www.sabblok.blogspot.com
ਇਹ ਕੇਸ ਪ੍ਰੋਫੇਸਰ ਘੱਗਾ ਸਾਹਿਬ ਜੀ ਉੱਤੇ ਨਹੀ ਬਲਕਿ ਪੂਰੀ ਕੌਮ ਲਈ ਇਕ ਚੁਨੌਤੀ ਹੈ - ਇੰਦਰਜੀਤ ਸਿੰਘ ਕਾਨਪੁਰ
ਇਸ ਮੁੱਦੇ ਤੇ ਪ੍ਰੋਫੇਸਰ ਇੰਦਰ ਸਿੰਘ ਘੱਗਾ ਜੀ ਨਾਲ ਪੂਰਾ ਜਾਗਰੂਕ ਤਬਕਾ ਇਕ ਜੁੱਟ ਖੜਾ ਹੋਵੇਗਾ। ਕਹਿਨ ਦੀ ਅਜਾਦੀ ਵੀ ਜੇ ਇਸ ਦੇਸ਼ ਵਿੱਚ ਨਹੀ ਹੈ ਤਾਂ ਫਿਰ ਇਸਨੂੰ ਲੋਕ ਤੰਤਰ ਕਹਿਨਾਂ ਕਿਥੋ ਤੱਕ ਉਚਿਤ ਹੈ। ਇਹ ਮਸਲਾ ਸਿਰਫ ਪ੍ਰੋਫੇਸਰ ਇੰਦਰ ਸਿੰਘ ਘੱਗਾ ਜੀ ਦਾ ਜਾਤੀ ਮੁੱਦਾ ਨਹੀ ਹੈ। ਇਹ ਕੇਸ ਪ੍ਰੋਫੇਸਰ ਘੱਗਾ ਸਾਹਿਬ ਜੀ ਉੱਤੇ ਨਹੀ ਬਲਕਿ ਪੂਰੀ ਕੌਮ ਲਈ ਇਕ ਚੁਨੌਤੀ ਹੈ। ਵੈਸੇ ਵੀ ਇਸ ਲੇਖ ਵਿੱਚ ਐਸਾ ਕੁਝ ਵੀ ਨਹੀ ਹੈ ਜਿਸ ਕਰ ਕੇ ਇਹ ਧਾਰਾ ਪ੍ਰੋਫੇਸਰ ਘੱਗਾ ਸਾਹਿਬ ਉੱਤੇ ਲਾਗੂ ਹੂੰਦੀ ਹੋਵੇ। ਇਹ ਲੇਖ ਸਿੱਖ ਸਿਧਾਂਤਾਂ ਅਤੇ ਸਿੱਖ ਜੀਵਨ ਜਾਚ ਅਨੁਸਾਰ ਕੇਵਲ ਸਿੱਖ ਕੌਮ ਨੂੰ ਅਵੇਅਰ ਕਰਨ ਲਈ ਹੈ ਨਾਂ ਕਿ ਕਿਸੇ ਅਨਮਤ ਧਰਮ ਦੀ ਨਿਖੇਧੀ ਜਾਂ ਭਾਵਨਾਂ ਨੂੰ ਠੇਸ ਪਹੰਚਾਨ ਲਈ ਹੈ।. ਪੰਥ ਦੋਖੀਆਂ ਨੂੰ ਅਸੀ ਇਹ ਚੇਤਾਵਨੀ ਦੇਣਾਂ ਚਾਂਉਦੇ ਹਾਂ ਕਿ ਜਾਗਰੂਕ ਤਬਕਾ ਭਾਵੇ ਇਕ ਦੂਜੇ ਦੀ ਕਿਸੇ ਗੈਰ ਸਿਧਾਂਤਕ ਗਲ ਨਾਲ ਅਸਹਿਮਤੀ ਜਤਾਂਦਿਆ ਹੋਇਆਂ ਜਨਤਕ ਰੂਪ ਵਿੱਚ ਇਕ ਦੂਜੇ ਦੀ ਅਲੋਚਨਾਂ ਕਰਦਾ ਰਹਿੰਦਾ ਹੈ, ਲੇਕਿਨ ਇਸ ਦਾ ਮਤਲਬ ਉਨਾਂ ਨੂੰ ਇਹ ਨਹੀ ਲਾਉਣਾਂ ਚਾਹੀਦਾ ਕਿ ਉਸ ਦੀਆ ਐਸੀਆ ਹਰਕਤਾਂ ਨੂੰ ਅਸੀ ਬਰਦਾਸ਼ਤ ਕਰਾਂਗੇ।.
ਇਹ ਹਮਲਾ ਪੰਥ ਦੋਖੀਆਂ ਨੇ ਪ੍ਰੋਫੇਸਰ ਘੱਗਾ ਸਾਹਿਬ ਤੇ ਨਹੀ ਬਲਕਿ ਪੂਰੀ ਕੌਮ ਤੇ ਕੀਤਾ ਹੈ , ਜਿਸਦਾ ਭਰਵਾਂ ਜਵਾਬ ਅਸੀਂ ਸਾਰੇ ਰਲ ਮਿਲ ਕੇ ਦਿਆਂਗੇ। ਪ੍ਰੋਫੇਸਰ ਘੱਗਾ ਸਾਹਿਬ ਇਸ ਮੁੱਦੇ ਤੇ ਇਕੱਲੇ ਨਹੀ ਹਨ , ਅਸੀ ਤਨ ਮਨ ਅਤੇ ਧੰਨ ਨਾਲ ਉਨਾਂ ਦੇ ਨਾਲ ਹਾਂ ।.
ਘੱਗਾ ਸਾਹਿਬ ਵਧਾਈ ਦੇ ਪਾਤਰ ਹਨ ਜੋ ਉਨਾਂ ਨੇ ਕੌਮ ਨੂਮ ਅਵੇਅਰ ਕਰਨ ਲਈ ਇਹ ਲੇਖ ਲਿਖਿਆ।ਚੰਗੇ ਕੰਮ ਦੀ ਇਹੋ ਜਹੀ ਕੀਮਤ ਕੁਝ ਵੀ ਨਹੀ ਹੈ।
No comments:
Post a Comment