jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 19 August 2013

ਫ਼ਸਲ ਬਚਾਉਣ ਲਈ ਕਿਸਾਨ ਨੇ ਸੜਕ ’ਤੇ ਲਾਇਆ ਬੰਨ੍ਹ

www.sabblok.blogspot.com
ਫ਼ਸਲ ਬਚਾਉਣ ਲਈ ਕਿਸਾਨ ਨੇ ਸੜਕ ’ਤੇ ਲਾਇਆ ਬੰਨ੍ਹ
ਲੰਬੀ, 19 ਅਗਸਤ : ਮੀਂਹ ਦੇ ਪਾਣੀ ਤੋਂ ਫਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹੁਣ ਲੋਕ ਸੜਕਾਂ ’ਤੇ ਪਾਣੀਆਂ ਨੂੰ ਬੰਨ੍ਹ ਲਾਉਣ ਲੱਗੇ ਹਨ।     ਬਲਾਕ ਸਮਿਤੀ ਚੋਣਾਂ ਦੀ ਅੱਗ ਝੁਲਸੇ ਪਿੰਡ ਮਾਨਾ ’ਚ ਛੱਪੜ ਅਤੇ ਸਕੂਲ ਖੇਤਰ ’ਚ ਖੜੇ ਗੋਡੇ-ਗੋਡੇ ਪਾਣੀ ’ਚ ਜਿੱਥੇ ਲੋਕਾਂ ਦੇ ਘਰ ਡਿੱਗਣ ਕਿਨਾਰੇ ਪੁੱਜੇ ਹੋਏ ਹਨ, ਉਥੇ ਬੀਦੋਵਾਲੀ ਰੋਡ ’ਤੇ ਪੈਂਦੇ ਖੇਤਾਂ ਦੇ ਮਾਲਕ ਅਣਭੋਲ ਨੇ ਮੀਂਹ ਦੇ ਪਾਣੀ ਤੋਂ ਆਪਣੇ ਖੇਤਾਂ ਨੂੰ ਬਚਾਉਣ ਲਈ ਸੜਕ ’ਤੇ ਬੰਨ੍ਹ ਲਾ ਦਿੱਤਾ। ਦੇਰ ਸ਼ਾਮ ਤੱਕ ਪਿੰਡ ਦੇ ਲੋਕ ਸਰਕਾਰੀ ਸਕੂਲ ਕੋਲ ਬੰਨ੍ਹ ਲਾਉਂਦੇ ਕਿਸਾਨ ਨੂੰ ਤੱਕਦੇ ਰਹੇ ਪਰ ਕਿਸੇ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ।
ਇਸ ਦੀ ਜਾਣਕਾਰੀ ਮਿਲਣ ’ਤੇ ਪੱਤਰਕਾਰਾਂ ਦੀ ਟੀਮ ਸਰਪੰਚ ਤੇਜਾ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਦੇ ਨਾਲ ਮੌਕੇ ’ਤੇ ਪੁੱਜੀ ਤੇ ਬੰਨ੍ਹ ਲਾਉਂਦੇ ਕਿਸਾਨ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਭਿੱਜੀਆਂ ਅੱਖਾਂ ਨਾਲ ਆਖਿਆ ਕਿ ਕੀ ਕਰਾਂ ਭਾਈ ਜੀ ਖੇਤਾਂ ਵਿਚ ਪਾਣੀ ਖੜ੍ਹਾ ਹੈ ਤੇ ਜੇਕਰ ਹੋਰ ਪਾਣੀ ਆਇਆ ਤਾਂ ਹਰਾ ਚਾਰਾ ਖਰਾਬ ਹੋ ਜਾਵੇਗਾ ਤੇ ਘਰ ਖੜ੍ਹੇ ਡੰਗਰ ਬਿਨ੍ਹਾਂ ਹਰੇ-ਚਾਰੇ ਦੇ ਭੁੱਖ ਨਾਲ ਮਰ ਜਾਣਗੇ। ਜਦੋਂ ਉਸ ਨੂੰ ਬੰਨ੍ਹ ਲਾਉਣ ਨਾਲ ਪਿੰਡ ਵਾਸੀਆਂ ਨੂੰ ਦਰਪੇਸ਼ ਖ਼ਤਰੇ ਬਾਰੇ ਸਮਝਾਇਆ ਗਿਆ ਤਾਂ ਉਹ ਬੰਨ੍ਹ ਖੋਲ੍ਹਣ ਨੂੰ ਰਾਜ਼ੀ ਹੋ ਗਿਆ। ਸਰਪੰਚ ਤੇਜਾ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਪੀਟਰ ਰੇਹੜੇ ’ਤੇ ਪਿੰਡ ਦੇ ਮੀਂਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਕਰਵਾਇਆ।
ਪਿੰਡ ਮਾਨਾ ’ਚ ਮੀਂਹ ਦੀ ਮਾਰ ਹੇਠ ਆਉਣ ਕਰਕੇ ਗਰੀਬ ਮਜ਼ਦੂਰ ਬਲਰਾਜ  ਸਿੰਘ  ਦੀ ਕੱਚੀ ਕੋਠੜੀ ਦੀ ਛੱਤ ਡਿੱਗਣ ਕਰਕੇ ਦੋ ਬੱਕਰੀਆਂ ਮਰ ਗਈਆਂ ਤੇ ਹੋਰਨਾਂ ਕਮਰਿਆਂ ’ਚ ਤਰੇੜਾਂ ਪੈ ਗਈਆਂ। ਪਿੰਡ ਦੇ ਸਰਪੰਚ ਤੇਜਾ ਸਿੰਘ ਨੇ ਮੌਕਾ ਵਿਖਾਉਂਦਿਆਂ ਆਖਿਆ ਕਿ ਪਿੰਡ ਦੇ ਪਾਣੀ ਦੀ ਨਿਕਾਸੀ ਦਾ ਸੁਚੱਜਾ ਪ੍ਰਬੰਧ ਨਾ ਹੋਣ ਕਰਕੇ ਗਰੀਬਾਂ ਦੇ ਮਕਾਨ ਡਿੱਗ ਰਹੇ ਹਨ। ਉਹ ਸਰਕਾਰ ਤੋਂ ਗਰੀਬ ਮਜ਼ਦੂਰ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਕਰਨਗੇ। ਇਸਦੇ ਇਲਾਵਾ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਮੇਜਰ ਭੁਪਿੰਦਰ ਸਿੰਘ ਢਿੱਲੋਂ ਦੇ ਮਾਲੀ ਗੁਰਮੇਲ ਸਿੰਘ ਪੁੱਤਰ ਜਗੀਰ ਸਿੰਘ ਦੇ ਘਰ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ। ਮਾਲੀ ਗੁਰਮੇਲ ਸਿੰਘ ਨੇ ਆਖਿਆ ਕਿ ਵਰ੍ਹਿਆਂ ਤੋਂ ਉਹ ਭੂਪ ਜੀ ਦੇ ਘਰੇ ਮਾਲੀ ਦਾ ਕੰਮ ਕਰਦਾ ਹੈ ਅਤੇ ਪਹਿਲਾਂ ਵੀ ਮਕਾਨਾਂ ਦੀ ਮੁਰੰਮਤ ’ਚ ਗਰਾਂਟਾਂ ਦੀ ਵੰਡ ਗੈਰ ਲੋੜਵੰਦਾਂ ਨੂੰ ਪੁੱਛ-ਪ੍ਰਤੀਤ ਹੋਈ ਸੀ। ਹੁਣ ਜੇਕਰ ਸਰਕਾਰ ਦੀ ਮਿਹਰ ਹੋ ਜਾਵੇ ਤਾਂ ਉਸਦਾ ਬੁਢਾਪਾ ਕੁਝ ਹੱਦ ਤੱਕ ਚੰਗਾ ਨਿੱਕਲ ਸਕਦਾ ਹੈ। ਅਕਾਲੀ ਸਰਪੰਚ ਤੇਜਾ ਸਿੰਘ ਨੇ ਦੱਸਿਆ ਕਿ ਉਹ ਗਰੀਬਾਂ ਦੇ ਡਿੱਗੇ ਮਕਾਨਾਂ ਅਤੇ ਛੱਪੜ ਦੇ ਪਾਣੀ ਦੀ ਸੁਚੱਜੀ ਨਿਕਾਸੀ ਲਈ ‘ਸਰਕਾਰ’ ਨਾਲ ਗੱਲ ਕਰਨਗੇ।

No comments: