www.sabblok.blogspot.com
ਰੁਚਿਕਾ ਐਮ.ਖੰਨਾ
ਚੰਡੀਗੜ੍ਹ,
ਗੰਭੀਰ ਮਾਲੀ ਸੰਕਟ ਅਤੇ ਓਵਰਡ੍ਰਾਫਟ ਦੀ ਅਦਾਇਗੀ ਨਾ ਕਰ ਸਕਣ ਤੋਂ ਉਪਜੀ ਸਥਿਤੀ ਦੇ ਟਾਕਰੇ ਲਈ ਪੰਜਾਬ ਸਰਕਾਰ ਆਪਣੀਆਂ ਇਮਾਰਤਾਂ ਗਹਿਣੇ ਧਰਨ ਦੇ ਰਾਹ ਤੁਰ ਪਈ ਹੈ। ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਅਦਾਇਗੀ ਅਤੇ ਓਵਰਡ੍ਰਾਫਟ ਦੀ ਰਕਮ ਤਾਰਨ ਦੀ ਮਜਬੂਰੀ ਕਾਰਨ ਸਰਕਾਰ ਨੇ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ (ਪੁੱਡਾ) ਦੀ ਜਾਇਦਾਦ ਗਿਰਵੀ ਰੱਖਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।
ਕੁਝ ਇਮਾਰਤਾਂ ਜਨਤਕ ਖੇਤਰ ਦੇ ਇਕ ਪ੍ਰਮੁੱਖ ਬੈਂਕ ਕੋਲ 500 ਕਰੋੜ ਰੁਪਏ ਲਈ ਗਹਿਣੇ ਧਰੀਆਂ ਜਾ ਰਹੀਆਂ ਹਨ ਤਾਂ ਜੋ ਪਹਿਲੀ ਸਤੰਬਰ ਨੂੰ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਪੈਨਸ਼ਨਾਂ ਦੇਣ ਲਈ 1681 ਕਰੋੜ ਰੁਪਏ ਪੂਰੇ ਕੀਤੇ ਜਾ ਸਕਣ। ਅਗਸਤ ਮਹੀਨੇ ਟੈਕਸਾਂ ਤੇ ਹੋਰ ਮਾਲੀ ਸਾਧਨਾਂ ਦੇ ਜ਼ਰੀਏ ਇਕੱਤਰ ਹੋਈ ਰਕਮ ਵਿੱਚੋਂ 400 ਕਰੋੜ ਰੁਪਏ ਪਹਿਲਾਂ ਹੀ ਓਵਰਡ੍ਰਾਫਟ ਦੀ ਅਦਾਇਗੀ ’ਤੇ ਖਰਚੇ ਜਾ ਚੁੱਕੇ ਹਨ। ਇਹੀ ਕਾਰਨ ਹੈ ਕਿ ਪਹਿਲੀ ਸਤੰਬਰ ਨੂੰ ਤਨਖਾਹਾਂ ਤੇ ਪੈਨਸ਼ਨਾਂ ਦੇਣ ਲਈ ਲੋੜੀਂਦੀ ਰਕਮ ਦੀ ਕਮੀ ਦੀ ਸਥਿਤੀ ਪੈਦਾ ਹੋਈ। 400 ਕਰੋੜ ਰੁਪਏ ਦੀ ਅਦਾਇਗੀ ਕਰਨ ਦੇ ਬਾਵਜੂਦ ਰਾਜ ਸਰਕਾਰ ਸਿਰ 320 ਕਰੋੜ ਰੁਪਏ ਦਾ ਓਵਰਡ੍ਰਾਫਟ ਅਜੇ ਬਾਕੀ ਹੈ।
ਕਿਉਂ ਪੈਦਾ ਹੋਇਆ ਸੰਕਟ
• ਸਰਕਾਰ ਦੀ ਮਾਸਿਕ ਆਮਦਨ 900 ਕਰੋੜ ਰੁਪਏ ਹੈ
* ਇਸ ਵਿੱਚੋਂ ਇਸ ਨੇ 400 ਕਰੋੜ ਬੈਂਕ ਓਵਰਡਰਾਫਟ ਤਾਰਨ ਲਈ ਅਦਾ ਕਰ ਦਿੱਤੇ ਹਨ
* ਸਰਕਾਰ ਨੇ ਪੁੱਡਾ ਨੂੰ ਆਪਣੀਆਂ ਇਮਾਰਤਾਂ ਗਹਿਣੇ ਧਰ ਕੇ 1000 ਕਰੋੜ ਰੁਪਏ ਦਾ ਕਰਜ਼ ਜੁਟਾਉਣ ਲਈ ਕਿਹਾ ਹੈ
• ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ

No comments:
Post a Comment