ਕੋਹਿਨੂਰ ਹੀਰਾ ਸਨ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ - ਸਾਜਨ, ਢਿੱਲੋਂ
ਜਗਰਾਓਂ 31 ਅਗਸਤ ( ਹਰਵਿੰਦਰ ਸੱਗੂ )—ਅੱਜ ਸਥਾਨਕ ਚੌਂਕ ਚਰਖੜੀਆਂ ਵਿਖੇ ਯੂਥ ਕਾਂਗਰਸ ਦੇ ਵਰਕਰਾਂ ਨੇ ਪੰਜਾਬ ਯੂਥ ਕਾਂਗਰਸ ਦੇ ਡੈਲੀਗੇਟ ਸਾਜਨ ਮਲਹੋਤਰਾ ਤੇ ਯੂਥ ਕਾਗਰਸ ਜਗਰਾਉਂ ਦੇ ਜਨਰਲ ਸਕੱਤਰ ਹਰਮੇਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਰਹੂਮ ਮੁੱਖ ਮੰਤਰੀ ਸ.ਬੇਅੰਤ ਸਿੰਘ ਦਾ 19ਵਾਂ ਸ਼ਹਾਦਤ ਦਿਵਸ ਮਨਾਇਆ । ਇਸ ਮੌਕੇ ਯੂਥ ਕਾਗਰਸ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਡੱਲਾ ਵੀ ਸ਼ਾਮਿਲ ਹੋਏ । ਇਸ ਸਮੇਂ ਯੂਥ ਕਾਗਰਸੀਆਂ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਿਆ ਹੋਇਆ ''ਸ.ਬੇਅੰਤ ਸਿੰਘ ਅਮਰ ਰਹੇ, ਅਮਰ ਰਹੇ'' ਦੇ ਨਾਅਰੇ ਲਗਾਏ । ਇਸ ਸਮੇਂ ਬੋਲਦੇ ਹੋਏ ਸਾਜਨ ਤੇ ਢਿੱਲੋਂ ਨੇ ਕਿਹਾ ਕਿ ਸ. ਬੇਅੰਤ ਸਿੰਘ ਪੰਜਾਬ ਦਾ ਉਹ ਹੀਰਾ ਸੀ ਜਿਸ ਨੇ ਪੰਜਾਬ ਦੇ ਵਿੱਚ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਲਈ ਆਪਣੀ ਜਾਨ ਦੀ ਅਹੁਤੀ ਦਿੱਤੀ । ਉਨ੍ਹਾਂ ਕਿਹਾ ਕਿ ਸ.ਬੇਅੰਤ ਸਿੰਘ ਜਦੋਂ ਮੁੱਖ ਮੰਤਰੀ ਸਨ ਤਾਂ ਉਦੋਂ ਪੰਜਾਬ ਦੇ ਅਜਿਹੇ ਹਾਲਾਤ ਸਨ ਕਿ ਕਿਸੇ ਮਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਉਸ ਦਾ ਪੁੱਤਰ, ਪਤੀ ''ਘਰ ਵਾਪਸ ਅਉਣਗੇ ਜਾ ਨਹੀਂ'' ਪਰ ਸ.ਬੇਅੰਤ ਸਿੰਘ ਨੇ ਪੰਜਾਬ ਦੇ ਉਸ ਸਮੇਂ ਦੇ ਹਾਲਾਤਾਂ ਨਾਲ ਨਜਿੱਠਦੇ ਹੋਏ ਅੱਤਵਾਦ ਦੇ ਕੋਹੜ ਨੂੰ ਪੂਰੀ ਤਰ੍ਹਾਂ ਖਤਮ ਹੀ ਨਹੀਂ ਕੀਤਾ ਬਲਕਿ ਅਮਨ, ਸ਼ਾਂਤੀ ਅਤੇ ਕਾਨੂੰਨ ਦੀ ਪੂਰਨ ਤੌਰ ਤੇ ਬਹਾਲੀ ਨੂੰ ਯਕੀਨੀ ਤੌਰ ਤੇ ਲਾਗੂ ਵੀ ਕੀਤਾ । ਉਨ੍ਹਾਂ ਕਿਹਾ ਕਿ ਅੱਤਵਾਦ ਦੇ ਡਰੋਂ ਪੰਜਾਬ ਦੇ ਸੱਭਿਆਚਾਰਕ ਮੇਲਿਆਂ ਅਤੇ ਤਿਉਹਾਰਾਂ ਨੂੰ ਮੁੜ ਲੋਕਾਂ ਅੰਦਰ ਸ਼ਿੰਗਾਰਨ ਦਾ ਅਹਿਮ ਰੋਲ ਮਰਹੁਮ ਮੁੱਖ ਮੰਤਰੀ ਬੇਅੰਤ ਸਿੰਘ ਜੀ ਦੀ ਦੇਣ ਹੈ । ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਲੋਕਾਂ ਪ੍ਰਤੀ ਆਪਣੇ ਫਰਜਾਂ ਤੇ ਪਹਿਰਾ ਦਿੰਦਿਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੋੜੀਂਦੀਆਂ ਤਾਕਤਾਂ ਦਿੱਤੀਆ ਤੇ ਪੰਚਾਇਤਾਂ ਦੀ ਕਾਰਗੁਜਾਰੀ ਨੂੰ ਹਰ ਕੋਨੇ ਤੋਂ ਮਜਬੂਤੀ ਦੇਣ 'ਚ ਕੋਈ ਕਸਰ ਨਾ ਛੱਡੀ । ਸਾਜਨ ਤੇ ਢਿੱਲੋਂ ਨੇ ਕਿਹਾ ਕਿ ਕੱਲ ਦੇ ਗਿੱਦੜ ਅਕਾਲੀ ਅੱਜ ਕਲੋਲਾਂ ਕਰਨ ਤੋਂ ਬਾਜ ਨਹੀਂ ਆ ਰਹੇ । ਉਨ੍ਹਾਂ ਕਿਹਾ ਕਿ 1992 ਦੀਆਂ ਚੋਣਾਂ ਦਾ ਜਦ ਬਿਗੁਲ ਵੱਜਿਆ ਸੀ ਤਾਂ ਪੰਜਾਬ ਦੇ ਅੰਦਰ ਅਤਵਾਦ ਦੀਆਂ ਹਨੇਰੀਆਂ ਰਾਤਾਂ 'ਚ ਜਿੱਥੇ ਮਰਹੂਮ ਮੁੱਖ ਮੰਤਰੀ ਚਟਾਨ ਵਾਂਗੂ ਖੜੇ ਰਹੇ ਉਸ ਸਮੇਂ ਇਹ ਅਕਾਲੀ ਚੋਣਾਂ ਦਾ ਬਾਈਕਾਟ ਕਰਕੇ ਖੁੱਡਾਂ ਅੰਦਰ ਵੜ ਗਏ ਸਨ ਜੋ ਅੱਜ ਪੰਜਾਬ ਦੀ ਖੁਸ਼ਹਾਲੀ ਤੇ ਵਿਕਾਸ ਦੀਆਂ ਗਾਥਾ ਸੁਣਾਉਂਦੇ ਹਨ । ਇਹ ਅਕਾਲੀ ਤਾਂ ਸੰਨ 92 ਦੀਆਂ ਚੋਣਾਂ ਦੇ ਭਗੋੜੇ ਹਨ । ਉਨ੍ਹਾਂ ਕਿਹਾ ਕਿ ਅਗਰ ਅੱਜ ਦੇ ਸਮੇਂ 'ਚ ਪੰਜਾਬ ਦੇ ਮੌਜੂਦਾ ਖੁਸ਼ਹਾਲ ਹਾਲਤ ਹਨ ਤਾਂ ਉਨਾਂ ਦੀ ਨੀਂਹ ਸ. ਬੇਅੰਤ ਸਿੰਘ ਦੀ ਦੇਣ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਹਨੀ ਧਾਲੀਵਾਲ, ਭਾਰਗਵ ਮਲਹੋਤਰਾ, ਮੋਹਣਾ ਸਿੰਘ, ਬੱਬੂ ਨਿਗਰੱਥ, ਸਨਦੀਪ ਧਾਲੀਵਾਲ, ਰਿਸ਼ੂ ਮਲਹੋਤਰਾ, ਮਨਪ੍ਰੀਤ ਗਿੱਲ, ਰਣਜੀਤ ਸਿੰਘ, ਸਖਦੇਵ ਤੂਰ, ਰਵਿੰਦਰ ਵਿਰਧੀ, ਸੁਮੀਤ ਖੰਨਾ, ਰਿੱਕੀ ਸੋਡੀ, ਅਮਨ ਧਾਲੀਵਾਲ, ਪ੍ਰਦੀਪ ਧਾਲੀਵਾਲ, ਰਾਕੇਸ਼ ਕੁਮਾਰ ਕੇਛੀ, ਜਸਵੀਰ ਸਿੰਘ ਲੰਮਾ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਰਾਜੀਵ ਗੋਇਲ, ਸੋਨੂੰ ਅਰੋੜਾ ਆਦਿ ਹਾਜਰ ਸਨ ।