www.sabblok.blogspot.com
ਔਕਲੈਂਡ 27 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਦੋ ਭਾਰਤੀ ਮੂਲ ਦੇ ਜਾਅਲੀ ਇਮੀਗ੍ਰੇਸ਼ਨ ਸਲਾਹਕਾਰ ਜੋ 'ਯੂਨੀਵਰਸਲ ਇਮੀਗ੍ਰੇਸ਼ਨ ਸਰਵਿਸਜ਼' ਕੰਪਨੀ ਬਣਾ ਕੇ ਫਲੈਟ ਬੁੱਸ਼ ਇਲਾਕੇ ਤੋਂ ਕਾਰੋਬਾਰ ਕਰਦੇ ਸਨ, ਉਤੇ ਧੋਖਾ ਧੜੀ ਕਰਨ ਦੇ ਦੋਸ਼ ਲਾਏ ਹਨ। ਅਸ਼ਨੀਲ ਨੰਦ (25) ਅਤੇ ਸੁਨੀਤਾ ਦੇਵੀ (48) ਨਾਂਅ ਦਾ ਇਹ ਜੋੜਾ 50000 ਡਾਲਰ ਤੋਂ ਵੱਧ ਦੀ ਠੱਗੀ ਵਿਚ ਫਸਿਆ ਹੈ। ਇਸ ਜੋੜੇ ਨੂੰ ਮੈਨੁਕਾਓ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਣ ਲਈ ਬੀਤੇ ਦਿਨੀਂ ਕਿਹਾ ਗਿਆ ਸੀ ਪਰ ਇਹ ਪੇਸ਼ ਨਹੀਂ ਹੋਇਆ ਤੇ ਹੁਣ ਗ੍ਰਿਫਤਾਰੀ ਵਾਰੰਟ ਨਿਕਲ ਚੁੱਕੇ ਹਨ। ਅਸ਼ਨੀਲ ਨੰਦ ਉਤੇ 42 ਵੱਖ-ਵੱਖ ਦੋਸ਼ ਹਨ ਜਦ ਕਿ ਸੁਨੀਤਾ ਦੇਵੀ ਉਤੇ 8 ਵੱਖ-ਵੱਖ ਦੋਸ਼ ਲੱਗੇ ਹਨ। ਇਹ ਦੋਵੇਂ ਵਿਅਕਤੀ ਆਪਣੇ ਆਪ ਨੂੰ ਇਮੀਗ੍ਰੇਸ਼ਨ ਲਾਇੰਸਸ ਧਾਰਕ ਦਸਦੇ ਰਹੇ ਜਦ ਕਿ ਇਨ੍ਹਾਂ ਕੋਲ ਲਾਇਸੰਸ ਹੀ ਨਹੀਂ ਸੀ। ਇਸ ਜੋੜੇ ਨੇ ਲੋਕਾਂ ਕੋਲੋਂ ਜਿਥੇ ਲਾਇਸੰਸ ਧਾਰਿਕ ਏਜੰਟ ਵਾਲੀ ਫੀਸ ਲਈ ਉਥੇ ਬਿਨਾਂ ਲਾਇਸੰਸ ਤੋਂ ਸਲਾਹ ਦੇ ਕੇ ਗੈਰ ਕਾਨੂੰਨੀ ਕੰਮ ਕੀਤਾ। ਇਸ ਜੋੜੇ ਨੇ ਤਿੰਨ ਹੋਰ ਕੰਪਨੀਆਂ 'ਫਾਸਟ ਟ੍ਰੈਕ ਇਮੀਗ੍ਰੇਸ਼ਨ ਐਂਡ ਇੰਪਲਾਇਮੈਂਟ ਸਰਵਿਸਜ', 'ਗਲੋਬਲ ਇਮੀਗ੍ਰੇਸ਼ਨ ਕੰਸਲਟੈਂਟਸ','ਐਨ. ਜ਼ੈਡ. ਵੀਜ਼ਾ ਐਂਡ ਇੰਪਲਾਇਮੈਂਟ' ਵੀ ਬਣਾਈਆਂ ਹੋਈਆਂ ਸਨ।।
No comments:
Post a Comment