www.sabblok.blogspot.com
ਨਵੀਂ ਦਿੱਲੀ -ਅੱਜ ਦਿੱਲੀ ਦੀ ਇਕ ਅਦਾਲਤ ਨੇ 2008 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ਼ਤਿਹਾਰਬਾਜ਼ੀ ਮੁਹਿੰਮ ਲਈ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਬਦਲੇ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਹੋਰਨਾਂ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ । ਵਿਸ਼ੇਸ਼ ਜੱਜ ਨਰੋਤਮ ਕੌਸ਼ਲ ਨੇ ਇਹ ਹੁਕਮ ਭਾਜਪਾ ਨੇਤਾ ਵਿਜੇਂਦਰ ਗੁਪਤਾ ਅਤੇ ਆਰ ਟੀ. ਆਈ।ਕਾਰਕੁਨ ਵਿਵੇਕ ਗਰਗ ਵਲੋਂ ਸ਼ੀਲਾ ਦੀਕਸ਼ਤ ਖਿਲਾਫ ਦਾਇਰ ਵੱਖੋ-ਵੱਖਰੀਆਂ ਸ਼ਿਕਾਇਤਾਂ 'ਤੇ ਸੁਣਵਾਈ ਕਰਦਿਆਂ ਦਿੱਤਾ । ਦੋਵਾਂ ਨੇ ਆਪਣੀਆਂ ਸ਼ਿਕਾਇਤਾਂ 'ਚ ਦੋਸ਼ ਲਾਇਆ ਕਿ ਸ਼ੀਲਾ ਦੀਕਸ਼ਤ ਨੇ 2008 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ਼ਤਿਹਾਰੀ ਮੁਹਿੰਮ ਚਲਾ ਕੇ 22.56 ਕਰੋੜ ਰੁਪਏ ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਸੀ ।
No comments:
Post a Comment