www.sabblok.blogspot.com
ਮੁੰਬਈ-20ਅਗਸਤ,(ਹ.ਬ ਬਾਲੀਵੁੱਡ ਦੇ ਮਾਚੋਮੈਨ ਅਭਿਨੇਤਾ ਅਤੇ ਹੀਮੈਨ ਧਰਮਿੰਦਰ ਦੇ ਪੁੱਤਰ ਸੰਨੀ ਦਿਉਲ ਵੀ ਹੁਣ ਰਾਜਨੀਤੀ ਦੇ ਮੈਦਾਨ ਵਿਚ ਆਪਣਾ ਜੌਹਰ ਦਿਖਾ ਸਕਦੇ ਹਨ। ਚਰਚਾ ਹੈ ਕਿ ਸੰਨੀ ਦਿਉਲ ਹੁਣ ਫਿਲਮਾਂ ਦੇ ਬਾਅਦ ਰਾਜਨੀਤੀ ਦੇ ਖੇਤਰ ਵਿਚ ਵੀ ਆਪਣੀ ਸ਼ੁਰੂਆਤ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਸੰਨੀ ਦਿਉਲ ਆਉਣ ਵਾਲਿਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਟਿਕਟ 'ਤੇ ਲੁਧਿਆਣਾ ਤੋਂ ਚੋਣ ਲੜ ਸਕਦੇ ਹਨ। ਇਸ ਤੋਂ ਪਹਿਲਾਂ 2009 ਦੀਆਂ ਚੋਣਾਂ ਵਿਚ ਸੰਨੀ ਦਿਉਲ ਨੇ ਅਕਾਲੀ ਦਲ ਦਾ ਪ੍ਰਚਾਰ ਕੀਤਾ ਸੀ।
ਜ਼ਿਕਰਯੋਗ ਹੈ ਕਿ ਧਰਮਿੰਦਰ ਨੇ ਵੀ ਸਮਾਜ ਸੇਵਾ ਲਈ ਰਾਜਨੀਤੀ ਦੇ ਖੇਤਰ ਵਿਚ ਕਦਮ ਰੱਖਿਆ ਸੀ। ਧਰਮਿੰਦਰ ਰਾਜਸਥਾਨ ਦੇ ਬੀਕਾਨੇਰ ਤੋਂ ਭਾਰਤੀ ਜਨਤਾ ਪਾਰਟੀ ਦੇ ਟਿਕਟ 'ਤੇ ਲੋਕ ਸਭਾ ਮੈਂਬਰ ਬਣ ਚੁਕੇ ਹਨ। ਜੇਕਰ ਸੰਨੀ ਦਿਉਲ ਰਾਜਨੀਤੀ ਦੇ ਖੇਤਰ 'ਚ ਉੱਤਰਦੇ ਹਨ ਤਾਂ ਉਹ ਅਮਿਤਾਭ ਬੱਚਨ, ਸੁਨੀਲ ਦੱਤ, ਰਾਜੇਸ਼ ਖੰਨਾ, ਸ਼ਤਰੂਘਨ ਸਿਨਹਾ, ਰਾਜ ਬੱਬਰ ਵਰਗੇ ਸਿਤਾਰਿਆਂ ਦੀ ਲਿਸਟ ਵਿਚ ਸ਼ਾਮਲ ਹੋ ਜਾਣਗੇ।

No comments:
Post a Comment