jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 23 August 2013

ਕੇਂਦਰ ਦੀਆਂ ਸ਼ਰਤਾਂ ਕਾਰਨ ਫ਼ਸਲ ਖ਼ਰਾਬੇ ਦਾ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ-ਬਾਦਲ


• ਹੜ੍ਹ ਪੀੜਤਾਂ ਦੀਆਂ ਸੁਣੀਆਂ ਸ਼ਿਕਾਇਤਾਂ • ਗਿਰਦਾਵਰੀ ਦੇ ਦਿੱਤੇ ਆਦੇਸ਼
ਫ਼ਿਰੋਜ਼ਪੁਰ-ਮਲਾਂਵਾਲਾ, 22 ਅਗਸਤ (ਜਸਵਿੰਦਰ ਸਿੰਘ ਸੰਧੂ, ਗੁਰਦੇਵ ਸਿੰਘ)-ਸਤਲੁਜ ਦਰਿਆ 'ਚ ਆਏ ਹੜ੍ਹਾਂ ਕਾਰਨ ਹੋਏ ਫ਼ਸਲਾਂ ਦੇ ਖਰਾਬੇ ਅਤੇ ਹੋਰ ਹੋਏ ਜਾਨੀ-ਮਾਲੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੱੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਸਰਹੱਦੀ ਤੇ ਦਰਿਆਈ ਖੇਤਰ ਦਾ ਦੌਰਾ ਕੀਤਾ ਤੇ ਵੀਅਰ ਸਟੇਟ ਅੰਦਰ ਪਿੰਡ ਗੱਟੀ ਰਹੀਮੇ ਕੇ ਅਤੇ ਧੱੁਸੀ ਬੰਨ੍ਹ 'ਤੇ ਪਿੰਡ ਮੱੁਠਿਆਂ ਵਾਲਾ ਵਿਖੇ ਹੜ੍ਹ ਪੀੜਤਾਂ ਨੂੰ ਮਿਲ ਕੇ ਸਮੱਸਿਆਵਾਂ ਸੁਣੀਆਂ | ਹੜ੍ਹ ਦੇ ਤੇਜ਼ ਪਾਣੀ 'ਚ ਵਹਿ ਗਏ ਨੌਜਵਾਨ ਦੇ ਮਾਪਿਆਂ ਨੂੰ ਡੇਢ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ 'ਮੈਂ ਸਮੱੁਚੇ ਸੂਬੇ ਅੰਦਰ ਦਰਿਆਈ ਤੇ ਮੈਦਾਨੀ ਇਲਾਕਿਆਂ 'ਚ ਮੀਂਹਾਂ ਦੇ ਪਾਣੀ ਕਾਰਨ ਆਏ ਹੜ੍ਹਾਂ ਦੇ ਨੁਕਸਾਨ ਤੋਂ ਚੰਗੀ ਤਰ੍ਹਾਂ ਵਾਕਿਫ਼ ਹਾਂ |' ਖੇਤੀਬਾੜੀ ਨੂੰ ਮੁਨਾਫੇ ਵਾਲਾ ਧੰਦਾ ਨਾ ਰਹਿਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਫ਼ਸਲਾਂ ਦੇ ਹੋਏ ਪੂਰੇ ਨੁਕਸਾਨ ਦਾ ਮੁਆਵਜ਼ਾ ਪੀੜਤ ਕਿਸਾਨ ਨੂੰ ਨਹੀਂ ਦੇ ਸਕਦੇ ਕਿਉਂਕਿ ਸੂਬਾ ਸਕਰਾਰਾਂ ਕੋਲ ਕੋਈ ਅਧਿਕਾਰ ਨਹੀਂ ਹਨ | ਕੁਦਰਤੀ ਆਫਤਾਂ ਦੌਰਾਨ ਫ਼ਸਲਾਂ ਦੇ ਖਰਾਬੇ ਦਾ ਮੁਆਵਜ਼ਾ, ਫ਼ਸਲਾਂ ਦੇ ਮੱੁਲ ਤੈਅ ਕਰਨ ਆਦਿ ਕੰਮਾਂ  ਦੀਆਂ ਯੋਜਨਾਵਾਂ ਕੇਂਦਰ ਸਰਕਾਰ ਬਣਾਉਂਦੀ ਹੈ ਤੇ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਹੀ ਪੰਜਾਬ 32000 ਕਰੋੜ ਦਾ ਕਰਜ਼ਾਈ ਹੋ ਚੁੱਕਾ ਹੈ। ਗੱਟੀ ਰਹੀਮੇ ਕੇ ਵਿਖੇ ਸ਼ਿੰਦਰਪਾਲ ਸਿੰਘ ਜੱਲੋ ਕੇ, ਪੰਜਾਬ ਸਿੰਘ ਚਾਂਦੀ ਵਾਲਾ, ਹੁਸ਼ਿਆਰ ਸਿੰਘ ਸਰਪੰਚ ਆਦਿ ਹੜ੍ਹ ਪੀੜਤਾਂ ਵੱਲੋਂ ਸਮੱਸਿਆਵਾਂ ਤੋਂ ਜਾਣੂੰ ਕਰਵਾਏ ਜਾਣ 'ਤੇ ਸ: ਬਾਦਲ ਨੇ ਕਿਹਾ ਕਿ ਕੇਂਦਰ ਦੀਆਂ ਗਲਤ ਸ਼ਰਤਾਂ ਕਾਰਨ 100 ਫੀਸਦੀ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ। ਕੇਂਦਰ ਕਾਂਗਰਸ ਨੇ ਤਾਂ ਸਿਰਫ 3500 ਰੁਪਏ ਹੀ ਦੇਣੇ ਹਨ, ਬਾਕੀ 1600 ਰੁਪਏ ਪੰਜਾਬ ਸਰਕਾਰ ਆਪਣੇ ਕੋਲੋਂ ਦੇ ਕੇ 5100 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਫ਼ਸਲ ਖਰਾਬੇ ਮੁਆਵਜ਼ਾ ਦੇਵੇਗੀ। ਹੜ੍ਹ ਪੀੜਤ ਕਿਸਾਨਾਂ ਨੂੰ ਸੁਸਾਇਟੀਆਂ ਤੋਂ ਲਿਆ ਕਰਜ਼ਾ ਇਕ ਸਾਲ ਲਈ ਹੋਰ ਵਰਤੋਂ ਕਰਨ ਦੀ ਰਾਹਤ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਕ ਸਾਲ ਤੁਹਾਨੂੰ ਨਹੀਂ ਕੋਈ ਬੁਲਾਵੇਗਾ ਅਗਲੇ ਸਾਲ ਕਿਸ਼ਤਾਂ 'ਚ ਲਿਆ ਕਰਜ਼ਾ ਜ਼ਰੂਰ ਵਾਪਿਸ ਕਰ ਦਿਉ। ਫ਼ਸਲਾਂ ਦੇ ਨੁਕਸਾਨ ਲਈ ਗਿਰਦਾਵਰੀਆਂ ਕਰਨ, ਕਮਰੇ ਡਿੱਗਣ, ਪਸ਼ੂ ਮਰਨ ਆਦਿ ਜਾਨੀ-ਮਾਲੀ ਨੁਕਸਾਨ ਦੀ ਸੂਚੀ ਤਿਆਰ ਕਰਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਦਿੰਦਿਆ ਮੁੱਖ ਮੰਤਰੀ ਨੇ ਲੋਕ ਸਹੂਲਤਾਂ ਵਜੋਂ ਵੀਅਰ ਸਟੇਟ ਅੰਦਰ ਕੱਚੇ ਮਕਾਨ ਵਾਲੇ 500 ਪਰਿਵਾਰਾਂ ਨੂੰ ਢਾਈ ਕਰੋੜ ਖਰਚ ਕੇ ਪੱਕੇ ਮਕਾਨ ਬਣਾ ਕੇ ਦੇਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਪੰਜਾਬ ਪ੍ਰਧਾਨ ਸ੍ਰੀ ਕਮਲ ਸ਼ਰਮਾ, ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਵਿਧਾਇਕ ਜੋਗਿੰਦਰ ਸਿੰਘ ਜਿੰਦੂ ਆਦਿ ਹਾਜ਼ਰ ਸਨ।

No comments: