www.sabblok.blogspot.com
ਪਹਿਲੀ ਨਵੰਬਰ - ਚੱਲੋ ਜਲੰਧਰ ਦੇ ਨਾਅਰਿਆਂ ਦੀ ਗੂੰਜ
ਜਲੰਧਰ: ਗ਼ਦਰ ਸ਼ਤਾਬਦੀ ਮੁਹਿੰਮ ਦੀ ਕੜੀ ਵਜੋਂ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਕੱਢੇ ਜਾ ਰਹੇ ਗ਼ਦਰ ਸ਼ਤਾਬਦੀ ਕਾਫ਼ਲਿਆਂ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਦੇਸ਼ ਭਗਤ ਯਾਦਗਾਰ ਹਾਲ ਤੋਂ ਕਮੇਟੀ ਦੇ ਪ੍ਰਤੀਨਿਧ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਮੈਂਬਰ ਰਣਜੀਤ ਸਿੰਘ ਔਲਖ ਨੇ ਗ਼ਦਰੀ ਦੇਸ਼ ਭਗਤਾਂ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਨੁੰਮਾਇੰਦਿਆਂ ਅਤੇ ਜੱਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ 'ਚ ਕਾਫ਼ਲੇ ਦਾ ਪ੍ਰੋਗਰਾਮ ਉਲੀਕਿਆ।
ਦੇਸ਼ ਭਗਤ ਯਾਦਗਾਰ ਹਾਲ ਦਫ਼ਤਰ ਤੋਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗ਼ਦਰੀ ਦੇਸ਼ ਭਗਤਾਂ ਦੇ ਪਿੰਡ ਸੁਨੇਤ, ਬੱਦੋਵਾਲ, ਲਲਤੋਂ ਖੁਰਦ, ਲਲਤੋਂ ਕਲਾਂ, ਸਰਾਭਾ, ਕੈਲੇ, ਲੀਲ਼, ਗੁੱਜਰਵਾਲ, ਨਾਰੰਗਵਾਲ, ਮਹਿਮਾ ਸਿੰਘ ਵਾਲਾ, ਖ਼ਾਨਪੁਰ ਅਤੇ ਸਾਹਿਬਆਣਾ ਆਦਿ ਗ਼ਦਰੀ ਸੰਗਰਾਮੀਆਂ ਦੇ ਪਿੰਡਾਂ ਦੇ ਪ੍ਰਤੀਨਿੱਧ ਅੱਜ ਗ਼ਦਰੀ ਬਾਬਾ ਭਾਨ ਸਿੰਘ ਸੁਨੇਤ ਦੀ ਯਾਦਗਾਰ 'ਤੇ ਪਿੰਡ ਸੁਨੇਤ ਵਿਖੇ ਇਕੱਠੇ ਹੋਏ।
ਇਸ ਇਕੱਤਰਤਾ ਨੂੰ ਗ਼ਦਰ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਨੇ ਸੰਬੋਧਨ ਕਰਦਿਆਂ ਗ਼ਦਰ ਸ਼ਤਾਬਦੀ ਕਾਫ਼ਲੇ ਦੀ ਮਹੱਤਤਾ ਬਾਰੇ ਰੌਸ਼ਨੀ ਪਾਈ। ਉਹਨਾਂ ਦੱਸਿਆ ਕਿ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਉਨ•ਾਂ ਭੁੱਲੇ ਵਿਸਰੇ ਇਨਕਲਾਬੀ ਦੇਸ਼ ਭਗਤਾਂ ਦੀ ਸੰਗਰਾਮੀ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਤੋਰਨ ਲਈ ਯਤਨਸ਼ੀਲ ਹੈ। ਸਾਡਾ ਯਤਨ ਹੈ ਕਿ ਕੁਰਾਹੇ ਭਟਕਦੀ ਅਜੋਕੀ ਨੌਜਵਾਨ ਪੀੜ•ੀ ਨੂੰ ਆਪਣੇ ਮਹਾਨ ਵਿਰਸੇ ਦੇ ਲੜ ਲਾਇਆ ਜਾਵੇ ਅਤੇ ਉਸ ਨੂੰ ਗ਼ਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਤੋਰਿਆ ਜਾਵੇ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਗ਼ਦਰੀ ਇਨਕਲਾਬੀ ਕੌਮੀ ਪਰਵਾਨਿਆਂ ਨੇ ਸਾਮਰਾਜੀ ਤਾਕਤਾਂ ਅਤੇ ਉਹਨਾਂ ਦੇ ਸੇਵਾਦਾਰ ਭਾਰਤੀ ਜਾਗੀਰਦਾਰਾਂ, ਸ਼ਾਹੂਕਾਰਾਂ ਨਾਲ ਗਲਵੱਕੜੀ ਪਾਉਣ ਵਾਲੇ ਬਾਹਰਲੇ ਅਤੇ ਅੰਦਰਲੇ ਸਭਨਾਂ ਕੌਮ ਅਤੇ ਲੋਕ-ਦੁਸ਼ਮਣਾਂ ਨਾਲੋਂ ਸਪੱਸ਼ਟ ਨਿਖੇੜੇ ਦੀ ਲੀਕ ਖਿੱਚੀ। ਉਹਨਾਂ ਕਿਹਾ ਕਿ ਇਸ ਲੀਕ ਨੂੰ ਹੋਰ ਗੂੜ•ੀ ਕਰਦਿਆਂ ਇਨਕਲਾਬੀ ਸਮਾਜਕ ਤਬਦੀਲੀ ਦੀ ਚੇਤਨਾ ਅਤੇ ਲੋਕ-ਸੰਗਰਾਮ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਗ਼ਦਰੀ ਕਾਫ਼ਲੇ ਦਾ ਮੁੱਖ ਉਦੇਸ਼ ਹੈ।
ਸਮੂਹ ਪਿੰਡਾਂ ਦੇ ਨੁੰਮਾਇੰਦਿਆਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੀ ਸਾਂਝੀ ਰਾਏ ਨਾਲ 15 ਸਤੰਬਰ ਦਿਨ ਐਤਵਾਰ ਨੂੰ ਪਿੰਡ ਸੁਨੇਤ ਤੋਂ ਸਵੇਰੇ 8 ਵਜੇ ਚੱਲ ਕੇ ਬੱਦੋਵਾਲ, ਲਲਤੋਂ ਕਲਾਂ, ਲਲਤੋਂ ਖੁਰਦ, ਸਰਾਭਾ, ਕੈਲੇ, ਲੀਲ਼, ਚਮਿੰਡਾ, ਗੁੱਜਰਵਾਲ, ਨਾਰੰਗਵਾਲ, ਮਹਿਮਾ ਸਿੰਘ ਵਾਲਾ ਅਤੇ ਖ਼ਾਨਪੁਰ ਹੁੰਦਾ ਹੋਇਆ ਗ਼ਦਰ ਸ਼ਤਾਬਦੀ ਕਾਫ਼ਲਾ ਸ਼ਾਮ ਨੂੰ ਪਿੰਡ ਸਾਹਿਬਆਣਾ ਪੁੱਜੇਗਾ।
ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ 15 ਸਤੰਬਰ ਸ਼ਤਾਬਦੀ ਕਾਫ਼ਲੇ ਦੀ ਕਾਮਯਾਬੀ ਲਈ ਇਨ•ਾਂ ਪਿੰਡਾਂ ਦੇ ਗ਼ਦਰੀਆਂ ਦੀਆਂ ਹਾਸਲ ਤਸਵੀਰਾਂ, ਜੀਵਨੀਆਂ, ਲਿਖਤਾਂ, ਉਦੇਸ਼ਾਂ ਬਾਰੇ ਪਿੰਡ ਪਿੰਡ ਇਕੱਠ ਕਰਕੇ ਦੱਸਿਆ ਜਾਏਗਾ ਅਤੇ ਲੋਕਾਂ ਨੂੰ ਕਾਫ਼ਲੇ ਨਾਲ ਚੱਲਣ ਲਈ ਪ੍ਰੇਰਤ ਕੀਤਾ ਜਾਵੇਗਾ।
ਕਾਫ਼ਲੇ 'ਚ ਅੱਗੇ ਅੱਗੇ ਗੀਤ-ਸੰਗੀਤ ਜਾਂ ਕੋਰਿਓਗਰਾਫ਼ੀਆਂ ਕਰਨ ਵਾਲੀ ਰੰਗ ਟੋਲੀ ਹੋਏਗੀ। ਵੱਡੇ ਕਾਫ਼ਲੇ 'ਚ ਮੋਟਰਸਾਈਕਲਾਂ, ਗੱਡੀਆਂ 'ਤੇ ਸਵਾਰ ਲੋਕ ਹੋਣਗੇ। ਪਿੰਡ ਪਿੰਡ ਗ਼ਦਰੀਆਂ ਦੀ ਗੂੰਜ ਰਾਹੀਂ ਹੋਕਾ ਦਿੱਤਾ ਜਾਵੇਗਾ ਕਿ ਮੁਲਕ ਦਾ ਦੀਵਾਲਾ ਨਿਕਲਣ ਵਾਲੀ ਅਜੋਕੀ ਹਾਲਤ ਵਿਚੋਂ ਬਾਹਰ ਨਿਕਲਣ ਲਈ ਭਵਿੱਖ ਦਾ ਨਵਾਂ ਮਾਰਗ ਘੜਨ ਲਈ ਸਾਨੂੰ ਗ਼ਦਰੀ ਵਿਰਸੇ ਤੋਂ ਰੌਸ਼ਨੀ ਲੈਣੀ ਚਾਹੀਦੀ ਹੈ।
ਇਸ ਇਕੱਤਰਤਾ ਨੂੰ ਕਮੇਟੀ ਦੇ ਗੁਰਮੀਤ, ਅਮੋਲਕ, ਰਣਜੀਤ ਸਿੰਘ ਔਲਖ ਤੋਂ ਇਲਾਵਾ, ਕਸਤੂਰੀ ਲਾਲ, ਕੰਵਲਜੀਤ ਖੰਨਾ, ਜਸਦੇਵ ਲਲਤੋਂ, ਅਰੁਣ ਕੁਮਾਰ, ਸਿਕੰਦਰ ਸਰਾਭਾ, ਸੁਖਵਿੰਦਰ ਖ਼ਾਨਪੁਰ, ਕੰਵਲਜੀਤ ਸਾਹਿਬਆਣਾ, ਸਤੀਸ਼ ਕੁਮਾਰ, ਜਸਵੰਤ ਜੀਰਖ, ਕਰਨਲ ਬਰਾੜ ਸੁਨੇਤ, ਡਾ. ਹਰਬੰਸ ਸਿੰਘ ਗਰੇਵਾਲ ਆਦਿ ਨੇ ਸੰਬੋਧਨ ਕੀਤਾ।
ਗ਼ਦਰੀ ਕਾਫ਼ਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਕਸਤੂਰੀ ਲਾਲ, ਜਸਵੰਤ ਜੀਰਖ, ਉਜਾਗਰ ਬੱਦੋਵਾਲ, ਸਿਕੰਦਰ ਸਰਾਭਾ, ਜਸਦੇਵ ਲਲਤੋਂ, ਬਲਵਿੰਦਰ ਗੁੱਜਰਵਾਲ, ਸੁਖਵਿੰਦਰ ਲੀਲ਼, ਅਰੁਣ ਕੁਮਾਰ, ਕਮਲਜੀਤ ਸਾਹਿਬਆਣਾ ਅਤੇ ਪਰਵੇਜ 'ਤੇ ਅਧਾਰਤ ਕਮੇਟੀ ਦਾ ਗਠਨ ਕੀਤਾ ਗਿਆ।
ਇਕੱਤਰਤਾ ਨੇ ਵਿਸ਼ੇਸ਼ ਤੌਰ 'ਤੇ ਸਮੂਹ ਜਨਤਕ ਜੱਥੇਬੰਦੀਆਂ ਨੂੰ ਕਾਫ਼ਲੇ ਦੀ ਵੱਧ ਚੜ•ਕੇ ਮਦਦ ਕਰਨ ਦੀ ਅਪੀਲ ਕੀਤੀ ਗਈ।
ਇਕੱਤਰਤਾ ਨੇ ਮਤਾ ਪਾਸ ਕੀਤਾ ਕਿ ਪਹਿਲੀ ਨਵੰਬਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ 'ਚ ਹੋ ਰਹੇ 'ਮੇਲਾ ਗ਼ਦਰ ਸ਼ਤਾਬਦੀ ਦਾ' ਨੂੰ ਹਰ ਪੱਖੋਂ ਸਫ਼ਲ ਬਣਾਇਆ ਜਾਵੇਗਾ।

No comments:
Post a Comment