰਿੰਦਰ ਕੁਮਾਰ ਵਲੋਂ ਕੀਤੀ ਜਾਂਚ ਦੌਰਾਨ ਮੁਲਜ਼ਮ ਬਿਕਰਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਾਮਪੁਰ ਜ਼ਿਲਾ ਲੁਧਿਆਣਾ ਦੇ ਪਾਸਪੋਰਟ ਉਪਰ ਉਸਦਾ ਆਪਣਾ, ਉਸਦੇ ਬਾਪ ਦਾ ਨਾਮ, ਫੋਟੋ ਤੇ ਜਨਮ ਤਾਰੀਖ ਫਰਜ਼ੀ ਪਾਈ ਗਈ। ਮੁਲਜ਼ਮ ਨੂੰ ਕਾਬੂ ਕਰਕੇ ਥਾਣਾ ਏਅਰਪੋਰਟ ਦੀ ਪੁਲਸ ਹਵਾਲੇ ਕੀਤਾ ਗਿਆ। ਪੁਲਸ ਵਲੋਂ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਮੁੱਢਲੀ ਪੁੱਛਗਿਛ ਕੀਤੀ ਜਾ ਰਹੀ ਹੈ।
ਨਸ਼ੇ 'ਚ ਟੱਲੀ ਹੋ ਕੇ ਹੁੜਦੰਗ ਮਚਾਉਂਦਾ ਕਾਬੂ
ਅੰਮ੍ਰਿਤਸਰ, (ਅਰੁਣ)-ਨਸ਼ੇ 'ਚ ਟੱਲੀ ਹੋ ਕੇ ਵਿਚ ਬਾਜ਼ਾਰ ਹੁੜਦੰਗ ਮਚਾ ਰਹੇ ਇਕ ਵਿਅਕਤੀ ਨੂੰ ਥਾਣਾ ਮਕਬੂਲਪੁਰਾ ਦੀ ਪੁਲਸ ਵਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ । ਨਸ਼ੇ ਦੀ ਹਾਲਤ ਵਿਚ ਕੱਪੜੇ ਉਤਾਰ ਗਾਲ ਮੰਦਾ ਕਰ ਰਹੇ ਮੁਲਜ਼ਮ ਗੁਰਮੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਕਬੂਲਪੁਰਾ ਖਿਲਾਫ ਕਾਰਵਾਈ ਕਰਦਿਆਂ ਪੁਲਸ ਨੇ ਮਾਮਲਾ ਦਰਜ ਕਰ ਲਿਆ।
ਨਸ਼ੀਲੇ ਪਦਾਰਥਾਂ ਦੇ 4 ਧੰਦੇਬਾਜ਼ ਕਾਬੂ
ਤਲਾਸ਼ੀ ਦੇ ਦੌਰਾਨ ਥਾਣਾ ਗੇਟ ਹਕੀਮਾਂ ਦੀ ਪੁਲਸ ਵਲੋਂ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਰਜਿੰਦਰ ਸਿੰਘ ਰਾਜਾ ਪੁੱਤਰ ਸੱਜਣ ਸਿੰਘ ਵਾਸੀ ਰਸੂਲਪੁਰ ਕੱਲਰ, ਥਾਣਾ ਸੁਲਤਾਨਵਿੰਡ ਦੀ ਪੁਲਸ ਵਲੋਂ 150 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਸੁਖਪਾਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਸੁਲਤਾਨਵਿੰਡ, ਥਾਣਾ ਖਿਲਚੀਆਂ ਦੀ ਪੁਲਸ ਵਲੋਂ 400 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਚਰਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕਾਲੇਕੇ ਅਤੇ ਥਾਣਾ ਘਰਿੰਡਾ ਦੀ ਪੁਲਸ ਵਲੋਂ 10 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਰਵਿੰਦਰ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਖਾਸਾ ਨੂੰ ਕਾਬੂ ਕਰਕੇ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕਾਰਵਾਈ ਕਰਦਿਆਂ ਵੱਖ ਵੱਖ ਮਾਮਲੇ ਦਰਜ ਕਰ ਲਏ ਗਏ ਹਨ ।
ਹਾਈ ਕੋਰਟ ਦੇ ਹੁਕਮਾਂ 'ਤੇ ਪਰਚਾ ਦਰਜ
ਵਿਆਜੂ ਰਕਮ ਲੈਣ ਦੇ ਇਕ ਮਾਮਲੇ ਵਿਚ ਕਰੀਬ 7 ਮਹੀਨੇ ਪਹਿਲਾਂ ਨੌਜਵਾਨ ਨੂੰ ਅਗਵਾ ਕਰ ਲੈਣ ਦੇ ਸੰਬੰਧ ਵਿਚ ਮਾਣਯੋਗ ਹਾਈ ਕੋਰਟ ਦੇ ਹੁਕਮਾਂ 'ਤੇ ਪੁਲਸ ਵਲੋਂ ਇਕ ਔਰਤ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੋਹਕਮਪੁਰਾ ਚੌਕ ਜੌੜਾ ਫਾਟਕ ਵਾਸੀ ਸਰਵਸਵਤੀ ਪਤਨੀ ਕਾਲੂ ਰਾਮ ਦੀ ਸ਼ਿਕਾਇਤ ਅਨੁਸਾਰ ਵਿਆਜੂ ਰਕਮ ਦੇਣ ਦਾ ਕਾਰੋਬਾਰ ਕਰਨ ਵਾਲੀ ਭੋਲੀ ਪਤਨੀ ਵੀਰੂ, ਸ਼ਾਮਾ, ਬਬਲੂ ਪੁੱਤਰ ਰਾਮ ਨਿਵਾਸ ਤੇ ਆਲੂ ਵਾਸੀ ਮੋਹਕਮਪੁਰਾ ਵਲੋਂ ਪੈਸਿਆਂ ਦੇ ਲੈਣ ਦੇਣ 'ਚ 28 ਫਰਵਰੀ 2012 ਨੂੰ ਉਸਦੇ ਲੜਕੇ ਨੂੰ ਅਗਵਾ ਕਰ ਲੈਣ ਸੰਬੰਧੀ ਅਦਾਲਤੀ ਹੁਕਮਾਂ ਦੀ ਪੈਰਵੀ ਕਰਦਿਆਂ ਥਾਣਾ ਰਾਮ ਬਾਗ ਦੀ ਪੁਲਸ ਵਲੋਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਨਾਜਾਇਜ਼ ਸ਼ਰਾਬ ਬਰਾਮਦ
ਤਲਾਸ਼ੀ ਦੇ ਦੌਰਾਨ ਥਾਣਾ ਕੋਤਵਾਲੀ ਦੀ ਪੁਲਸ ਵਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਸਚਿਨ ਸ਼ਰਮਾ ਵਾਸੀ ਗਲੀ ਸੂਬੇਦਾਰਾਂ, ਥਾਣਾ ਗੇਟ ਹਕੀਮਾਂ ਦੀ ਪੁਲਸ ਵਲੋਂ 2250 ਮਿ.ਲੀ. ਸ਼ਰਾਬ ਸਮੇਤ ਸ਼ਾਮ ਸ਼ੰਕਰ ਵਾਸੀ ਗਲੀ ਰੋੜਾਂ ਵਾਲੀ, ਭਿੰਡੀ ਸੈਦਾਂ ਵਾਸੀ ਛੰਨ ਕੋਹਾਲੀ, 7500 ਮਿ.ਲੀ. ਸ਼ਰਾਬ ਬਰਾਮਦ ਕਰਦਿਆਂ ਮੌਕੇ ਤੋਂ ਦੌੜੇ ਸਰਮਾ ਸਿੰਘ ਵਾਸੀ ਟੰਨਾਵਾ ਥਾਣਾ ਰਾਜਾਸਾਂਸੀ ਦੀ ਪੁਲਸ ਵਲੋਂ 15000 ਮਿ.ਲੀ. ਸ਼ਰਾਬ ਬਰਾਮਦ ਕਰਕੇ ਮੌਕੇ ਤੋਂ ਦੌੜੇ ਸਰਬਜੀਤ ਸਿੰਘ ਵਾਸੀ ਅਦਲੀਵਾਲ ਖਿਲਾਫ, ਥਾਣਾ ਮਜੀਠਾ ਦੀ ਪੁਲਸ ਵਲੋਂ 15000 ਮਿ.ਲੀ. ਨਾਜਾਇਜ਼ ਸ਼ਰਾਬ ਸਮੇਤ ਬਿਕਾ ਵਾਸੀ ਨਾਗ ਕਲਾਂ ਨੂੰ ਕਾਬੂ ਕਰਕੇ ਆਬਕਾਰੀ ਐਕਟ ਦੇ ਤਹਿਤ ਵੱਖ ਵੱਖ ਮਾਮਲੇ ਦਰਜ ਕਰ ਲਏ ਗਏ ਹਨ।