jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 27 August 2013

ਅਰਜਨਾ ਐਵਾਰਡੀ ਸਵ ਮੱਖਣ ਸਿੰਘ ਦੇ ਅਪਾਹਜ ਲੜਕੇ ਨੂੰ ਸਰਕਾਰੀ ਨੋਕਰੀ ਦਾ ਐਲਾਨ

www.sabblok.blogspot.com

  • ਹੁਸ਼ਿਆਰਪੁਰ, 27 ਅਗਸਤ ਸ਼ਿਵ ਕੁਮਾਰ ਬਾਵਾ
           
     ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਅਤੇ ਉਪ ਪ੍ਰਧਾਨ ਜ਼ਿਲਾ ਸੈਨਿਕ ਭਲਾਈ ਬੋਰਡ ਹੁਸ਼ਿਆਰਪੁਰ  ਕਰਨਲ(ਰਿਟਾ:) ਕੇ ਮਹਿੰਦਰ ਸਿੰਘ ਸਵਰਗਵਾਸੀ ਸੂਬੇਦਾਰ ਮੱਖਣ ਸਿੰਘ ਅਰਜਨ ਐਵਾਰਡੀ ਦੇ ਪ੍ਰੀਵਾਰ ਨੂੰ ਨਿਜੀ ਤੌਰ ਤੇ ਮਿਲਣ ਲਈ ਉਨਾਂ ਦੇ ਪਿੰਡ ਬਠੂਲਾ ਗਏ। ਉਨਾਂ ਦੱਸਿਆ ਕਿ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਬ੍ਰਿਗੇਡੀਅਰ (ਰਿਟਾ:) ਮਨਜੀਤ ਸਿੰਘ ਨਾਲ ਵਿਸਥਾਰਪੂਰਵਕ ਵਾਤਾਲਾਪ ਤੋਂ ਬਾਅਦ ਇਹ ਨਿਰਣਾ ਲਿਆ ਗਿਆ ਹੈ ਕਿ ਅਰਜਨ ਐਵਾਰਡੀ ਮੱਖਣ ਸਿੰਘ ਦੇ ਪ੍ਰੀਵਾਰ ਦੀਆਂ ਵਿੱਤੀ ਔਕੜਾਂ ਦਾ ਉਮਰ ਭਰ ਲਈ ਹੱਲ ਕੱਢਿਆ ਜਾਵੇਗਾ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਸ ਦੇ ਪੁੱਤਰ ਜੋ ਕਿ 50 ਪ੍ਰਤੀਸ਼ਤ ਨਕਾਰਾ ਹੈ, ਨੂੰ ਜਿਲਾ ਸੈਨਿਕ ਬੋਰਡ ਹੁਸ਼ਿਆਰਪੁਰ ਵਿੱਚ 1 ਸਤੰਬਰ 2013 ਤੋਂ ਪੱਕੀ ਨੌਕਰੀ ਤੇ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਅਮਲਗਾਮੇਟਿਡ ਫੰਡ ਵਿੱਚੋਂ ਨਕਾਰਾ ਪੈਨਸ਼ਨ, ਮਿਲਟਰੀ ਨਕਾਰਾ ਪੈਨਸ਼ਨ ਉਸ ਦੀ ਮਾਤਾ ਦੀ ਮੌਤ ਤੋਂ ਬਾਅਦ ਲਗਾਈ ਜਾਵੇਗੀ ਅਤੇ ਉਸ ਨੂੰ ਟਰਾਈ-ਮੋਟਰਸਾਈਕਲ ਵੀ ਦਿੱਤਾ ਜਾਵੇਗਾ।

    No comments: