www.sabblok.blogspot.com
ਜੋਧਪੁਰ—ਬਲਾਤਕਾਰ ਦੇ ਦੋਸ਼ 'ਚ ਘਿਰੇ ਆਸਾਰਾਮ ਬਾਪੂ 'ਤੇ ਲਗਾਤਾਰ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਬਲਾਤਕਾਰ ਦੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਦਾ ਕਹਿਣਾ ਹੈ ਕਿ ਆਸਾਰਾਮ ਦੇ ਖਿਲਾਫ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਲੜਕੀ ਦਾ ਬਿਆਨ ਪਹਿਲੀ ਨਜ਼ਰ 'ਚ ਸਹੀ ਲੱਗਦਾ ਹੈ। ਇਸ ਸੰਬੰਧੀ ਆਸਾਰਾਮ ਤੋਂ ਸ਼ੁੱਕਰਵਾਰ ਨੂੰ ਪੁੱਛਗਿੱਛ ਹੋ ਸਕਦੀ ਹੈ। ਇਸ ਲਈ ਜੋਧਪੁਰ ਪੁਲਸ ਉਨ੍ਹਾਂ ਨੂੰ ਸੰਮਨ ਭੇਜ ਸਕਦੀ ਹੈ। ਇਸ ਮਾਮਲੇ 'ਚ ਆਸਾਰਾਮ ਬਾਪੂ ਨੇ ਖੁਦ ਨੂੰ ਨਿਰਦੋਸ਼ ਦੱਸਿਆ ਹੈ। ਪੁਲਸ ਅਨੁਸਾਰ ਲੜਕੀ ਦੇ ਬਿਆਨ ਦੀ ਹਕੀਕਤ ਜਾਣਨ ਲਈ ਸ਼ੁੱਕਰਵਾਰ ਨੂੰ ਮਨਈ ਪਿੰਡ ਦੇ ਨੇੜੇ ਆਸ਼ਰਮ 'ਚ ਉਸ ਜਗ੍ਹਾ ਦਾ ਮੁਆਇਨਾ ਕੀਤਾ ਗਿਆ, ਜਿੱਥੇ ਲੜਕੀ ਅਨੁਸਾਰ ਇਸ ਘਿਣੌਨੇ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਪਹਿਲੀ ਨਜ਼ਰ 'ਚ ਇੱਥੋਂ ਦੇ ਹਾਲਾਤ ਲੜਕੀ ਦੇ ਬਿਆਨ ਨਾਲ ਮੇਲ ਖਾਂਦੇ ਹਨ। ਇਸ ਦੌਰਾਨ ਬਾਪੂ ਦੇ ਸਮਰਥਕਾਂ ਦੇ ਇਕ ਗਰੁੱਪ ਨੇ ਪੂਰੇ ਘਟਨਾਕ੍ਰਮ ਨੂੰ ਉਨ੍ਹਾਂ ਦੀ ਵਧਦੀ ਹੋਈ ਲੋਕਪ੍ਰਿਯਤਾ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਖਿਲਾਫ ਇਕ ਸਾਜਿਸ਼ ਕਰਾਰ ਦਿੱਤਾ ਹੈ। ਜੋਧਪੁਰ ਆਸ਼ਰਮ 'ਚ ਆਸਾਰਾਮ ਦੇ ਸਮਰਥਕਾਂ ਨੇ ਵੀਰਵਾਰ ਨੂੰ ਪ੍ਰਦਰਸ਼ਨ ਕੀਤਾ ਅਤੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ।
No comments:
Post a Comment