jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 31 August 2013

ਦਿੱਲੀ ਗੈਂਗਰੇਪ: ਨਾਬਾਲਗ ਦੋਸ਼ੀ ਨੂੰ ਤਿੰਨ ਸਾਲਾਂ ਦੀ ਕੈਦ, ਦੇਸ਼ ਭਰ ਵਿੱਚ ਨਿਗੂਣੀ ਸਜ਼ਾ ਦੇਣ ਦੇ ਫੈਸਲੇ ਦਾ ਵਿਰੋਧ

www.sabblok.blogspot.com
ਨਵੀਂ ਦਿੱਲੀ 
ਸੋਲ੍ਹਾਂ ਦਸੰਬਰ ਦੇ ਗੈਂਗਰੇਪ ਕੇਸ ਵਿਚ ਅੱਜ ਨਾਬਾਲਗ ਲੜਕੇ ਨੂੰ 23 ਸਾਲਾ ਮੁਟਿਆਰ ਨਾਲ ਬਲਾਤਕਾਰ ਅਤੇ ਉਸ ਦੀ ਹੱਤਿਆ ਦਾ ਦੋਸ਼ੀ ਕਰਾ ਦਿੱਤਾ ਗਿਆ ਹੈ ਪਰ ਬਾਲ ਅਪਰਾਧੀਆਂ ਬਾਰੇ ਕਾਨੂੰਨ ਤਹਿਤ ਉਸ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੀ ਦਿੱਤੀ ਜਾ ਸਕੀ ਹੈ।
ਇਸ ਨਾਬਾਲਗ ਲੜਕੇ ਦੀ ਉਮਰ  18 ਸਾਲ ਤੋਂ ਛੇ ਕੁ ਮਹੀਨੇ ਘੱਟ ਸੀ ਅਤੇ ਜੁਵੇਨਾਈਲ ਜਸਟਿਸ ਬੋਰਡ ਨੇ ਉਸ ਨੂੰ ਮ੍ਰਿਤਕ ਲੜਕੀ ਦੇ ਦੋਸਤ ਉਪਰ ਕਾਤਲਾਨਾ ਹਮਲੇ ਦਾ ਦੋਸ਼ੀ ਨਹੀਂ ਪਾਇਆ ਜੋ ਇਸ ਘਿਨਾਉਣੇ ਕਾਂਡ ਦਾ ਇੱਕੋ-ਇਕ ਚਸ਼ਮਦੀਦ ਗਵਾਹ ਵੀ ਸੀ।
ਪੀੜਤ ਦੀ ਮਾਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਫੈਸਲਾ ਸਵੀਕਾਰ ਨਹੀਂ ਹੈ। ਉਸ ਨੇ ਕਿਹਾ, ‘‘ਇਸ ਤਰ੍ਹਾਂ ਦੀ ਕਾਰਵਾਈ ਦੀ ਵੀ ਕੀ ਲੋੜ ਸੀ। ਸਾਨੂੰ ਮੂਰਖ ਬਣਾਇਆ ਗਿਆ। ਮੈਂ ਇਹ ਫੈਸਲਾ ਪ੍ਰਵਾਨ ਨਹੀਂ ਕਰਦੀ। ਸਾਨੂੰ ਦਿਨ ਭਰ ਉਡੀਕਣ ਦੀ ਕੀ ਲੋੜ ਸੀ।’’
ਪ੍ਰਿੰਸੀਪਲ ਮੈਜਿਸਟਰੇਟ ਗੀਤਾਂਜਲੀ ਗੋਇਲ ਦੀ ਪ੍ਰਧਾਨਗੀ ਹੇਠ ਜੁਵੇਨਾਈਲ ਜਸਟਿਸ ਬੋਰਡ ਨੇ ਨਾਬਾਲਗ ਮੁਲਜ਼ਮ ਨੂੰ ਤਿੰਨ ਸਾਲ ਲਈ ਪ੍ਰੋਬੇਸ਼ਨ ਹੋਮ ਵਿਚ ਰੱਖਣ ਦੇ ਹੁਕਮ ਦਿੱਤੇ। ਜੁਵੇਨਾਈਲ ਜਸਟਿਸ ਐਕਟ ਦੇ ਤਹਿਤ ਵੱਧ ਤੋਂ ਵੱਧ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਨਾਬਾਲਗ ਵੱਲੋਂ ਅੱਠ ਮਹੀਨੇ ਪਹਿਲਾਂ ਹੀ ਹਿਰਾਸਤ ਵਿਚ ਬਿਤਾਏ ਜਾ ਚੁੱਕੇ ਹਨ ਅਤੇ ਇਹ ਸਮਾਂ ਵੀ ਉਸ ਦੀ ਸਜ਼ਾ ਦੀ ਮਿਆਦ ਵਿਚ ਜੋੜਿਆ ਜਾਵੇਗਾ।
ਬੋਰਡ ਨੇ ਲੰਘੀ 11 ਜੁਲਾਈ ਨੂੰ ਇਸ ਨੂੰ ਡਕੈਤੀ ਦੇ ਇਕ ਹੋਰ ਕੇਸ ਵਿਚ ਵੀ ਦੋਸ਼ੀ ਠਹਿਰਾਇਆ ਸੀ। ਮ੍ਰਿਤਕ ਲੜਕੀ ਨਾਲ ਜਿਸ ਬੱਸ ਵਿਚ ਬਲਾਤਕਾਰ ਕੀਤਾ ਗਿਆ ਸੀ, ਮੁਲਜ਼ਮ ਉਸ ਦਾ ਕਲੀਨਰ ਸੀ। ਦੋਸ਼ੀਆਂ ਨੇ ਬੱਸ ਵਿਚ ਸਵਾਰ ਹੋਏ ਇਕ ਤਰਖਾਣ ਰਮਾਧਾਰ ਨੂੰ ਲੁੱਟ ਕੇ ਬਾਹਰ ਸੁੱਟ ਦਿੱਤਾ ਸੀ। ਬੋਰਡ ਵੱਲੋਂ ਇਸ ਕੇਸ ਵਿਚ ਵੀ ਨਾਬਾਲਗ ਨੂੰ ਸਜ਼ਾ ਸੁਣਾਈ ਗਈ ਸੀ।
ਮੁਟਿਆਰ ਨਾਲ ਗੈਂਗਰੇਪ ਕੇਸ ਦੇ ਚਾਰ ਮੁਲਜ਼ਮਾਂ ਖ਼ਿਲਾਫ਼ ਸਾਕੇਤ ’ਚ ਫਾਸਟ ਟਰੈਕ ਕੋਰਟ ਵੱਲੋਂ ਮੁਕੱਦਮੇ ਦੀ ਕਾਰਵਾਈ ਚਲਾਈ ਜਾ ਰਹੀ ਹੈ। ਇਕ ਮੁਲਜ਼ਮ ਰਾਮ ਸਿੰਘ ਨੇ 11 ਮਾਰਚ ਨੂੰ ਤਿਹਾੜ ਜੇਲ੍ਹ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ।
ਪਿਛਲੇ ਸਾਲ 16 ਦਸੰਬਰ ਦੀ ਰਾਤ ਨੂੰ ਛੇ ਵਿਅਕਤੀਆਂ ਨੇ ਚਲਦੀ ਬੱਸ ਵਿਚ 23 ਸਾਲਾ ਫਿਜ਼ੀਓਥੈਰੇਪੀ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕੀਤਾ ਗਿਆ ਸੀ ਅਤੇ ਉਸ ’ਤੇ ਭਾਰੀ ਤਸ਼ੱਦਦ ਕੀਤਾ ਗਿਆ ਸੀ ਜਿਸ ਕਰਕੇ 29 ਦਸੰਬਰ ਨੂੰ ਸਿੰਗਾਪੁਰ ਦੇ ਇਕ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ ਸੀ। ਬੋਰਡ ਦੇ ਫੈਸਲੇ ਦੀ ਉਡੀਕ ਵਿਚ ਕਾਫ਼ੀ ਪੱਤਰਕਾਰ ਆਏ ਹੋਏ ਸਨ।
ਬਾਲ ਅਪਰਾਧੀਆਂ ਦੀ ਉਮਰ ਹੱਦ ਘਟਾਉਣ ਬਾਰੇ ਸੁਪਰੀਮ ਕੋਰਟ ਵਿਚ ਵੀ ਇਕ ਪਟੀਸ਼ਨ ਪਾਈ ਗਈ ਸੀ ਅਤੇ ਅਦਾਲਤ ਨੇ ਬੋਰਡ ਨੂੰ ਇਸ ਕੇਸ ਦਾ ਫੈਸਲਾ ਸੁਣਾਉਣ ਦੀ ਆਗਿਆ ਦਿੱਤੀ ਸੀ। ਪੁਲੀਸ ਦਾ ਕਹਿਣਾ ਸੀ ਕਿ ਗੈਂਗਰੇਪ ਕੇਸ ਦੇ ਛੇਆਂ ਮੁਲਜ਼ਮਾਂ ਵਿੱਚੋਂ ਇਹ ਸਭ ਤੋਂ ਛੋਟਾ ਹੀ ਸਭ ਤੋਂ ਵੱਧ ਖੂੰਖਾਰ ਸੀ। ਜੁਵੇਨਾਈਲ ਬੋਰਡ ਦੀ ਕਾਰਵਾਈ ਦੌਰਾਨ ਮੁਲਜ਼ਮ ਨੇ ਆਪਣੇ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਸੀ ਅਤੇ ਉਸ ਨੇ ਕਿਹਾ ਸੀ ਕਿ ਇਸ ਘਿਨਾਉਣੇ ਕਾਂਡੇ ਵਿਚ ਉਹ ਸ਼ਾਮਲ ਨਹੀਂ ਸੀ। ਇਸ ਨੂੰ ਅੱਜ ਬੋਰਡ ਤੋਂ ਸਜ਼ਾ ਮਿਲ ਗਈ ਹੈ ਪਰ ਚਾਰ ਬਾਲਗ ਮੁਲਜ਼ਮਾਂ ਮੁਕੇਸ਼, ਪਵਨ ਗੁਪਤਾ, ਵਿਨੈ ਸ਼ਰਮਾ ਅਤੇ ਅਕਸ਼ੈ ਠਾਕੁਰ ਖ਼ਿਲਾਫ਼ ਫਾਸਟ ਟਰੈਕ ਅਦਾਲਤ ਵਿਚ ਮੁਕੱਦਮਾ ਚੱਲ ਰਿਹਾ ਹੈ। ਇਨ੍ਹਾਂ ਖ਼ਿਲਾਫ਼ ਸਮੂਹਕ ਜਬਰ-ਜਨਾਹ, ਹੱਤਿਆ, ਅਪਰਾਧਿਕ ਸਾਜ਼ਿਸ਼, ਗੈਰ-ਕੁਦਰਤੀ ਸੈਕਸ, ਡਕੈਤੀ ਅਤੇ ਭਾਰਤੀ ਦੰਡ ਵਿਧਾਨ ਦੀਆਂ ਹੋਰ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਇਸ ਕੇਸ ਤੋਂ ਬਲਾਤਕਾਰ ਵਿਰੋਧੀ ਕਾਨੂੰਨਾਂ ਬਾਰੇ ਤਿੱਖੀ ਬਹਿਸ ਛਿੜੀ ਸੀ ਅਤੇ ਇਹ ਵੀ ਚਰਚਾ ਚੱਲੀ ਸੀ ਕਿ ਕੀ ਬਾਲ ਅਪਰਾਧੀਆਂ ਦੀ ਉਮਰ ਹੱਦ ਘਟਾਈ ਜਾਣੀ ਚਾਹੀਦੀ ਹੈ।

No comments: