www.sabblok.blogspot.com
ਇਸਲਾਮਾਬਾਦ :: ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ਼ 'ਤੇ ਇਕ ਅੱਤਵਾਦ ਵਿਰੋਧੀ ਅਦਾਲਤ ਨੇ 2007 'ਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਮਾਮਲੇ 'ਚ ਦੋਸ਼ ਲਗਾਏ ਹਨ । ਮੁਸ਼ੱਰਫ਼ ਪਿਛਲੇ 4 ਮਹੀਨਿਆਂ ਤੋਂ ਘਰ 'ਚ ਨਜ਼ਰਬੰਦ ਹੈ । ਸਰਕਾਰੀ ਵਕੀਲ ਚੌਧਰੀ ਮੁਹੰਮਦ ਅਜ਼ਹਰ ਨੇ ਕਿਹਾ ਕਿ ਮੁਸ਼ੱਰਫ਼ 'ਤੇ ਹੱਤਿਆ, ਹੱਤਿਆ ਦੀ ਸਾਜ਼ਿਸ਼ ਘੜਨ ਅਤੇ ਇਸ ਵਿਚ ਮਦਦ ਕਰਨ ਦੇ ਦੋਸ਼ ਲਗਾਏ ਗਏ ਹਨ । ਸੱਤਰ ਵਰਿ੍ਹਆਂ ਦੇ ਸਾਬਕਾ ਰਾਸ਼ਟਰਪਤੀ ਨੂੰ ਭਾਰੀ ਸੁਰੱਖਿਆ ਘੇਰੇ 'ਚ ਰਾਵਲਪਿੰਡੀ 'ਚ ਜੱਜ ਹਬੀਬੁਰ ਰਹਿਮਾਨ ਦੀ ਅੱਤਵਾਦ ਵਿਰੋਧੀ ਅਦਾਲਤ 'ਚ ਲਿਆਂਦਾ ਗਿਆ। ਦੋਸ਼ੀ ਕਰਾਰ ਦਿੱਤੇ ਜਾਣ 'ਤੇ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਜਾਂ ਫਿਰ ਉਮਰ ਕੈਦ ਹੋ ਸਕਦੀ ਹੈ। ਮੁਸ਼ੱਰਫ਼ ਦੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ, ਦੀ ਸੂਚਨਾ ਸਕੱਤਰ ਆਸ਼ੀਆ ਇਸਹਾਕ ਨੇ ਦੱਸਿਆ ਕਿ ਮੁਸ਼ੱਰਫ਼ ਨੇ ਅਦਾਲਤ 'ਚ ਅੱਜ ਲਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ। ਉਨ੍ਹਾਂ ਦੇ ਵਕੀਲ, ਉਨ੍ਹਾਂ ਦੇ ਵਕੀਲ ਉਨ੍ਹਾਂ ਦਾ ਬਚਾਅ ਕਰਨਾ ਜਾਰੀ ਰੱਖਣਗੇ। ਇਸਹਾਕ ਨੇ ਕਿਹਾ '2008 ਤੱਕ ਮੁਸ਼ੱਰਫ਼ ਦਾ ਨਾਂਅ ਦੋਸ਼ੀਆਂ ਦੀ ਸੂਚੀ 'ਚ ਨਹੀਂ ਸੀ ਪ੍ਰੰਤੂ ਬਾਅਦ 'ਚ ਬੇਨਜ਼ੀਰ ਵੱਲੋਂ ਅਮਰੀਕੀ ਪੱਤਰਕਾਰ ਮਾਰਕ ਸੇਗਲ ਨੂੰ ਭੇਜੇ ਗਏ ਇਕ ਈਮੇਲ ਦੇ ਆਧਾਰ 'ਤੇ ਉਨ੍ਹਾਂ ਦਾ ਨਾਂਅ ਸੂਚੀ 'ਚ ਸ਼ਾਮਿਲ ਕਰ ਲਿਆ ਗਿਆ।' ਉਨ੍ਹਾਂ ਨੇ ਕਿਹਾ 'ਜਦੋਂ ਅਦਾਲਤ ਨੇ ਈਮੇਲ 'ਤੇ ਗੌਰ ਕੀਤਾ ਤਾਂ ਬੇਨਜ਼ੀਰ ਵੱਲੋਂ ਮੁਸ਼ੱਰਫ਼ ਨੂੰ ਭੇਜੇ ਗਏ ਇਕ ਦੂਸਰੇ ਈਮੇਲ 'ਤੇ ਗੌਰ ਕਿਉਂ ਨਹੀਂ ਕੀਤਾ ਗਿਆ ਜਿਸ ਵਿਚ ਬੇਨਜ਼ੀਰ ਨੇ ਭਵਿੱਖ 'ਚ ਉਨ੍ਹਾਂ ਦੀ ਹੱਤਿਆ ਹੋਣ 'ਤੇ 3 ਵਿਅਕਤੀਆਂ ਦੇ ਦੋਸ਼ੀ ਹੋਣ ਦੀ ਗੱਲ ਆਖੀ ਸੀ।' ਇਸਹਾਕ ਨੇ ਕਿਹਾ ਕਿ ਅਦਾਲਤ ਨੇ ਅਗਲੀ ਸੁਣਵਾਈ 26 ਅਗਸਤ ਤੈਅ ਕੀਤੀ ਹੈ ਅਤੇ ਸਾਬਕਾ ਰਾਸ਼ਟਰਪਤੀ 'ਤੇ ਹੁਣ ਇਸ ਮਾਮਲੇ ਨੂੰ ਲੈ ਕੇ ਮੁਕੱਦਮਾ ਚਲਾਇਆ ਜਾਵੇਗਾ।
No comments:
Post a Comment