jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 30 August 2013

ਨਾਨਕਸਰ ਵਿਖੇ ਪ੍ਰਸ਼ਾਦਾ ਦੇਣ ਜਾ ਰਹੇ ਨੌਜਵਾਨ ਦੇ ਕਾਤਲ ਪੁਲਸ ਦੇ ਸ਼ਿਕੰਜੇ 'ਚ ?

www.sabblok.blogspot.com

ਜਗਰਾਓਂ, 30 ਅਗਸਤ ( ਹਰਵਿੰਦਰ ਸੱਗੂ )—ਬੀਤੀ 27 ਅਗਸਤ ਦੀ ਰਾਤ ਨੂੰ ਇਥੋਂ ਲਾਗੇ ਪ੍ਰਸਿੱਧ ਗੁਰਦੁਆਰਾ ਨਾਨਕਸਰ ਬਰਸੀ ਸਮਾਗਮਾਂ ਵਿਚ ਸ਼ਿਰਕਤ ਕਰਨ ਵਾਲੀਆਂ ਸੰਗਤਾਂ ਲਈ ਘਰੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਨਾਨਕਸਰ ਵਿਖੇ ਆਪਣੀ ਕਾਰ ਰਾਹੀਂ ਜਾ ਰਹੇ ਨੌਜਵਾਨ ਦੇ ਕਤਲ ਕੇਸ ਦੀ ਗੁੱਥੀ ਪੁਲਸ ਵਲੋਂ 48 ਘੰਟਿਆਂ ਦੇ ਅੰਦਰ ਹੀ ਸੁਲਝਾ ਲਈ ਗਈ ਹੈ। ਭਾਵੇਂ ਕਿ ਇਸ ਗੱਲ ਦੀ ਪੁਸ਼ਟੀ ਭਾਵੇਂ ਫਿਲਹਾਲ ਪੁਲਸ ਅਧਿਕਾਰੀਆਂ ਵਲੋਂ ਨਹੀਂ ਕੀਤੀ ਜਾ ਰਹੀ ਪਰ ਸੂਤਰਾਂ ਅਨੁਸਾਰ ਇਸ ਅੰਨੇ ਕਤਲ ਵਿਚ ਮ੍ਰਿਤਕ ਨੌਜਵਾਨ ਦੇ ਨਜ਼ਦੀਕੀ ਰਿਸ਼ਤੇਦਾਰ ਸਮੇਤ ਕੁਝ ਹੋਰ ਨੌਜਵਾਨ ਸ਼ਾਮਲ ਸਨ। ਸੂਤਰਾਂ ਅਨੁਸਾਰ ਥਾਣਆ ਸਿਟੀ ਪੁਲਸ ਵਲੋਂ ਇਸ ਕਤਲ ਕੇਸ ਦੇ ਸਬੰਧ ਵਿਚ 4 ਨੌਜਵਾਨਾਂ ਨੂੰ ਪੁੱਛ-ਗਿਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਇਸ ਅੰਨੇ ਕਤਲ ਕੇਸ ਦੇ ਸਬੰਧ ਵਿਚ ਪੁਲਸ ਕੱਲ੍ਹ ਨੂੰ ਅਹਿਮ ਅਤੇ ਸਨਸਨੀਖੇਜ਼ ਖੁਲਾਸਾ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ 27 ਅਗਸਤ ਦੀ ਰਾਤ ਕਰੀਬ 8 ਵਜੇ ਗੁਰਸੇਵਕ ਸਿੰਘ ਪੁੱਤਰ ਲਾਜਵੰਤ ਸਿੰਘ ਵਾਸੀ ਕੋਠੇ ਪ੍ਰੇਮਸਰ, ਜਗਰਾਓਂ ਬਾਬਾ ਨੰਦ ਸਿੰਘ ਜੀ ਦੀ ਬਰਸੀ ਸਬੰਧੀ ਚੱਲ ਰਹੇ ਸਲਾਨਾ ਸਮਾਗਮ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਆਪਣੇ ਘਰੋਂ ਪ੍ਰਸਾਦਾ ਤਿਆਰ ਕਰਵਾ ਕੇ ਨਾਨਕਸਰ ਵਿਖੇ ਦੇਣ ਲਈ ਜਾ ਰਿਹਾ ਸੀ। ਅਗਵਾੜ ਲੋਪੋ ਤੋਂ ਨਾਨਕਸਰ ਵਾਲੇ ਮੇਨ ਰਸਤੇ 'ਤੇ ਕਿਸੇ ਅਗਿਆਤ ਵਿਅਕਤੀਆਂ ਵਲੋਂ ਉਸਦੀ ਹੱਤਿਆ ਕਰ ਦਿਤੀ ਗਈ ਹੈ। ਗੁਰਸੇਵਕ ਸਿੰਘ ਜਦੋਂ ਦੇਰ ਰਾਤ ਤੱਕ ਘਰ ਨਹੀਂ ਪਹੁੰਚਿਆ ਤਾਂ ਉਸਦਾ ਮੋਬਾਈਲ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੋਬਾਈਲ ਫੋਨ ਬੰਦ ਆਉਣ ਕਾਰਨ ਉਸਦੇ ਪਿਤਾ ਲਾਜਵੰਤ ਸਿੰਘ ਨੇ ਆਪਣੇ ਦੂਸਰੇ ਪੁੱਤਰ ਰਣਧੀਰ ਸਿੰਘ ਨੂੰ ਨਾਨਕਸਰ ਵਿਖੇ ਜਾ ਕੇ ਪਤਾ ਕਰਨ ਲਈ ਕਿਹਾ। ਜਦੋਂ ਰਣਧੀਰ ਸਿੰਘ ਨਾਨਕਸਰ ਜਾ ਰਿਹਾ ਸੀ ਤਾਂ ਰਸਤੇ ਵਿਚ ਉਸਨੂੰ ਉਨ੍ਹਾਂ ਦੀ ਕਾਰ ਖੜ੍ਹੀ ਦਿਖਾਈ ਦਿਤੀ। ਜਿਸ ਵਿਚ ਗੁਰਸੇਵਕ ਸਿੰਘ ਪ੍ਰਸ਼ਾਦਾ ਦੇਣ ਲਈ ਗਿਆ ਸੀ। ਉਸਨੇ ਕਾਰ ਦੇ ਨਜ਼ਦੀਕ ਜਾ ਕੇ ਦੇਖਿਆ ਤਾਂ ਕਾਰ ਵਿਚ ਗੁਰਸੇਵਕ ਸਿੰਘ ਮ੍ਰਿਤਕ ਹਾਲਤ ਵਿਚ ਪਿਆ ਸੀ। ਇਸ ਬਾਰੇ ਉਸ ਵਲੋਂ ਆਪਣੇ ਘਰ ਸੂਚਨਾ ਦਿਤੀ ਅਤੇ ਪੁਲਸ ਨੂੰ ਜਾਣਕਾਰੀ ਦਿਤੀ। ਕਾਰ ਦੇ ਸੀਸ਼ੇ ਬੰਦ ਕਰਕੇ ਉਸਨੂੰ ਲੌਕ ਕੀਤਾ ਹੋਇਆ ਸੀ। ਕਾਰ ਦੇ ਸੀਸ਼ੇ ਤੋੜ ਕੇ ਗੁਰਸੇਵਕ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਥਾਣਾ ਮੁਖੀ ਅਨੁਸਾਰ ਮ੍ਰਿਤਕ ਦੇ ਗਲੇ 'ਤੇ ਰੱਸੀ ਦੇ ਨਿਸ਼ਾਨ ਪਾਏ ਗਏ। ਜਿਸ ਤੋਂ ਇਹ ਲੱਗ ਰਿਹਾ ਹੈ ਕਿ ਉਸਦੀ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ। ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀ ਗਈ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਲਾਜਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਗਿਆਤ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਜਗਰਾਓਂ ਵਿਖੇ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਸੀ। ਕਤਲ ਕੇਸ ਦੇ 48 ਘੰਟੇ ਦੇ ੱੰਦਰ ਪੁਲਸ ਵਲੋਂ ਇਸ ਅੰਨੇ ਕਤਲ ਕੇਸ ਨੂੰ ਹਲ ਕਰ ਲੈਣਾ ਪੁਲਸ ਲਈ ਵੱਡੀ ਸਫਲਤਾ ਹੈ।

No comments: