www.sabblok.blogspot.com
ਜਗਰਾਓਂ, 27 ਅਗਸਤ ( ਹਰਵਿੰਦਰ ਸੱਗੂ )— ਇਥੋਂ ਲਾਗੇ ਪ੍ਰਸਿੱਧ ਗੁਰਦੁਆਰਾ ਨਾਨਕਸਰ ਬਰਸੀ ਸਮਾਗਮਾਂ ਵਿਚ ਸ਼ਿਰਕਤ ਕਰਨ ਵਾਲੀਆਂ ਸੰਗਤਾਂ ਲਈ ਘਰੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਨਾਨਕਸਰ ਵਿਖੇ ਆਪਣੀ ਕਾਰ ਵਿਚ ਜਾ ਰਹੇ ਨੌਜਵਾਨ ਦੀਕਿਸੇ ਅਗਿਆਤ ਵਿਅਕਤੀਆਂ ਵਲੋਂ ਹੱਤਿਆ ਕਰ ਦਿਤੀ ਗਈ। ਥਾਣਾ ਸਿਟੀ ਜਗਰਾਓਂ ਦੇ ਇੰਚਾਰਜ ਮੁਹੰਮਦ ਜ਼ਮੀਲ ਵਲੋਂ ਦਿਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਗੁਰਸੇਵਕ ਸਿੰਘ ਪੁੱਤਰ ਲਾਜਵੰਤ ਸਿੰਘ ਵਾਸੀ ਕੋਠੇ ਪ੍ਰੇਮਸਰ, ਜਗਰਾਓਂ ਬਾਬਾ ਨੰਦ ਸਿੰਘ ਜੀ ਦੀ ਬਰਸੀ ਸਬੰਧੀ ਚੱਲ ਰਹੇ ਸਲਾਨਾ ਸਮਾਗਮ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਆਪਣੇ ਘਰੋਂ ਪ੍ਰਸਾਦਾ ਤਿਆਰ ਕਰਵਾ ਕੇ ਨਾਨਕਸਰ ਵਿਖੇ ਦੇਣ ਲਈ ਜਾ ਰਿਹਾ ਸੀ। ਅਗਵਾੜ ਲੋਪੋ ਤੋਂ ਨਾਨਕਸਰ ਵਾਲੇ ਮੇਨ ਰਸਤੇ 'ਤੇ ਕਿਸੇ ਅਗਿਤ ਵਿਅਕਤੀਆਂ ਵਲੋਂ ਉਸਦੀ ਹੱਤਿਆ ਕਰ ਦਿਤੀ ਗਈ ਹੈ। ਗੁਰਸੇਵਕ ਸਿੰਘ ਜਦੋਂ ਦੇਰ ਰਾਤ ਤੱਕ ਘਰ ਨਹੀਂ ਪਹੁੰਚਿਆ ਤਾਂ ਉਸਦਾ ਮੋਬਾਈਲ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੋਬਾਈਲ ਫੋਨ ਬੰਦ ਆਉਣ ਕਾਰਨ ਉਸਦੇ ਪਿਤਾ ਲਾਜਵੰਤ ਸਿੰਘ ਨੇ ਆਪਣੇ ਦੂਸਰੇ ਪੁੱਤਰ ਰਣਧੀਰ ਸਿੰਘ ਨੂੰ ਨਾਨਕਸਰ ਵਿਖੇ ਜਾ ਕੇ ਪਤਾ ਕਰਨ ਲਈ ਕਿਹਾ। ਜਦੋਂ ਰਣਧੀਰ ਸਿੰਘ ਨਾਨਕਸਰ ਜਾ ਰਿਹਾ ਸੀ ਤਾਂ ਰਸਤੇ ਵਿਚ ਉਸਨੂੰ ਉਨ੍ਹਾਂ ਦੀ ਕਾਰ ਖੜ੍ਹੀ ਦਿਖਾਈ ਦਿਤੀ। ਜਿਸ ਵਿਚ ਗੁਰਸੇਵਕ ਸਿੰਘ ਪ੍ਰਸ਼ਾਦਾ ਦੇਣ ਲਈ ਗਿਆ ਸੀ। ਉਸਨੇ ਕਾਰ ਦੇ ਨਜ਼ਦੀਕ ਜਾ ਕੇ ਦੇਖਿਆ ਤਾਂ ਕਾਰ ਵਿਚ ਗੁਰਸੇਵਕ ਸਿੰਘ ਮ੍ਰਿਤਕ ਹਾਲਤ ਵਿਚ ਪਿਆ ਸੀ। ਇਸ ਬਾਰੇ ਉਸ ਵਲੋਂ ਆਪਣੇ ਘਰ ਸੂਚਨਾ ਦਿਤੀ ਅਤੇ ਪੁਲਸ ਨੂੰ ਜਾਣਕਾਰੀ ਦਿਤੀ। ਕਾਰ ਦੇ ਸੀਸ਼ੇ ਬੰਦ ਕਰਕੇ ਉਸਨੂੰ ਲੌਕ ਕੀਤਾ ਹੋਇਆ ਸੀ। ਕਾਰ ਦੇ ਸੀਸ਼ੇ ਤੋੜ ਕੇ ਗੁਰਸੇਵਕ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਥਾਣਾ ਮੁਖੀ ਅਨੁਸਾਰ ਮ੍ਰਿਤਕ ਦੇ ਗਲੇ 'ਤੇ ਰੱਸੀ ਦੇ ਨਿਸ਼ਾਨ ਪਾਏ ਗਏ। ਜਿਸ ਤੋਂ ਇਹ ਲੱਗ ਰਿਹਾ ਹੈ ਕਿ ਉਸਦੀ ਰੱਸੀ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ। ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀ ਗਈ ਹੈ। ਪੋਸਟ ਮਾਰਟਮ ਰਿਪੋਰਟ ਵਿਚ ਮੌਤ ਦੇ ਕਾਰਨ ਸਾਹਮਣੇ ਆਉਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਮ੍ਰਿਤਕ ਦੇ ਪਿਤਾ ਲਾਜਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਗਿਆਤ ਵਿਅਕਤੀਆਂ ਵਿਰੁੱਧ ਥਾਣਾ ਸਿਟੀ ਜਗਰਾਓਂ ਵਿਖੇ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ।

No comments:
Post a Comment