ਸ਼ੁਰੂਆਤੀ ਦਿਨਾਂ 'ਚ ਹੀ ਯਸ਼ ਚੋਪੜਾ ਨਾਲ ਜੁੜ ਗਏ ਸਨ ਸ਼ਾਹਰੁਖ
ਬਾਲੀਵੁੱਡ
ਦੇ ਕਿੰਗ ਖਾਨ ਕਹੇ ਜਾਣ ਵਾਲੇ ਅਦਾਕਾਰ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਬਚਪਨ 'ਚ
ਉਨ੍ਹਾਂ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਸੀ ਪਰ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਥੀਏਟਰ
ਨਹੀਂ ਜਾਣ ਦਿੰਦੀ ਸੀ।
ਇਕ ਦਿਨ ਉਨ੍ਹਾਂ ਦੇ ਜਿੱਦ ਕਰਨ 'ਤੇ ਸ਼ਾਹਰੁਖ ਦੀ ਮਾਂ ਨੇ ਕਿਹਾ ਕਿ ਜੇਕਰ ਉਹ ਹਿੰਦੀ
'ਚੋਂ 10 'ਚੋਂ 10 ਨੰਬਰ ਲੈ ਆਵੇ ਤਾਂ ਉਸ ਨੂੰ ਥੀਏਟਰ ਜਾਣ ਦਿੱਤਾ ਜਾਵੇਗਾ। ਸ਼ਾਹਰੁਖ
ਹਿੰਦੀ 'ਚੋਂ 10 'ਚੋਂ 10 ਨੰਬਰ ਲੈ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਯਸ਼ ਚੋਪੜਾ ਦੀ
ਪਹਿਲੀ ਫਿਲਮ 'ਜੋਸ਼ੀਲਾ' ਦੇਖੀ। ਸ਼ਾਹਰੁਖ ਨੇ ਦੱਸਿਆ ਕਿ ਯਸ਼ ਚੋਪੜਾ ਨਾਲ ਉਹ ਸ਼ੁਰੂਆਤੀ
ਦਿਨਾਂ 'ਚ ਹੀ ਜੁੜ ਗਏ ਸਨ।
No comments:
Post a Comment