www.sabblok.blogspot.com
ਸਰਕਾਰੀ ਰਿਕਾਰਡ ‘ਚ ਅਜੇ ਤੱਕ ਭਗਤ ਸਿੰਘ ਨੂੰ ਸ਼ਹੀਦ ਹੋਣ ਦਾ ਨਹੀਂ ਦਿੱਤਾ ਗਿਆ ਦਰਜਾ
ਨਵੀਂ ਦਿੱਲੀ, 17 ਅਗਸਤ : ਭਗਤ ਸਿੰਘ ਨੂੰ ਸਰਕਾਰੀ ਰਿਕਾਰਡ ‘ਚ ਸ਼ਹੀਦ ਹੋਣ ਦਾ ਦਰਜਾ ਨਹੀਂ ਦਿੱਤਾ ਗਿਆ। ਇਸ ਸਨਸਨੀਖੇਜ਼ ਖੁਲਾਸੇ ਦਾ ਪ੍ਰਗਟਾਵਾ ਗ੍ਰਹਿ ਮੰਤਰਾਲਾ ਨੇ ਇਕ ਆਰ. ਟੀ. ਆਈ. ਐਕਟ ਦਾ ਜਵਾਬ ਦਿੰਦੇ ਵਕਤ ਕੀਤਾ ਕਿ ਸਰਕਾਰੀ ਰਿਕਾਰਡ ‘ਚ ਇਹ ਕਿਥੇ ਵੀ ਨਹੀਂ ਮਿਲਿਆ ਕਿ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਯਾਦਵਿੰਦਰ ਸਿੰਘ ਜੋ ਭਗਤ ਸਿੰਘ ਦੇ ਭਤੀਜੇ ਦੇ ਲੜਕੇ ਹਨ, ਉਹ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਇਕ ਮੁਹਿੰਮ ਸ਼ੁਰੂ ਕਰ ਰਹੇ ਹਨ। ਅਪ੍ਰੈਲ ਦੇ ਵਿਚ ਗ੍ਰਹਿ ਮੰਤਰਾਲਾ ਨੂੰ ਪੁੱਛਿਆ ਗਿਆ ਸੀ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕਦੋਂ ਸ਼ਹੀਦ ਐਲਾਨਿਆਂ ਗਿਆ ਹੈ। ਇਸ ਦੇ ਜਵਾਬ ‘ਚ ਗ੍ਰਹਿ ਮੰਤਾਰਾਲਾ ਨੇ ਕੋਈ ਵੀ ਅਜਿਹਾ ਦਸਤਾਵੇਜ ਨਹੀਂ ਦਿਖਾਇਆ ਜਿਸ ਵਿਚ ਇਨ੍ਹਾਂ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਸ਼ਹੀਦ ਹੋਣ ਦਾ ਦਰਜਾ ਦਿੱਤਾ ਗਿਆ ਹੋਵੇ। 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ, ਅਤੇ ਸੁਖਦੇਵ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਖੁਸ਼ੀ ਖੁਸ਼ੀ ਸ਼ਹੀਦੀਆਂ ਦਿੱਤੀਆਂ ਸਨ।
No comments:
Post a Comment