jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 19 August 2013

ਹਨੀ ਸਿੰਘ ਦੇ ਕੈਨੇਡਾ ਸ਼ੋਅ ਖਿਲਾਫ ਚਿੰਤਕ ਲੋਕਾਂ ਨੇ ਕੀਤੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਤੱਕ ਪਹੁੰਚ।

www.sabblok.blogspot.com
- ਪੰਜ ਹਜਾਰ ਦਸਤਖਤਾਂ ਵਾਲੀ ਪਟਿਸ਼ਨ ਸੌਂਪੀ।

-ਇਮੀਗ੍ਰੇਸ਼ਨ ਮੰਤਰੀ ਕ੍ਰਿਸ ਏਲੇਕਜ਼ੇਂਡਰ ਵੱਲੋਂ ਸਹਿਯੋਗ ਦਾ ਭਰੋਸਾ।
- ਸਵਾਲ??? ਹੁਣ ਅੱਗੇ ਖਤਰਾ ਕਿਹਨਾਂ ਤੋਂ ਹੈ?
a 1

ਰੈਪ ਦੇ ਨਾਂ ‘ਤੇ ਪੰਜਾਬੀ ਗਾਇਕੀ ਅਤੇ ਇਨਸਾਨੀ ਰਿਸ਼ਤਿਆਂ ਦਾ ‘ਰੇਪ’ ਕਰ ਰਹੇ ਕਲੰਕਾਰ ਹਨੀ ਸਿੰਘ ਅਦਾਲਤ ਵਿੱਚੋਂ ਇਹ ਕਹਿ ਕੇ ਪੱਲਾ ਛੁਡਾ ਗਿਆ ਕਿ ‘ਮੈਂ ਬਲਾਤਕਾਰੀ ਹੂੰ’ ਗੀਤ ਉਸਦਾ ਨਹੀਂ ਗਾਇਆ ਹੈ। ਮਾਣਯੋਗ ਅਦਾਲਤ ਨੇ ਵੀ ਇਸ ਬਿਆਨ ਨੂੰ ‘ਸੱਚ’ ਮੰਨ ਲਿਆ ਹੈ ਪਰ ਸਵਾਲ ਉੱਥੇ ਦਾ ਓਥੇ ਹੀ ਹੈ ਕਿ ਕੀ ਅਦਾਲਤਾਂ ਰਾਹੀਂ ਹੁਕਮ ਸੁਨਾਉਣ ਵਾਲੇ ਉਸਦੇ ‘ਕੁਝ ਫਰੈਸ਼ ਨਹੀਂ ਮਿਲਣਾ’, ‘ਪੱਚੀਆਂ ਪਿੰਡਾਂ’ ਵਰਗੇ ਗਾਣਿਆਂ ਦੀ ਫੋਰੈਂਸਕ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਿਉਂ ਨਹੀਂ ਨਿਤਾਰਦੇ?
ਬੇਸ਼ੱਕ ਕਿੱਧਰੋਂ ਵੀ ਕੋਈ ਇਨਸਾਫ ਨਾ ਮਿਲੇ ਪਰ ਵਿਰਸੇ ਜਾਂ ਸੱਭਿਆਚਾਰ ਬਾਰੇ ਸੋਚਣ ਵਾਲੇ ਲੋਕਾਂ ਨੇ ਆਪਣੇ ਆਪਣੇ ਹਿਸਾਬ ਨਾਲ ਖਰੂਦਪਾਊ ਗਾਇਕੀ ਖਿਲਾਫ ਝੰਡਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕੋਸ਼ਿਸ਼ ਤਹਿਤ ਹੀ ਬੀਤੇ ਦਿਨੀਂ ਕੈਨੇਡਾ ਦੇ ਸੁਹਿਰਦ ਪੰਜਾਬੀਆਂ ਵੱਲੋਂ ਹਨੀ ਸਿੰਘ ਦੇ ਕੈਨੇਡਾ ਸ਼ੋਅ ਨੂੰ ਰੱਦ ਕਰਵਾਉਣ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੂੰ ਪੰਜ ਹਜਾਰ ਦਸਤਖਤਾਂ ਵਾਲੀ ਪਟੀਸ਼ਨ ਭੇਂਟ ਕੀਤੀ। ਜਿਸ ਰਾਹੀਂ ਬੇਨਤੀ ਕੀਤੀ ਗਈ ਹੈ ਕਿ ਪੰਜਾਬੀ ਸੱਭਿਆਚਾਰ ਦੇ ਨਾਂ ‘ਤੇ ਹਿੰਸਾ ਦਾ ਸੰਦੇਸ਼ ਦੇਣ ਵਾਲੇ ਇਹਨਾਂ ਗਾਇਕਾਂ ਨੂੰ ਕੈਨੇਡਾ ਦਾਖਲੇ ਤੋਂ ਰੋਕਿਆ ਜਾਵੇ। ਇਮੀਗ੍ਰੇਸ਼ਨ ਮੰਤਰੀ ਨੇ ਵੀ ਯਕੀਨ ਦੁਆਇਆ ਕਿ ਉਹ ਉਹਨਾਂ ਦੀਆਂ ਆਪਣੇ ਸੱਭਿਆਚਾਰ ਅਤੇ ਭਾਈਚਾਰੇ ਪ੍ਰਤੀ ਭਾਵਨਾਵਾਂ ਨੂੰ ਮੱਦੇਨਜ਼ਰ ਰਖਦਿਆਂ ਹਰ ਸੰਭਵ ਸਾਥ ਦੇਣਗੇ। ਹੁਣ ਦੇਖਣਾ ਇਹ ਹੈ ਕਿ ਉਹ ਕਿਹੜੇ ਅਨਸਰ ਹੋਣਗੇ ਜੋ ਆਪਣੇ ਬੱਚਿਆਂ ਦੇ ਭਵਿੱਖ ਨਾਲ ਵਿਸ਼ਵਾਸਘਾਤ ਕਰਕੇ ਅਜਿਹੇ ਗਾਇਕ ਨੂੰ ਸੱਦਣ ਲਈ ਬਜਿਦ ਹੋ ਕੇ ਉਹਨੂੰ ਸੱਦਣ ਲਈ ਅੱਡੀਚੋਟੀ ਦਾ ਜ਼ੋਰ ਲਾਉਣਗੇ?

No comments: