ਲੰਡਨ- ਇੱਥੇ ਹੋਏ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਰਿਟਾਇਰਡ ਅਧਿਕਾਰੀ ਲੈਫਟੀਨੈਂਟ ਜਨਰਲ ਕੇ. ਐੱਸ. ਬਰਾੜ ਨੇ ਕਿਹਾ ਹੈ ਕਿ 1984 ਦੇ 'ਆਪ੍ਰਸ਼ੇਨ ਬਲੂਸਟਾਰ' ਵਿਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਖਾਲਿਸਤਾਨੀ ਸਮਰਥਕ ਤੱਤਾਂ ਵੱਲੋਂ ਉਨ੍ਹਾਂ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ।
ਐਤਵਾਰ ਦੀ ਰਾਤ ਬਰਾੜ 'ਤੇ 4 ਵਿਅਕਤੀਆਂ ਨੇ ਚਾਕੂਆਂ ਨਾਲ ਹਮਲਾ ਕੀਤਾ। ਉਨ੍ਹਾਂ ਦੀ ਗਰਦਨ 'ਤੇ ਸੱਟ ਆਈ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਉਹ ਮੰਗਲਵਾਰ ਭਾਰਤ ਪਰਤ ਰਹੇ ਹਨ।
ਬਰਾੜ ਨੇ ਕਿਹਾ, ''ਇਹ ਮੇਰੀ ਹੱਤਿਆ ਕਰਨ ਦੀ ਕੋਸ਼ਿਸ਼ ਸੀ। ਇੰਟਰਨੈੱਟ 'ਤੇ ਵੀ ਮੈਨੂੰ ਇਸ ਤਰ੍ਹਾਂ ਦੀਆਂ ਕਈ ਧਮਕੀਆਂ ਮਿਲ ਰਹੀਆਂ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ 'ਤੇਰੇ 'ਤੇ ਹਮਲੇ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਸਫਲ ਨਹੀਂ ਰਹੀਆਂ, ਅਗਲਾ ਹਮਲਾ ਸਫਲ ਹੋਵੇਗਾ।' ਉਹ ਲੋਕ ਸਾਡਾ ਪਿੱਛਾ ਕਰਦੇ ਰਹੇ ਹਨ।''