jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 18 August 2013

ਲਸ਼ਕਰ-ਏ-ਤੋਇਬਾ ਦਾ ਮੁੱਖ ਖਾੜਕੂ ਟੁੰਡਾ ਗ੍ਰਿਫ਼ਤਾਰ

www.sabblok.blogspot.com
ਦੇਸ਼ ’ਚ ਬੰਬ ਧਮਾਕਿਆਂ ਦੀਆਂ ਘਟਨਾਵਾਂ ’ਚ ਸ਼ਾਮਲ ਹੋਣ ਦਾ ਦੋਸ਼
ਨਵੀਂ ਦਿੱਲੀ, 17 ਅਗਸਤ : ਭਾਰਤ ਨੂੰ ਅਤਿ ਲੋੜੀਂਦੇ 20 ਖਾੜਕੂਆਂ ਵਿੱਚੋਂ ਇਕ ਅਬਦੁਲ ਕਰੀਮ ਟੁੰਡਾ ਉਰਫ਼ ਅਬਦੁਲ ਕੁਦੌਸ ਨੂੰ ਭਾਰਤ-ਨੇਪਾਲ ਸੀਮਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਉਤੇ ਭਾਰਤ ਵਿਚ ਵੱਖ-ਵੱਖ ਥਾਵਾਂ ’ਤੇ 40 ਬੰਬ ਧਮਾਕਿਆਂ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਹਨ। ਸੱਤਰ ਸਾਲਾ ਟੁੰਡਾ ਖਾੜਕੂ ਜਥੇਬੰਦੀ ਲਸ਼ਕਰ-ਏ-ਤੋਇਬਾ ਦਾ ਬੰਬ ਬਣਾਉਣ ਦਾ ਮਾਹਿਰ ਹੈ। ਉਸ ਨੂੰ ਕੱਲ੍ਹ ਸ਼ਾਮ 3 ਵਜੇ ਦੇ ਕਰੀਬ ਨੇਪਾਲ ਨਾਲ ਲੱਗਦੀ ਬਨਵਾਸਾ-ਮਹੇਂਦਰਨਗਰ ਸਰਹੱਦ ਤੋਂ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ ਹੈ।
ਟੁੰਡਾ ਉਨ੍ਹਾਂ ਵੀਹ ਖਾੜਕੂਆਂ ਦੀ ਸੂਚੀ ਵਿਚ ਸ਼ਾਮਲ ਹੈ, ਜਿਨ੍ਹਾਂ ਦੀ ਮੁੰਬਈ ਅਤਿਵਾਦੀ ਹਮਲਿਆਂ ਦੇ ਦੋਸ਼ ਵਿਚ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਤੋਂ ਸੁਪਰਦਗੀ ਦੀ ਮੰਗ ਕਰ ਚੁੱਕੀ ਹੈ। ਇਸ ਸੂਚੀ ਵਿਚ ਲਸ਼ਕਰ-ਏ-ਤੋਇਬਾ ਦਾ ਮੁਖੀ ਹਾਫਿਜ਼ ਸਈਦ, ਜੈਸ਼-ਏ-ਮੁਹੰਮਦ ਮੁਖੀ ਮੌਲਾਨਾ ਮਸੂਦ ਅਜ਼ਹਰ ਤੇ ਦਾਊਦ ਇਬਰਾਹੀਮ ਦੇ ਨਾਂ ਵੀ ਸ਼ਾਮਲ ਹਨ। ਪੁਲੀਸ ਸੂਤਰਾਂ ਅਨੁਸਾਰ ਟੁੰਡਾ ਇਕੱਲੀ ਦਿੱਲੀ ਵਿਚ ਹੀ 21 ਘਟਨਾਵਾਂ ਲਈ ਲੋੜੀਂਦਾ ਹੈ। ਇਹ ਘਟਨਾਵਾਂ 1994 ਤੋਂ 1996-98 ਦੇ ਕਰੀਬ ਦੀਆਂ ਹਨ। ਪੁਲੀਸ ਸੂਤਰਾਂ ਅਨੁਸਾਰ ਟੁੰਡਾ ਸਥਾਨਕ ਖਾੜਕੂਆਂ ਨੂੰ ਆਮ ਮਿਲਣ ਵਾਲੇ ਉਤਪਾਦਾਂ ਯੂਰੀਆ, ਨਾਈਟ੍ਰਿਕ ਐਸਿਡ, ਪੋਟਾਸ਼ੀਅਮ ਕਲੋਰਾਈਡ, ਨਾਈਟ੍ਰੋਜਨ, ਸ਼ੂਗਰ ਆਦਿ ਤੋਂ ਬੰਬ ਤਿਆਰ ਕਰਨ ਦੇ ਢੰਗ-ਤਰੀਕੇ ਸਿਖਾਉਂਦਾ ਸੀ ਤੇ ਇਨ੍ਹਾਂ ਨੂੰ ਭੀੜ ਭਰੇ ਇਲਾਕਿਆਂ ਵਿਚ ਰੱਖਣ ਦੇ ਢੰਗ ਵੀ ਦੱਸਦਾ ਸੀ ਤਾਂ ਜੋ ਵੱਧ ਤੋਂ ਵੱਧ ਜਾਨੀ ਨੁਕਸਾਨ ਹੋ ਸਕੇ।
ਗ੍ਰਿਫ਼ਤਾਰੀ ਮੌਕੇ ਉਸ ਕੋਲ ਇਕ ਪਾਕਿਸਤਾਨੀ ਪਾਸਪੋਰਟ ਨੰਬਰ ਏਸੀ 4413161 ਵੀ ਸੀ ਜੋ 23 ਜਨਵਰੀ, 2013 ਨੂੰ ਜਾਰੀ ਕੀਤਾ ਗਿਆ ਸੀ। ਸਪੈਸ਼ਲ ਕਮਿਸ਼ਨਰ ਆਫ ਪੁਲੀਸ (ਸਪੈਸ਼ਲ ਸੈੱਲ) ਐਸ.ਐਨ. ਸ੍ਰੀਵਾਸਤਵਾ ਨੇ ਦੱਸਿਆ ਕਿ ਇਹ ਪਾਸਪੋਰਟ ਅਬਦੁਲ ਕੌਦਾਸ ਦੇ ਨਾਂ ਉਤੇ ਜਾਰੀ ਕੀਤਾ ਗਿਆ ਹੈ। ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਖਾੜਕੂ ਬਣਨ ਤੋਂ ਪਹਿਲਾਂ ਟੁੰਡਾ ਤਰਖਾਣ, ਕਬਾੜੀਆ ਤੇ ਕੱਪੜੇ ਵੇਚਣ ਦਾ ਕੰਮ ਕਰਦਾ ਰਿਹਾ ਹੈ ਪਰ 40 ਸਾਲ ਦੀ ਉਮਰ ਤੋਂ ਬਾਅਦ ਉਹ ਅਤਿਵਾਦੀਆਂ ਵਿਚ ਸ਼ਾਮਲ ਹੋ ਗਿਆ। ਭਾਰਤ ਵਿਚ ਉਸ ਦਾ ਇਕ ਹੀ ਪਰਿਵਾਰਕ ਮੈਂਬਰ ਉਸ ਦਾ ਭਰਾ ਅਬਦੁਲ ਮਲਿਕ ਜਿਉਂਦਾ ਹੈ ਤੇ ਉਹ ਤਰਖਾਣ ਵਜੋਂ ਕੰਮ ਕਰਦਾ ਹੈ।

No comments: