ਨਵੀਂ ਦਿੱਲੀ/ਲੰਦਨ- 1984 ਵਿਚ ਬਲਿਊ ਸਟਾਰ ਆਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਰਿਟਾ. ਲੈਫਟੀਨੇਟ ਜਨਰਲ ਕੇ. ਐੱਸ. ਬਰਾੜ 'ਤੇ ਲੰਦਨ ਵਿਚ ਹਮਲਾ ਕੀਤਾ ਗਿਆ, ਜਿਸ ਵਿਚ ਉਹ ਜ਼ਖਮੀ ਹੋ ਗਏ ਹਨ। ਕੇ. ਐੱਸ. ਬਰਾੜ ਜਿਨ੍ਹਾਂ ਨੂੰ ਜ਼ੈੱਡ ਸਕਿਓਰਟੀ ਮਿਲੀ ਹੋਈ ਹੈ, ਨੂੰ ਇਕ ਹੋਟਲ ਦੇ ਬਾਹਰ ਛੁਰਾ ਮਾਰਿਆ ਗਿਆ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਰਾੜ ਲੰਦਨ ਵਿਖੇ ਆਪਣੇ ਨਿੱਜੀ ਦੌਰੇ 'ਤੇ ਸਨ। ਬਰਾੜ ਦੀ ਪਤਨੀ ਨੇ ਦੱਸਿਆ ਕਿ ਉਹ ਆਕਸਫੋਰਡ ਸਰਕਸ ਦੇ ਨੇੜੇ ਲਗਭਗ ਰਾਤ ਸਾਢੇ 10 ਵਜੇ ਘੁੰਮ ਰਹੇ ਸਨ ਤਾਂ 3 ਦਾੜੀ ਵਾਲੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦਾ ਗਲਾ ਕੱਟਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਉਹ ਸਿੱਖ ਸਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਮੌਕੇ 'ਤੇ ਹੀ ਖੜੀ ਸੀ ਤੇ 3 ਮਿੰਟਾਂ ਤੱਕ ਐਂਬੂਲੈਂਸ ਆ ਗਈ ਤੇ ਉਹ ਹਸਪਤਾਲ ਵੱਲ ਚੱਲ ਪਏ।