www.sabblok.blogspot.com
ਫਗਵਾੜਾ,17 ਅਗਸਤ (ਹਰੀਪਾਲ ਸਿੰਘ)-ਫਗਵਾੜਾ ਦੇ ਸਤਨਾਮਪੁਰਾ ਇਲਾਕੇ 'ਚ ਨਕਲੀ ਮਿਨਰਲ ਵਾਟਰ ਬਨਾਉਣ ਵਾਲੀ ਫੈਕਟਰੀ ਮਾਲਕ ਦੇ ਵਿਰੁੱਧ ਪੁਲਿਸ ਵੱਲੋਂ ਕੇਸ ਦਰਜ਼ ਨਾ ਕਰਨ ਦੇ ਰੋਸ ਵਜੋਂ ਅਖਿਲ ਭਾਰਤੀ ਹਿੰਦੂ ਸੁਰਖਿਆ ਸੰਮਤੀ ਦੇ ਮੈਂਬਰਾਂ ਨੇ ਥਾਣਾ ਸਤਨਾਮਪੁਰਾ ਦੇ ਬਾਹਰ ਧਰਨਾ ਦੇ ਕੇ ਟਰੈਫਿਕ ਜਾਮ ਕਰਦੇ ਹੋਏ ਰੋਸ ਪ੍ਰਗਟਾਇਆ | ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਦੇ ਸੂਬਾ ਇੰਚਾਰਜ਼ ਦੀਪਕ ਭਾਰਦਵਾਜ਼ ਅਤੇ ਸੁਸ਼ੀਲ ਟਿੰਕਾ ਆਦਿ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਚਿੰਤਪੁਰਣੀ ਮਾਰਗ 'ਤੇ ਮੇਲੇ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਸਾਫ ਸੁਥਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਤਨਾਮਪੁਰਾ ਵਿਖੇ ਸਥਿਤ ਏ.ਕੁਮਾਰ ਇੰਡਸਟਰੀ ਦੇ ਮਾਲਕ ਅਸ਼ਵਨੀ ਕੁਮਾਰ ਤੋਂ ਪਾਣੀ ਦੀਆਂ ਪੇਟੀਆਂ ਮੰਗਵਾਈਆਂ ਸਨ | ਉਨ੍ਹਾਂ ਨੇ ਦੱਸਿਆ ਕਿ 750 ਪੇਟੀਆਂ ਉਨ੍ਹਾਂ ਨੇ ਭੇਜ ਦਿੱਤੀਆਂ ਜਦਕਿ 250 ਪੇਟੀਆਂ ਨਹੀ ਭੇਜੀਆਂ | ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਫੈਕਟਰੀ 'ਚ ਗਏ ਤਾਂ ਉਹ ਦੇਖ ਕਿ ਹੈਰਾਨ ਰਹਿ ਗਏ ਕਿ ਫੈਕਟਰੀ 'ਚ ਕੋਈ ਪਿਉਰੀਫਾਇਰ ਪਲਾਂਟ ਨਹੀ ਲੱਗਾ ਹੋਇਆ ਸੀ | ਉੱਥੇ ਸਰਕਾਰੀ ਟੁੱਟੀ ਦੇ ਵਿੱਚੋਂ ਪਾਣੀ ਭਰ ਕਿ ਉੱਥੇ ਲੱਗੀ ਇਕ ਛੋਟੀ ਜਿਹੀ ਮਸ਼ੀਨ ਦੇ ਨਾਲ ਪੈਕਿੰਗ ਕੀਤੀ ਜਾ ਰਹੀ ਸੀ | ਉਨ੍ਹਾਂ ਨੇ ਇਸ ਸਬੰਧੀ ਥਾਣਾ ਸਤਨਾਮਪੁਰਾ ਨੂੰ ਸ਼ਿਕਾਇਤ ਕੀਤੀ | ਇਸ ਮਾਮਲੇ ਨੂੰ ਲੈ ਕਿ ਹੰਗਾਮਾ ਹੋਇਆ | ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਸ ਸਬੰਧੀ ਸਿਹਤ ਵਿਭਾਗ ਤੋਂ ਕਾਰਵਾਈ ਕਰਵਾਉਣ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕਰਵਾਇਆ | ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ 'ਚ ਡੀ.ਐਚ.ਓ ਡਾ.ਗੁਰਇਕਬਾਲ ਸਿੰਘ, ਫੂਡ ਸੈਫਟੀ ਅਫਸਰ ਰਾਸ਼ੂ ਮਹਾਜ਼ਨ, ਹੈਲਥ ਇੰਸਪੈਕਟਰ ਕਮਲਜੀਤ ਸਿੰਘ ਸਮੇਤ ਸਟਾਫ਼ ਦੇ ਮੈਂਬਰਾਂ ਨੇ ਉਕਤ ਫੈਕਟਰੀ 'ਚ ਛਾਪਾਮਾਰੀ ਕਰਕੇ ਇੱਥੋਂ ਪਾਣੀ ਦੀਆਂ ਬੋਤਲਾਂ ਅਤੇ ਗਲਾਸ ਆਦਿ ਕਬਜ਼ੇ 'ਚ ਲਏ ਹਨ | ਸਿਹਤ ਮਹਿਕਮੇ ਦੀ ਟੀਮ ਦੇ ਅਨੁਸਾਰ ਉਕਤ ਫੈਕਟਰੀ ਮਾਲਕ ਦੇ ਪਾਸ ਪਾਣੀ ਦੀਆਂ ਬੋਤਲਾਂ ਆਦਿ ਭਰਨ ਦੇ ਲਈ ਕੋਈ ਲਾਇਸੈਂਸ ਨਹੀ ਸੀ | ਸਿਹਤ ਮਹਿਕਮੇ ਦੀ ਟੀਮ ਨੇ ਆਪਣੀ ਕਾਰਵਾਈ ਅਮਲ ਵਿੱਚ ਲਿਆਂਦੀ ਪਰ ਥਾਣਾ ਸਤਨਾਮਪੁਰਾ ਪੁਲਿਸ ਵੱਲੋਂ ਇਸ ਸਬੰਧੀ ਕੋਈ ਕੇਸ ਦਰਜ਼ ਨਹੀ ਕੀਤਾ | ਇਸੇ ਰੋਸ ਦੇ 'ਚ ਅੱਜ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਧਾਨ ਦੀਪਕ ਭਾਰਦਵਾਜ਼ ਦੀ ਅਗਵਾਈ ਦੇ ਵਿੱਚ ਵਰਕਰਾਂ ਨੇ ਥਾਣੇ ਸਤਨਾਮਪੁਰਾ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰਗਟਾਇਆ | ਉਨ੍ਹਾਂ ਨੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਟਰੈਫਿਕ ਜਾਮ ਕੀਤਾ | ਪੁਲਿਸ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿਵਾਉਣ ਤੋਂ ਬਾਅਦ ਧਰਨਾ ਹਟਾਇਆ ਗਿਆ |
No comments:
Post a Comment