jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 31 August 2013

ਅਮਰੀਕਾ ਵਿਚ ਇਕ ਸੜਕ ਦਾ ਨਾਮ 'ਸਿੰਘ ਰੋਡ' ਰਖਿਆ

www.sabblok.blogspot.com
 
(ਤਰਲੋਚਨ ਸਿੰਘ ਦੁਪਾਲਪੁਰ) : ਬੇਸ਼ੱਕ ਭਾਰਤ ਤੋਂ ਬਾਹਰ ਵੱਖ-ਵੱਖ ਦੇਸ਼ਾਂ ਵਿਚ ਵਸਦੇ ਪ੍ਰਵਾਸੀ ਸਿੱਖਾਂ ਨੂੰ ਅਪਣੀ ਨਿਵੇਕਲੀ ਪਛਾਣ ਦੀ ਸਲਾਮਤੀ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ ਪਰ ਇਨ੍ਹਾਂ ਚੁਨੌਤੀਆਂ ਦੇ ਚਲਦਿਆਂ ਉਹ ਅਪਣੀ ਕੌਮ ਲਈ ਕਈ ਫ਼ਖ਼ਰਯੋਗ ਪ੍ਰਾਪਤੀਆਂ ਵੀ ਹਾਸਲ ਕਰ ਲੈਂਦੇ ਹਨ। ਇਸੇ ਤਰ੍ਹਾਂ ਨੀਊਯਾਰਕ ਤੋਂ 80 ਮੀਲ ਦੂਰ ਮਨਰੌਆ ਸ਼ਹਿਰ ਦੀ ਇਕ ਸੜਕ ਦਾ ਨਾਮ 'ਸਿੰਘ ਰੋਡ' ਰਖਿਆ ਜਾਣਾ ਵੀ ਅਮਰੀਕੀ ਸਿੱਖਾਂ ਲਈ ਮਾਣ ਵਾਲੀ ਗੱਲ ਹੈ।
ਇਕ ਸਥਾਨਕ ਅਖ਼ਬਾਰ ਵਿਚ ਛਪੀ ਖ਼ਬਰ ਅਨੁਸਾਰ ਉਕਤ ਸ਼ਹਿਰ ਦੇ ਵਸਨੀਕ ਡਾ. ਸ. ਸਿਮਰਜੀਤ ਸਿੰਘ ਹੋਰਾਂ ਦੇ 9 ਏਕੜ ਵਿਚ ਬਣੇ ਘਰ ਨੂੰ ਜਾਂਦੀ ਸੜਕ ਦਾ ਨਾਮ ਸਿੰਘ ਰੋਡ ਰਖਿਆ ਗਿਆ ਹੈ। ਇਸ ਅੰਮ੍ਰਿਤਧਾਰੀ ਸਿੱਖ ਡਾਕਟਰ ਦੇ ਘਰ ਅੱਗੇ ਜਿਥੇ ਵੱਡੇ ਪਿਲਰਾਂ 'ਤੇ ਬਣੇ ਹੋਏ ਖੰਡੇ-ਕ੍ਰਿਪਾਨਾਂ ਵਾਲੇ ਖ਼ਾਲਸਈ ਨਿਸ਼ਾਨ ਦੂਰੋਂ ਲਿਸ਼ਕਾਰੇ ਮਾਰਦੇ ਹੋਏ ਸਿੱਖੀ ਦੀ 
ਚੜ੍ਹਦੀਕਲਾ ਦਰਸਾਉਂਦੇ ਪ੍ਰਤੀਤ ਹੁੰਦੇ ਹਨ, ਉਥੇ ਉਨ੍ਹਾਂ ਦੇ ਘਰ ਨੂੰ ਜਾਂਦੀ ਸੜਕ ਤੇ 'ਸਿੰਘ ਰੋਡ' ਵਾਲਾ ਸਰਕਾਰੀ ਬੋਰਡ, ਆਉਣ-ਜਾਣ ਵਾਲਿਆਂ ਨੂੰ ਸਿੱਖਾਂ ਦੀ ਹੋਂਦ ਦਾ ਪਤਾ ਦਿੰਦਾ ਹੈ। ਯਾਦ ਰਹੇ ਕਿ ਅਮਰੀਕੀ ਨਿਯਮਾਂ ਅਨੁਸਾਰ ਕਿਸੇ ਵੀ ਸੜਕ ਦੇ ਨਿੱਕੇ ਤੋਂ ਨਿੱਕੇ ਟੋਟੇ ਦਾ ਨਾਮ ਸਟੇਟ ਪ੍ਰਸ਼ਾਸਨ ਹੀ ਰਖਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਫ਼ ਕੈਲੇਫ਼ੋਰਨੀਆਂ ਦੇ ਫ਼ਰੀਮਾਂਟ ਸ਼ਹਿਰ ਵਿਚ ਸਥਿਤ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦਾ ਨਾਂ 'ਗੁਰਦੁਆਰਾ ਸਟਰੀਟ' ਰਖਿਆ ਹੋਇਆ ਹੈ। ਅਮਰੀਕੀ ਸਿੱਖਾਂ ਵਿਚ ਇਸ ਪ੍ਰਾਪਤੀ ਸਦਕਾ ਵੱਡਾ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।

No comments: