jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 18 August 2013

ਜੀ ਜੀ ਐਸ ਹਸਪਤਾਲ ਫਰੀਦਕੋਟ ਨੇ ਪ੍ਰਾਪਤ 12.35 ਕਰੋੜ ਦੇ ਕੈਂਸਰ ਰੀਲੀਫ ਫੰਡ ਚੋਂ ਮਰੀਜ਼ਾਂ ਨੂੰ 2 ਸਾਲ ਚ ਵੰਡੇ ਸਿਰਫ 1.36 ਕਰੋੜ ਰੁਪਏ

www.sabblok.blogspot.com

ਫਰੀਦਕੋਟ 18 ਅਗਸਤ ( ਗੁਰਭੇਜ ਸਿੰਘ ਚੌਹਾਨ ) ਪੰਜਾਬ ਸਰਕਾਰ ਵੱਲੋਂ ਕੈਂਸਰ ਮਰੀਜ਼ਾਂ ਲਈ ਸੰਨ 2011 ਵਿਚ ਕੈਂਸਰ ਹਸਪਤਾਲਾਂ ਨੂੰ ਕੈਂਸਰ ਰੀਲੀਫ ਫੰਡ ਜਾਰੀ ਕੀਤੇ ਗਏ ਸਨ ਜਿਨ•ਾਂ ਵਿਚੋਂ 12.35 ਕਰੋੜ ਰੁਪਏ ਜੀ ਜੀ ਐਸ ਮੈਡੀਕਲ ਹਸਪਤਾਲ ਫਰੀਦਕੋਟ ਨੂੰ ਜਾਰੀ ਕੀਤੇ ਗਏ ਸਨ। ਇਸ ਫੰਡ ਨੂੰ ਮਰੀਜ਼ਾਂ ਤੱਕ ਪੁੱਜਣ ਸੰਬੰਧੀ ਆਰ ਟੀ ਆਈ ਰਾਹੀਂ ਲਈ ਜਾਣਕਾਰੀ ਤੋਂ ਇਹ ਸਨਸਨੀ ਪ੍ਰਗਟਾਵਾ ਹੋਇਆ ਹੈ ਕਿ ਇਸ ਸੰਸਥਾ ਨੇ 2 ਸਾਲ ਦੇ ਸਮੇਂ ਵਿਚ ਕੈਂਸਰ ਮਰੀਜ਼ਾਂ ਨੂੰ ਸਿਰਫ 1.36 ਕਰੋੜ ਰੁਪਏ ਹੀ ਜਾਰੀ ਕੀਤੇ ਗਏ ਹਨ। ਇਹ ਫੰਡ ਮਾਲਵਾ ਬੈਲਟ ਵਿਚ ਫਰੀਦਕੋਟ, ਮੁਕਤਸਰ,  ਫਿਰੋਜ਼ਪੁਰ, ਮੋਗਾ, ਬਠਿੰਡਾ , ਮਾਨਸਾ , ਬਰਨਾਲਾ ਆਦਿ ਜਿਲਿ•ਆਂ ਤੋਂ ਪ੍ਰਭਾਵਿਤ ਮਰੀਜ਼ ਜੋ ਇੱਥੇ ਕੈਂਸਰ ਦਾ ਇਲਾਜ ਕਰਵਾਉਣ ਲਈ ਆਉਂਦੇ ਹਨ ਨੂੰ ਇਲਾਜ ਲਈ ਮੁਹੱਈਆ ਕੀਤੇ ਜਾਣੇ ਸਨ। ਆਰ ਟੀ ਆਈ ਦੇ ਉੱਤਰ ਵਿਚ ਦਿੱਤੀ ਜਾਣਕਾਰੀ ਅਨੁਸਾਰ ਇਸ ਸੰਸਥਾ ਨੇ ਪ੍ਰਗਟਾਵਾ ਕੀਤਾ ਹੈ ਕਿ ਇੱਥੇ 1303 ਮਰੀਜ਼ ਕੈਂਸਰ ਦੇ ਆਏ ਜਿਨ•ਾਂ ਵਿਚੋਂ 556 ਮਰੀਜ਼ਾਂ  ਦਾ ਇਲਾਜ ਹੋਇਆ ਹੈ। ਆਰ ਟੀ ਆਈ ਰਾਹੀਂ ਲਈ ਜਾਣਕਾਰੀ ਤੋਂ ਭਾਈ ਘਨੱ•ਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਮਾਲਵਾ ਬੈਲਟ ਦੇ 800 ਮਰੀਜ਼ ਇਲਾਜ ਲਈ ਇਹ ਰਾਸ਼ੀ ਉਡੀਕ ਰਹੇ ਹਨ । ਸਰਕਾਰ ਵੀ ਫੰਡ ਭੇਜ ਰਹੀ ਹੈ ਪਰ ਇਹ ਮਰੀਜ਼ਾਂ ਕੋਲ ਨਹੀਂ ਪੁੱਜ ਰਿਹਾ। ਕਈ ਕਈ ਮਹੀਨਿਆਂ ਤੋਂ ਮਰੀਜ਼ਾਂ ਦੀਆਂ ਸਹਾਇਤਾ ਫੰਡ ਲੈਣ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ ਜੋ ਬਕਾਇਆ ਪਈਆਂ ਹਨ ਪਰ ਮਰੀਜ਼ਾਂ ਨੂੰ ਇਹ ਸਹਾਇਤਾ ਜਾਣ ਬੁਝਕੇ ਨਹੀਂ ਦਿੱਤੀ ਜਾ ਰਹੀ ਅਤੇ ਨਵੀਆਂ ਅਰਜ਼ੀਆਂ ਵੀ ਨਹੀਂ ਫੜੀਆਂ ਜਾ ਰਹੀਆਂ ਜਦੋਂ ਕਿ ਹਸਪਤਾਲ ਕੋਲ ਪੈਸਾ ਪਿਛਲੇ 2 ਸਾਲ ਤੋਂ ਪੁੱਜਿਆ ਹੋਇਆ ਹੈ। ਸਰਕਾਰ ਨੇ ਅਪ੍ਰੈਲ 2013 ਚ  ਹੋਰ 10 ਲੱਖ ਰੁਪੱਈਆ ਹਸਪਤਾਲ ਨੂੰ ਮਰੀਜ਼ਾਂ ਨੂੰ ਕੈਸ਼ਲੈੱਸ ਦਵਾਈ ਮੁਹੱਈਆ ਕਰਵਾਉਣ ਲਈ ਆਇਆ ਸੀ  ਉਹ ਵੀ ਅਜੇ ਹਸਪਤਾਲ ਦੇ ਕਬਜ਼ੇ ਵਿਚ ਹੀ ਹੈ ਅਤੇ ਕਿਸੇ ਮਰੀਜ਼ ਨੂੰ ਉਸਦਾ ਲਾਭ ਨਹੀਂ ਦਿੱਤਾ ਗਿਆ। ਮਰੀਜ਼ਾਂ ਨਾਲ ਹੋ ਰਹੇ ਅਨਿਆਂ ਸੰਬੰਧੀ 18 ਸਮਾਜ ਸੇਵੀ ਜੱਥੇਬੰਦੀਆਂ ਨੇ ਮਿਲਕੇ ਇਕ ਦਰਖਾਸਤ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਵੀ ਦਿੱਤੀ ਹੈ ਜੋ ਸੁਣਵਾਈ ਅਧੀਨ ਹੈ ਅਤੇ ਉਸ ਵਿਚ ਵੀ ਇਸ ਮਰੀਜ਼ਾਂ ਨਾਲ ਹੋ ਰਹੀ ਜ਼ਿਆਦਤੀ ਅਤੇ ਹਸਪਤਾਲ ਵਿਚ ਹੋ ਰਹੀਆਂ ਹੋਰ ਬੇ ਨਿਯਮੀਆਂ ਦੀ ਸ਼ਿਕਾਇਤ ਦਾ ਵੇਰਵਾ ਦਿੱਤਾ ਗਿਆ ਹੈ। ਸ: ਚੰਦਬਾਜਾ ਨੇ ਇਹ ਵੀ ਦੋਸ਼ ਲਾਇਆ ਕਿ ਹਸਪਤਾਲ ਦੇ ਅੰਦਰ ਇਕ ਦਵਾਈ ਵਿਕਰੇਤਾ ਨੂੰ ਲਾਭ ਪਹੁਚਾਉਣ ਲਈ ਹੀ ਮਰੀਜ਼ਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜੋ ਬਾਜ਼ਾਰ ਨਾਲੋਂ ਬਹੁਤ ਜਿਆਦਾ ਵੱਧ ਰੇਟ ਤੇ ਦਵਾਈਆਂ ਵੇਚ ਰਿਹਾ ਹੈ ਅਤੇ ਮਰੀਜ਼ਾਂ ਦੀ ਲੁੱਟ ਕਰ ਰਿਹਾ ਹੈ। ਸ: ਚੰਦਬਾਜਾ ਨੇ ਇਹ ਵੀ ਦੱਸਿਆ ਕਿ ਹਸਪਤਾਲ ਅੰਦਰ ਲੱਗੀ ਸੀ ਟੀ ਸਕੈਨ ਜਿਸ ਨੇ 10 ਪ੍ਰਤੀਸ਼ਤ ਲੋੜਵੰਦ ਮਰੀਜ਼ਾਂ ਦੇ ਟੈਸਟ ਮੁਫਤ ਕਰਨੇ ਹਨ ਸੰਬੰਧੀ ਮੰਗੀ ਆਰ ਟੀ ਆਈ ਵਿਚ ਅਜਿਹੇ ਮਰੀਜ਼ਾਂ ਦੀ ਜਾਣਕਾਰੀ ਨਹੀਂ ਦਿੱਤੀ, ਜਿਸਤੋਂ ਸਾਫ ਜਾਹਿਰ ਹੈ ਕਿ ਇੱਥੇ ਵੀ ਘਾਲਾਮਾਲਾ ਹੋ ਰਿਹਾ ਹੈ। 

No comments: