jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 19 August 2013

ਸੰਤ ਸੀਚੇਵਾਲ ਵੱਲੋਂ ਸੁਲਤਾਨਪੁਰ ਨੂੰ ਸਾਫ ਸੁਥਰਾ ਰੱਖਣ ਦੀ ਸ਼ੁਰੂ ਕੀਤੀ ਮੁਹਿੰਮ ਰੰਗ ਦਿਖਾਉਣ ਲੱਗੀ

www.sabblok.blogspot.com
ਸੁਲਤਾਨਪੁਰ 19 ਅਗਸਤ : ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸਾਫ਼ ਸੁਥਰਾ ਰੱਖਣ ਦੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਸ਼ੁਰੂ ਕੀਤੀ ਮੁਹਿੰਮ ਰੰਗ ਦਿਖਾਉਣ ਲੱਗ ਪਈ ਹੈ।ਅੱਜ ਸੰਗਤਾਂ ਨੇ ਵੱਡੀ ਗਿਣਤੀ ‘ਚ ਵਰ੍ਹਦੇ ਮੀਂਹ ਦੌਰਾਨ ਵੀ ਰਸਤੇ ਸਾਫ਼ ਕਰਨ ਦੀ ਮੁਹਿੰਮ ਜਾਰੀ ਰੱਖੀ। ਸੰਗਤਾਂ ਵੱਲੋਂ ਜਿੰਨ੍ਹਾਂ ਇਲਾਕਿਆਂ ਦੀ ਸਫਾਈ ਕੀਤੀ ਗਈ ਉਨ੍ਹਾਂ ਦੀ ਦਿੱਖ ਨਿਵੇਕਲੀ ਲੱਗ ਰਹੀ ਸੀ।ਸੰਗਤਾਂ ਨੇ ਅੱਜ ਬੇਬੇ ਨਾਨਕੀ ਗੁਰੂ ਘਰ ਵਾਲੇ ਪਾਸੇ ਦੀ ਸਫਾਈ ਕੀਤੀ।ਸੰਗਤਾਂ ਅੱਜ ਸਵੇਰੇ 6 ਵਜੇ ਤੋਂ ਹੀ  ਸੇਵਾ ਲਈ ਪਹੁੰਚਣੀਆਂ ਸ਼ੁਰੂ ਹੋ ਗਈਆ ਸਨ।ਸੰਤ ਸੀਚੇਵਾਲ ਜੀ ਨੇ ਸੰਗਤਾਂ ਨੂੰ ਜਿੱਥੇ ਗੁਰਬਾਣੀ ‘ਚ ਸੇਵਾ ਦੀ ਮਹਾਤੱਤਾ ਬਾਰੇ ਦੱਸਿਆ ਉਥੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਲਾਕੇ ਭਰ ‘ਚੋਂ ਆਉਂਦੀਆ ਸੰਗਤਾਂ ਨਾਲ ਹੋਰ ਵੀ ਸਹਿਯੋਗ ਕਰਨ
ਇਸ ਸਫ਼ਾਈ ਮਹਿੁੰਮ ਦੀ ਵਿਸ਼ੇਸ਼ਤਾ ਇਹ ਵੀ ਰਹੀ ਕਿ ਇਸ ‘ਚ ਵੱਖ ਵੱਖ ਸਮਾਜ ਸੇਵੀ ਸੰਥਾਥਾਂ ਦੇ ਆਗੂਆਂ ਨੇ ਹਿੱਸਾ ਲਿਆ।ਸੰਤ ਸੀਚੇਵਾਲ ਵੱਲੋਂ ਸੁਲਤਾਨਪੁਰ ਸ਼ਹਿਰ ਨੂੰ ਹਰ ਐਤਵਾਰ ਸਾਫ਼ ਰੱਖਣ ਦੀ ਸ਼ੁਰੂ ਕੀਤੀ ਮੁਹਿੰਮ ਦੇ ਦੂਜੇ ਐਤਵਾਰ ਹੀ ਸ਼ਹਿਰ ਦੇ ਇੱਕ ਪਾਸੇ ਦੇ ਹਿੱਸੇ ਨੂੰ ਸੁੰਦਰ ਦਿੱਖਣ ਲਾ ਦਿੱਤਾ ਹੈ। ਅੱਜ ਸੰਗਤਾਂ ਨੇ ਗੁਰਦੁਆਰਾ ਬੇਬੇ ਨਾਨਕੀ ਜੀ, ਲੋਹੀਆਂ ਰੋਡ ਚੁੰਗੀ, ਡੱਲਾ ਰੋਡ, ਚੰਡੀਗੜ੍ਹ ਮਹੱਲਾ ਰੋਡ, ਰੇਲਵੇ ਸਟੇਸ਼ਨ ਵਾਲੇ ਪਾਸਿਆਂ ਦੀ ਸਫ਼ਾਈ ਕੀਤੀ।ਸੰਗਤਾਂ ਵੱਲੋਂ ਮਿਲੇ ਹੁੰਗਾਰੇ ਨਾਲ ਆਉਣ ਵਾਲੇ ਦਿਨਾਂ ‘ਚ ਸ਼ਹਿਰ ਦੀ ਕਾਇਆ ਕਲਪ ਹੀ ਹੋ ਜਾਵੇਗੀ।ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੀਆਂ ਸੰਗਤਾਂ ਵੀ ਇਸ ਸੇਵਾ ‘ਚ ਹਿੱਸਾ ਲੈਣਗੀਆਂ ਉਨ੍ਹਾਂ ਨੂੰ ਬਾਬੇ ਨਾਨਕ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆ।ਸਫਾਈ ਦੇ ਨਾਲ ਨਾਲ ਹੀ ਬੂਟੇ ਲਗਾਉਣ ਦਾ ਕਾਰਜ ਵੀ ਕੀਤਾ ਜਾ ਰਿਹਾ ਹੈ।ਸ਼ਹਿਰ ਦੇ ਜਿਹੜੇ ਥਾਵਾਂ ਦੀ ਸਫਾਈ ਕੀਤੀ ਜਾ ਰਹੀ ਹੈ ਉਥੇ ਲੋੜ ਅਨੁਸਾਰ ਬੂਟੇ ਲਾ ਕੇ ਵੀ ਚੋਗਿਰਦੇ ਨੂੰ ਹਰਿਆ ਭਰਿਆ ਬਣਾਇਆ ਜਾ ਰਿਹਾ ਹੈ।
ਇਸ ਕਾਰ ਸੇਵਾ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੈਕਟਰੀ ਬਾਬੂ ਰਾਮ ਵੀ ਪਹੁੰਚੇ। ਇਸ ਮੌਕੇ ਉਨ੍ਹਾਂ ਸੰਤ ਸੀਚੇਵਾਲ ਜੀ, ਐਸ ਡੀ ਐਮ ਕੁਲਦੀਪ ਸਿੰਘ ਚੰਦੀ ਸਮੇਤ ਸ਼ਹਿਰ ਵਿੱਚ ਕੂੜਾ ਇੱਕਠਾ ਕਰਨ ਲਈ ਨਿਰਧਾਰਿਤ ਜਗ੍ਹਾ ਤਹਿ ਕਰਨ ਲਈ ਮਿਊਸੀਪਲ ਕਾਰਪਰੇਸ਼ਨ ਨੂੰ ਕਿਹਾ ਗਿਆ। ਇਸ ਦੌਰਾਨ ਉਨ੍ਹਾਂ ਗੁਰਦੁਆਰਾ ਰਾਮਗੜ੍ਹੀਆ ਨੇੜੇ ਸੜਕ ਉਪਰ ਹੀ ਬਣਾਏ ਕੂੜੇ ਡੰਪ ਲਈ ਵੀ ਸਖਤ ਨੋਟਿਸ ਲਿਆ।