jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 22 August 2013

ਸੀਰੀਆ ਵਿੱਚ ਅਣਮਨੁੱਖੀ ਘਟਨਾਵਾਂ 1300 ਤੋਂ ਵੱਧ ਵਿਅਕਤੀ ਮਾਰੇ, ਯੂ ਐਨ ਓ ਨੇ ਹੰਗਾਮੀ ਮੀਟਿੰਗ ਸੱਦੀ

www.sabblok.blogspot.com

ਅਮਾਨ : ਰਾਸ਼ਟਰਪਤੀ ਅਲ-ਅਸਦ ਦੀਆਂ ਫੋਰਸਾਂ ਵੱਲੋਂ ਦਮਸਕਸ ਨੇੜੇ ਬਾਗੀਆਂ ਦੇ ਕਬਜ਼ੇ ਹੇਠਲੇ ਖੇਤਰਾਂ ਵਿਚ ਰਸਾਇਣਕ ਹਥਿਆਰਾਂ ਨਾਲ ਕੀਤੀ ਗਈ ਬੰਬਾਰੀ ਵਿਚ 1300 ਤੋਂ ਵਧ ਵਿਅਕਤੀ ਮਾਰੇ ਗਏ ਹਨ । ਵਿਰੋਧੀ ਧਿਰ ਨੇ ਇਸ ਨੂੰ ਕਤਲੇਆਮ ਕਰਾਰ ਦਿੰਦਿਆਂ ਕੌਮਾਂਤਰੀ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ । ਬਰਤਾਨੀਆ ਨੇ ਕਿਹਾ ਹੈ ਕਿ ਉਹ ਰਸਾਇਣਕ ਹਥਿਆਰਾਂ ਦੇ ਕਥਿਤ ਹਮਲੇ ਦੀ ਜਾਂਚ ਦਾ ਮਾਮਲਾ ਉਠਾਵੇਗਾ ਜਿਸ ਬਾਰੇ ਫੌਰੀ ਪੁਸ਼ਟੀ ਨਹੀਂ ਹੋ ਸਕੀ । ਦਮਸਕਸ ਸਾਸ਼ਨ ਨੇ ਰਸਾਇਣਕ ਹਮਲੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ । ਹਾਲਾਂ ਕਿ ਸੀਰੀਆ ਦੀ ਕੌਮੀ ਕੁਲੀਸ਼ਨ ਨੇ ਮੌਤਾਂ ਦੀ ਗਿਣਤੀ 1300 ਦੱਸੀ ਹੈ ਪਰ ਇਸ ਤੋਂ ਪਹਿਲਾਂ ਬਰਤਾਨੀਆ ਦੇ ਇਕ ਨਿਗਰਾਨ ਗਰੁੱਪ ਨੇ ਕਿਹਾ ਸੀ ਕਿ ਘੱਟੋ-ਘੱਟ 100 ਲੋਕ ਮਾਰੇ ਗਏ ਹਨ ਤੇ ਮੌਤਾਂ ਦੀ ਗਿਣਤੀ ਵਧ ਸਕਦੀ ਹੈ । ਮਨੁੱਖੀ ਅਧਿਕਾਰਾਂ ਬਾਰੇ ਸੀਰੀਅਨ ਨਿਗਰਾਨ ਗਰੁੱਪ ਨੇ ਕਿਹਾ ਕਿ ਬੰਬਾਰੀ ਅਜੇ ਵੀ ਜਾਰੀ ਹੈ ਇਸ ਲਈ ਯਕੀਨਨ ਮੌਤਾਂ ਦੀ ਗਿਣਤੀ ਵਧੇਗੀ । ਸਮਾਜਿਕ ਕਾਰਕੁਨਾਂ ਅਨਸਾਰ ਅਸਦ ਦੀਆਂ ਫੋਰਸਾਂ ਨੇ ਘੌਟਾ ਖੇਤਰ ਵਿਚ ਏਨ ਤਰਮਾ, ਜ਼ਮਲਕਾ ਤੇ ਜੋਬਰ ਵਿਖੇ ਰਸਾਇਣਕ ਬੰਬ ਸੁੱਟੇ ਜਿਨ੍ਹਾਂ ਨਾਲ ਸੈਂਕੜੇ ਵਿਅਕਤੀ ਮਾਰੇ ਗਏ । ਡੂਮਾ ਹੰਗਾਮੀ ਕੇਂਦਰ ਵਿਖੇ ਤਾਇਨਾਤ ਇਕ ਨਰਸ ਨੇ ਦੱਸਿਆ ਕਿ ਮਿ੍ਤਕਾਂ ਵਿਚ ਜਿਆਦਾਤਰ ਔਰਤਾਂ ਤੇ ਬਚੇ ਹਨ । ਉਸ ਨੇ ਦੱਸਿਆ ਕਿ ਮਿ੍ਤਕਾਂ ਦੀਆਂ ਲਾਸ਼ਾਂ ਤੋਂ ਜਿਸ ਤਰਾਂ ਦੇ ਲੱਛਣ ਮਿਲੇ ਹਨ ਉਸ ਤੋਂ ਲੱਗਦਾ ਹੈ ਕਿ ਇਹ ਵਿਅਕਤੀ ''ਨਰਵ ਗੈਸ'' ਦਾ ਸ਼ਿਕਾਰ ਹੋਏ ਹਨ । ਸੀਰੀਆ ਅਧਿਕਾਰੀਆਂ ਨੇ ਫੌਜ ਵੱਲੋਂ ਰਸਾਇਣਕ ਹਥਿਆਰ ਵਰਤਣ ਤੋਂ ਇਨਕਾਰ ਕੀਤਾ ਹੈ । ਸਰਕਾਰ ਦੀ ਮਾਲਕੀ ਵਾਲੀ ਨਿਊਜ਼ ਏਜੰਸੀ ਸਾਨਾ ਨੇ ਕਿਹਾ ਹੈ ਕਿ ''ਘੌਟਾ ਵਿਚ ਰਸਾਇਣਕ ਹਥਿਆਰ ਵਰਤਣ ਦੀਆਂ ਰਿਪੋਰਟਾਂ ਮੁੰਕਮਲ ਤੌਰ 'ਤੇ ਝੂਠੀਆਂ ਹਨ । ਇਹ ਯੂ।ਐਨ ਜਾਂਚ ਕਮਿਸ਼ਨ ਦੇ ਮਿਸ਼ਨ ਨੂੰ ਰੋਕਣ ਦੀ ਇਕ ਕੋਸ਼ਿਸ਼ ਹੈ ।'' ਦੂਸਰੇ ਪਾਸੇ ਕੌਮੀ ਕੁਲੀਸ਼ਨ ਦੇ ਆਗੂ ਅਹਿਮਦ ਅਲ-ਜਰਬਾ ਨੇ ਬੰਬਾਰੀ ਦੀ ਨਿੰਦਾ ਕਰਦਿਆਂ ਸੰਯੁਕਤ ਰਾਸ਼ਟਰ ਸੁਰਖਿਆ ਪ੍ਰੀਸ਼ਦ ਦੀ ਫੌਰਨ ਮੀਟਿੰਗ ਸੱਦਣ ਦੀ ਮੰਗ ਕੀਤੀ ਹੈ । ਸੀਰੀਆ ਪਿੱਛਲੇ 2 ਸਾਲ ਤੋਂ ਚਲੇ ਆਉਂਦੇ ਟਕਰਾਅ ਦੌਰਾਨ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਤੋਂ ਇਨਕਾਰ ਕਰਦਾ ਆ ਰਿਹਾ ਹੈ ਤੇ ਉਹ ਉਲਟਾ ਬਾਗੀਆਂ ਉਪਰ ਇਹ ਹਥਿਆਰ ਵਰਤਣ ਦੇ ਦੋਸ਼ ਲਾਉਂਦਾ ਰਿਹਾ ਹੈ ।

ਲਾਸ਼ਾਂ 'ਤੇ ਜ਼ਖਮ ਦੇ ਨਿਸ਼ਾਨ ਨਹੀਂ
ਇਕ ਵੀਡੀਓ ਫਿਲਮ ਵਿਚ ਡਾਕਟਰ ਲੋਕਾਂ ਦਾ ਇਲਾਜ ਕਰਦੇ ਨਜ਼ਰ ਆ ਰਹੇ ਹਨ । ਦਰਜਨਾਂ ਲਾਸ਼ਾਂ ਇਕ ਕਲੀਨਿਕ ਦੇ ਫਰਸ਼ 'ਤੇ ਪਈਆਂ ਹਨ ਪਰ ਕਿਸੇ ਦੇ ਵੀ ਜ਼ਖਮ ਨਹੀਂ ਹੈ । ਹਮਲਾ ਤੜਕੇ 3 ਵਜੇ ਦੇ ਕਰੀਬ ਹੋਇਆ । ਮਾਰੇ ਗਏ ਜ਼ਿਆਦਾਤਰ ਵਿਅਕਤੀ ਆਪਣੇ ਘਰਾਂ ਵਿਚ ਹੀ ਸਨ ।
 

No comments: