ਜੋਧਪੁਰ, 22 ਅਗਸਤ (ਏਜੰਸੀ)- ਰਾਜਸਥਾਨ ਪੁਲਿਸ ਨੇ ਅੱਜ ਬਾਪੂ ਆਸਾਰਾਮ ਦਾ ਜੋਧਪੁਰ ਵਿਖੇ ਸਥਿਤ ਆਸ਼ਰਮ ਅੱਜ ਸੀਲ ਕਰ ਦਿੱਤਾ, ਜਿਸ 'ਚ ਆਸਾਰਾਮ ਨੇ ਪਿਛਲੇ ਹਫਤੇ ਕਥਿਤ ਤੌਰ 'ਤੇ ਇਕ ਨਾਬਾਲਗ ਲੜਕੀ ਦਾ ਜਿਸਮਾਨੀ ਸ਼ੋਸ਼ਣ ਕੀਤਾ ਸੀ | ਰਾਜਸਥਾਨ ਪੁਲਿਸ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਪੂ ਆਸਾਰਾਮ ਦੇ ਖਿਲਾਫ ਮਹਿਲਾ ਥਾਣਾ (ਪੱਛਮੀ) ਵਿਚ ਐਫ ਆਈ ਆਰ ਦਰਜ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੀੜ੍ਹਤ ਲੜਕੀ ਅਤੇ ਉਸ ਦਾ ਪਰਿਵਾਰ ਇਥੇ ਵਾਪਸ ਪਹੁੰਚ ਗਏ ਹਨ ਤੇ ਉਨ੍ਹਾਂ ਨੂੰ ਆਸ਼ਰਮ ਵਿਚ ਲਿਜਾਇਆ ਜਾਵੇਗਾ ਤਾਂ ਕਿ ਲੜਕੀ ਨਾਲ ਜਬਰ ਜਨਾਹ ਵਾਲੀ ਥਾਂ ਅਤੇ ਹੋਰ ਪੜਤਾਲ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਦਿੱਲੀ ਪੁਲਿਸ ਵੱਲੋਂ ਆਸਾਰਾਮ ਖਿਲਾਫ ਕੱਲ੍ਹ ਦਰਜ ਕੀਤੀ ਗਈ ਐਫ ਆਈ ਆਰ ਅੱਜ ਜੋਧਪੁਰ ਭੇਜੀ ਗਈ ਹੈ ਅਤੇ ਇਸ ਦੀ ਜਾਂਚ ਜੋਧਪੁਰ ਪੁਲਿਸ ਦੇ ਡਿਪਟੀ ਕਮਿਸ਼ਨਰ ਚੰਚਲ ਮਿਸ਼ਰਾ ਨੂੰ ਸੌਾਪੀ ਗਈ ਹੈ |
No comments:
Post a Comment