jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 21 August 2013

ਪਿੰਡ ਚਕਰ 'ਚ ਪਤੀ-ਪਤਨੀ ਦਾ ਬੇ-ਰਹਿਮੀ ਨਾਲ ਕਤਲ

www.sabblok.blogspot.com

ਜਗਰਾਓਂ, 21 ਅਗਸਤ ( ਹਰਵਿੰਦਰ ਸੱਗੂ )—ਇਥੋਂ ਲਾਗੇ ਪਿੰਡ ਚਕਰ ਵਿਖੇ ਬੀਤੀ ਰਾਤ 11ਵਜੇ ਦੇ ਕਰੀਬ ਉਸ ਸਮੇਂ ਦਹਿਸਤ ਦਾ ਮਾਹੋਲ ਪੈਦਾ ਹੋ ਗਿਆ,ਜਦੋਂ ਇਸੇ ਪਿੰਡ ਦੇ ਵਸਨੀਕ ਪਤੀ-ਪਤਨੀ ਦਾ ਤੇਜਧਾਰ ਹਥਿਆਰਾਂ ਨਾਲ ਬੜੀ ਬੇ-ਰਹਿਮੀ ਨਾਲ ਕਤਲ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣ ਹਠੂਰ ਦੇ ਇੰਚੀਰਜ ਦਿਲਬਾਗ ਸਿੰਘ ਅਤੇ ਡੀ. ਐਸ. ਪੀ. ਜਗਰਾਓਂ ਸੁਰਿੰਦਰ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ। ਡੀ. ਔਐਸ. ਪੀ. ਸੁਰਿੰਦਰ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਅਤੇ ਉਸਦੀ ਪਤਨੀ ਵੀਰਪਾਲ ਕੌਰ ਦੀਆਂ ਖੂਨ ਨਾਲ ਲਥ-ਪਥ ਤੇਜਧਾਰ ਹਥਿਆਰਾਂ ਨਾਲ ਕਤਲ ਕੀਤੀਆਂ ਹੋਈਆਂ ਲਾਸ਼ਾਂ ਬ੍ਰਾਮਦ ਹੋਈਆਂ ਹਨ। ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਮ੍ਰਿਤਕ ਜੋੜੇ ਦਾ ਭਾਣਜਾ ਛੋਟੀ ਉਮਰ ਤੋਂ ਹੀ ਉਨ੍ਹਾਂ ਪਾਸ ਰਹਿ ਰਿਹਾ ਸੀ। ਜਿਸਨੂੰ ਉਨ੍ਹਾਂ ਆਪੇ ਪੁੱਤਰ ਵਾਂਗ ਪਾਲਿਆ ਸੀ। ਪਿਛਲੇ ਕੁਝ ਸਮੇਂ ਤੋਂ ਉਸ ਨਾਲ ਇਨ੍ਹਾਂ ਦੀ ਆਪਸੀ ਤਕਰਾਰਬਾਜ਼ੀ ਰਹਿ ਰਹੀ ਸੀ। ਘਟਨਾ ਉਪਰੰਤ ਮ੍ਰਿਤਕ ਜੋੜੇ ਦੇ ਭਾਣਜੇ ਪਲਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਗਾਲਿਬ ਕਲਾਂ ਘਰ ਦੇ ਬਾਹਰ ਆ ਕੇ ਅਤੇ ਫੋਨ ਤੇ ਰੌਲਾ ਪਾਇਆ ਕਿ ਘਰ ਵਿੱਚ ਅਣਪਛਾਤੇ ਵਿਆਕਤੀਆਂ ਨੇ ਦਾਖਲ ਹੋ ਕੇ ਮੇਰੇ ਮਾਮਾ ਮਾਮੀ ਦਾ ਕਤਲ ਕਰ ਦਿੱਤਾ ਹੈ।ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਦਿਲਬਾਗ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੋਕੇ ਤੇ ਪਹੁੰਚੇ ਅਤੇ ਤੁਰੰਤ ਬਾਅਦ ਡੀ.ਐੱਸ.ਪੀ.ਸੁਰਿੰਦਰ ਕੁਮਾਰ,ਡੀ.ਐੱਸ.ਪੀ.ਹੈੱਡ ਕੁਆਟਰ ਰਤਨ ਸਿੰਘ ਬਰਾੜ,ਡੀ.ਐੱਸ.ਪੀ.ਡੀ.ਤਰਨਰਤਨ ਸਿੰਘ ਅਤੇ ਐੱਸ.ਪੀ.ਡੀ.ਹਰਜੀਤ ਸਿੰਘ ਪੰਨੂ ਨੇ ਵੀ ਮੋਕੇ ਦਾ ਜਾਇਜ਼ਾ ਲਿਆ। ਇਸ ਸੰਬੰਧੀ ਥਾਣਾ ਮੁੱਖੀ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਦੋਹਰੇ ਕਤਲ ਦੇ ਮਾਮਲੇ ਨੂੰ ਹਰ ਪਾਸੇ ਤੋਂ ਵਾਚਿਆ ਜਾ ਰਿਹਾ ਹੈ। ਜੋ ਵੀ ਕਾਤਲ ਹੈ ਉਹ ਜਲਦੀ ਹੀ ਪੁਲਸ ਦੀ ਗ੍ਰਿਫਤ ਵਿਚ ਹੋਵੇਗਾ।

No comments: