www.sabblok.blogspot.com
ਫ਼ਿਨਲੈੰਡ 19 ਅਗਸਤ(ਵਿੱਕੀ ਮੋਗਾ) ਫ਼ਿਨਲੈੰਡ `ਚ ਬੀਤੇ ਐਤਵਾਰ ਇੰਡੀਅਨ ਓਵਰਸੀਜ਼ ਕਾਂਗਰਸ ਫ਼ਿਨਲੈੰਡ ਨੇ ਭਾਰਤ ਦੀ ਆਜ਼ਾਦੀ ਦੀ 67ਵੀਂ ਵਰੇਗੰਡ ਬੜੀ ਧੂਮਧਾਮ ਨਾਲ ਮਨਾਈ। ਜਿਸ ਵਿੱਚ ਭਾਰਤੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਭਾਰਤੀ ਰਾਜਦੂਤ ਸ਼੍ਰੀ ਏ. ਮਾਨਿਕਕਾਮ ਨੇ ਅਦਾ ਕੀਤੀ ਤੇ ਫ਼ਿਨਲੈੰਡ ਵਿੱਚ ਵਸਦੇ ਸਾਰੇ ਭਾਰਤੀਆਂ ਨੂੰ ਵਧਾਈ ਦਿੱਤੀ। ਆਪਣੇ ਭਾਸ਼ਣ ਦੌਰਾਨ ਸ਼੍ਰੀ ਮਾਨਿਕਕਾਮ ਨੇ ਇੰਡੀਅਨ ਓਵਰਸੀਜ਼ ਕਾਂਗਰਸ ਫ਼ਿਨਲੈੰਡ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਉਹ ਵਧਾਈ ਦੇ ਪਾਤਰ ਹਨ ਜੋ ਹਰ ਸਾਲ ਫ਼ਿਨਲੈੰਡ ਵਿੱਚ ਭਾਰਤੀ ਸੁਤੰਤਰਤਾ ਦਿਵਸ ਮਨਾਉਂਦੇ ਹਨ। ਸ਼੍ਰੀ ਏ. ਮਾਨਿਕਕਾਮ ਨੇ ਇਸ ਸ਼ੁੱਭ ਮੌਕੇ ਤੇ ਇੰਡੀਅਨ ਓਵਰਸੀਜ਼ ਕਾਂਗਰਸ ਫ਼ਿਨਲੈੰਡ ਦੀ ਵੈਬਸਾਈਟ www.iocfinland.org ਨੂੰ ਲਾਂਚ ਕੀਤਾ। ਇਸ ਮੌਕੇ ਸ਼੍ਰੀ ਸ਼ੇਰਜੰਗ ਬਹਾਦਰ ਨੇ ਆਪਣੇ ਭਾਸ਼ਣ ਦੌਰਾਨ ਸਾਰੇ ਭਾਰਤ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਕਿਹਾ ਦੀਵਾ ਮੇਰੇ ਵਤਨ ਦਾ ਬਲਦਾ ਰਹੇ ਸਦਾ। ਇਸ ਤੋਂ ਬਾਅਦ ਕੇ. ਕੇ. ਇੰਟਰਟੇਨਮਿੰਟ ਵਲੋਂ ਆਰਤੀ ਸੁਧਇੰਦਰਾ ਅਤੇ ਮਨੀਸ਼ ਤਲਰੇਜਾ ਨੇ ਦੇਸ਼ ਭਗਤੀ ਦੇ ਗੀਤ `ਤੇ ਡਾਂਸ ਕੀਤਾ। ਪ੍ਰੋਗਰਾਮ ਦੌਰਾਨ ਹਰਦੀਪ ਸਿੰਘ ਸੈਣੀ ਪੰਜਾਬੀ ਗੀਤ ਤੇ ਭੰਗੜਾ ਪੇਸ਼ ਕਰਕੇ ਸਾਰੇ ਆਏ ਹੋਏ ਸਾਰੇ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਮੌਕੇ ਭਾਰਤੀ ਭਾਈਚਾਰੇ ਦੀਆਂ ਕਈ ਨਾਮਵਰ ਸਖਸ਼ੀਅਤਾਂ ਵੀ ਮੌਜੂਦ ਸਨ ਜਿਨਾਂ ਵਿੱਚ ਵਾਨਤਾ ਸ਼ਹਿਰ ਦੇ ਕਾਂਸਲਰ ਸ਼੍ਰੀ ਰਣਬੀਰ ਸਿੰਘ ਸੋਢੀ, ਉੱਘੇ ਕਾਰੋਬਾਰੀ ਸ਼੍ਰੀ ਨਰੇਸ਼ਪਾਲ ਬੁੱਗੀਪੁਰਾ, ਸ੍ਰ. ਪ੍ਰੀਤਮ ਸਿੰਘ ਸੈਣੀ,ਸ੍ਰ. ਮਾਨ ਸਿੰਘ, ਮੁਨੀਸ਼ ਸ਼ਰਮਾ ਬੌਬੀ, ਗੁਰਦੀਪ ਸਿੰਘ, ਦੀਪਕ ਚੌਹਾਨ, ਮਨੋਜ਼ ਸ਼ਰਮਾ, ਸੁਖਦੇਵ ਸਿੰਘ ਸੋਢੀ, ਰਾਜ ਕੁਮਾਰ ਸੂਦ, ਦਲਜੀਤ ਸਿੰਘ, ਅਮਰੀਕ ਸੈਣੀ, ਚਰਨਜੀਤ ਸਿੰਘ ਬੁੱਗੀਪੁਰਾ, ਨਿਰਮਲ ਸਿੰਘ, ਰਾਮ ਬਡਵਾਲ, ਮਾਨਵ ਫੁੱਲ ਅਤੇ ਬਿਕਰਮਜੀਤ ਸਿੰਘ ਵਿੱਕੀ ਮੋਗਾ ਨੇ ਸਮੂਹ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਅਖੀਰ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਫ਼ਿਨਲੈੰਡ ਦੇ ਪ੍ਰਧਾਨ ਸ੍ਰ. ਦਵਿੰਦਰ ਸਿੰਘ ਸੈਣੀ ਨੇ ਸਾਰੇ ਭਾਰਤ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
No comments:
Post a Comment