ਚੰਡੀਗੜ੍ਹ (ਪਾਇਲ)- ਸ਼ਹੀਦੇ ਆਜ਼ਮ ਸਵ. ਬੇਅੰਤ ਸਿੰਘ ਮਰਹੂਮ ਮੁੱਖ ਮੰਤਰੀ ਪੰਜਾਬ ਦੀ 19ਵੀਂ ਬਰਸੀ ਮੌਕੇ ਕਾਂਗਰਸ ਪਾਰਟੀ ਵਲੋਂ ਆਯੋਜਿਤ ਕੀਤੀ ਗਈ ਰਾਸ਼ਟਰੀ ਏਕਤਾ ਰੈਲੀ ਮੌਕੇ ਜਦੋਂ ਕੌਮੀ ਤੇ ਸੂਬਾਈ ਆਗੂ ਸਵ. ਬੇਅੰਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਟੇਜ ‘ਤੇ ਬੈਠੇ ਸਨ ਤਾਂ ਉਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਟੇਜ ‘ਤੇ ਪੁੱਜ ਕੇ ਜਦੋਂ ਕੇਂਦਰੀ ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼, ਜਨਰਲ ਸਕੱਤਰ ਸ਼ਕੀਲ ਅਹਿਮਦ, ਸਕੱਤਰ ਹਰੀਸ਼ ਚੌਧਰੀ ਤੇ ਮੁੱਖ ਮੰਤਰੀ ਹਰਿਆਣਾ ਭੁਪਿੰਦਰ ਸਿੰਘ ਹੁੱਡਾ ਕੋਲ ਬੈਠਣ ਲੱਗੇ ਤਾਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਨੂੰ ਅਣਦੇਖਿਆ ਕਰਕੇ ਉਨ੍ਹਾਂ ਦੇ ਬੈਠਣ ਲਈ ਸਟੇਜ ‘ਤੇ ਜਗ੍ਹਾ ਤੱਕ ਵੀ ਨਾ ਦਿੱਤੀ, ਜਿਸ ‘ਤੇ ਸ. ਬਾਜਵਾ ਨੇ ਦੋਬਾਰਾ ਫਿਰ ਜਦੋਂ ਵਰਕਰਾਂ ਨੂੰ ਥੋੜ੍ਹਾ ਇਧਰ-ਉਧਰ ਹੋ ਜਾਣ ਦੀ ਅਪੀਲ ਕੀਤੀ ਤਾਂ ਵੀ ਉਹ ਟੱਸ ਤੋਂ ਮੱਸ ਨਾ ਹੋਏ, ਜਿਸ ‘ਤੇ ਪ੍ਰਤਾਪ ਸਿੰਘ ਬਾਜਵਾ ਆਪਣੀ ਪਾਰਟੀ ਦੇ ਵਰਕਰਾਂ ਦੀ ਇਸ ਅਣਗਹਿਲੀ ਤੋਂ ਗੁੱਸੇ ਵਿਚ ਆ ਕੇ ਜਦੋਂ ਸਟੇਜ ਤੋਂ ਹੇਠਾਂ ਜਾਣ ਲੱਗੇ ਤਾਂ ਸ. ਬੇਅੰਤ ਸਿੰਘ ਦੇ ਪੋਤਰੇ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਪ੍ਰਤਾਪ ਸਿੰਘ ਬਾਜਵਾ ਦੇ ਗੁੱਸੇ ਨੂੰ ਸਮਝਾ-ਬੁਝਾ ਕੇ ਸ਼ਾਂਤ ਕੀਤਾ ਅਤੇ ਉਨ੍ਹਾਂ ਨੂੰ ਮਾਈਕ ਦੀ ਦੂਜੀ ਸਾਈਡ ਆਪਣੇ ਪਾਸ ਸਟੇਜ ‘ਤੇ ਬਿਠਾ ਲਿਆ।
No comments:
Post a Comment