ਇਸ ਮੌਕੇ ਉਨ੍ਹਾਂ ਵੱਲੋ     ਬਾਬਾ ਜੀ ਸਮੇਤ ਬੇਬੇ ਨਾਨਕੀ ਰੋਡ ਉਪਰ ਬੂਟਾ ਲਗਾਇਆ ਗਿਆ।ਇਸ ਉਪਰੰਤ ਉਨ੍ਹਾਂ ਨੇ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਅਤੇ ਇਸ ਹੋਰ ਆਧੁਨਿਕ ਟਰੀਟਮੈਂਟ ਪਲਾਂਟ ਲਗਾਉਣ ਲਈ 6 ਕਰੋੜ ਮਨਜੂਰ ਕਰਨ ਦੀ ਗੱਲ ਕਹੀ ਗਈ।
ਇਸ ਕਾਰ ਸੇਵਾ ਵਿੱਚ ਮੈਨੇਜਰ ਚਰਨ ਸਿੰਘ ਦੀ ਅਗਵਾਈ ‘ਚ ਗੁਰਦੁਆਰਾ ਬੇਰ ਸਾਹਿਬ ਦੇ ਸੇਵਾਦਾਰ, ਮੈਨੇਜਰ ਬਲਵਿੰਦਰ ਸਿੰਘ ਦੀ ਅਗਵਾਈ ‘ਚ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਸੇਵਾਦਾਰ, ਰਵਿੰਦਰ ਰੌਕੀ ਦੀ ਅਗਵਾਈ ‘ਚ ਉਲੰਪੀਆ ਜ਼ਿਮ ਦੇ ਨੌਜਵਾਨ, ਪਿੰਡ ਸੀਚੇਵਾਲ, ਨਿਹਾਲੂਵਾਲ, ਸੋਹਲ ਖਾਲਸਾ, ਤਲਵੰਡੀ ਮਾਧੋ, ਸ਼ੇਰਪੁਰ ਦੋਨਾ, ਫੌਜੀ ਕਲੌਨੀ, ਸਰੂਪਵਾਲ, ਜਲਾਲਪੁਰ, ਚੱਕ ਚੇਲਾ, ਅਹਿਮਦਪੁਰ,ਕਿਲੀ ਵਾੜਾ, ਗੁਰਦੁਆਰਾ ਰਾਮਗੜੀਆ ਦੀ ਸੰਗਤ, ਬਾਬਾ ਬਾਲਕ ਨਾਥ ਸਭਾ ਦੇ ਅਮਿਤ ਛੁਰਾ, ਰੋਟਰੀ ਕਲੱਬ ਦੇ ਡਾ ਹਰਜੀਤ ਸਿੰਘ, ਇਨਰਵੀਲ ਕਲੱਬ ਦੀ ਪ੍ਰਧਾਨ ਪਰਮਿੰਦਰ ਕੌਰ ਦੀ ਅਗਵਾਈ ਵਿੱਚ ਬੀਬੀਆਂ ਦਾ ਜਥਾ, ਗੁਰਪ੍ਰੀਤ ਸਿੰਘ ਰਾਜਾ,ਸੰਤਪ੍ਰੀਤ ਸਿੰਘ,ਜੋਗਾ ਸਿੰਘ ਸ਼ਾਹ, ਸੁਰਜੀਤ ਸਿੰਘ ਸ਼ੰਟੀ, ਜਥੇਦਾਰ ਬਲਵਿੰਦਰ ਸਿੰਘ ਸਰੂਪਵਾਲ, ਗੁਰਦੇਵ ਸਿੰਘ ਫੌਜੀ, ਅਕਾਲ ਅਕੈਡਮੀ ਦੇ ਕੁਲਵਿੰਦਰ ਸਿੰਘ, ਸੀਚੇਵਾਲ ਦੀ ਸਰਪੰਚ ਕੁਮਾਰੀ ਰਾਜਵੰਤ ਕੌਰ ਦੀ ਅਗਵਾਈ ‘ਚ ਲੜਕੀਆਂ ਦਾ ਜਥਾ ਅਤੇ ਸਮੂਹ ਕਾਰ ਸੇਵਕਾਂ ਵੱਲੋਂ ਆਪਣਾ ਭਰਪੂਰ ਯੋਗਦਾਨ ਦਿੱਤਾ ਗਿਆ।

No comments: