www.sabblok.blogspot.com
ਜਗਰਾਉਂ 23 ਅਗਸਤ ( ਹਰਵਿੰਦਰ ਸੱਗੂ)—ਆਸ਼ੀਸ਼ ਚੌਧਰੀ ਐਸ.ਐਸ.ਪੀ, ਲੁਧਿਆਣਾ(ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਂਉਦੇ ਹੋਏ ਦੱਸਿਆ ਕਿ ਮਿਤੀ 20/21 ਅਗਸਤ, 2013 ਦੀ ਦਰਿਮਿਆਨੀ ਰਾਤ ਨੂੰ ਪਿੰਡ ਚੱਕਰ ਥਾਣਾ ਹਠੂਰ ਵਿਖੇ ਅਵਤਾਰ ਸਿੰਘ ਪੁੱਤਰ ਜੋਗਿੰਦਰ ਸਿੰੰਘ ਕੌਮ ਜੱਟ ਸਿੱਖ ਅਤੇ ਉਸਦੀ ਪਤਨੀ ਬੀਰਪਾਲ ਕੌਰ ਦਾ ਉਹਨਾਂ ਦੇ ਭਾਣਜੇ ਪਲਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ, ਜੋ ਉਹਨਾਂ ਨੇ ਗੋਦ ਲਿਆ ਹੋਇਆ ਸੀ ਨੇ ਆਪਣੇ ਮਾਮੇ ਅਤੇ ਮਾਮੀ ਦਾ ਕਿਰਪਾਨ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 75 ਮਿਤੀ 21-08-2013 ਅ/ਧ 302/506 ਆਈ.ਪੀ.ਸੀ, ਥਾਣਾ ਹਠੂਰ ਵਿਖੇ ਬੰਤ ਸਿੰਘ ਪੁੱਤਰ ਲਾਲ ਸਿੰਘ ਜੋ ਮ੍ਰਿਤਕ ਅਵਤਾਰ ਸਿੰਘ ਦਾ ਸਾਢੂ ਹੈ ਦੇ ਬਿਆਨ ਤੇ ਦਰਜ ਕੀਤਾ ਗਿਆ ਕਿ ਮਿਤੀ 20.8.2013 ਨੂੰ ਉਹ ਆਪਣੀ ਘਰ ਵਾਲੀ ਸਮੇਤ ਆਪਣੇ ਸਾਢੂ ਨੂੰ ਮਿਲਣ ਲਈ ਪਿੰਡ ਚਕਰ ਆਇਆ ਹੋਇਆ ਸੀ ਤਾਂ ਰਾਤ ਨੂੰ ਕਰੀਬ 09 ਵਜੇ ਤੱਕ ਉਹ ਰੋਟੀ ਪਾਣੀ ਖਾਕੇ ਘਰੇਲੂ ਗੱਲਾਂਬਾਤਾਂ ਕਰਦੇ ਰਹੇ।ਅਵਤਾਰ ਸਿੰਘ ਅਤੇ ਬੀਰਪਾਲ ਕੌਰ ਦੇ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਬੀਰਪਾਲ ਕੌਰ ਦੀ ਭੈਣ ਨੇ ਉਸਨੂੰ ਸਲਾਹ ਦਿੱਤੀ ਕਿ ਮੈਂ ਤੈਨੂੰ ਸਵੇਰੇ ਸਿਆਣੇ ਕੋਲ ਲੈ ਕੇ ਚੱਲਾਂਗੀ। ਜਿਥੋ ਤੇਰੀ ਗੋਦ ਭਰੀ ਜਾਵੇਗੀ। ਇਹ ਗੱਲ ਪਲਵਿੰਦਰ ਸਿੰਘ ਨੇ ਵੀ ਸੁਣ ਲਈ ਸੀ। ਬਾਅਦ ਵਿੱਚ ਬੰਤ ਸਿੰਘ ਤੇ ਉਸਦੀ ਘਰਵਾਲੀ ਲੌਬੀ ਦੇ ਨਾਲ ਬਣੇ ਕਮਰੇ ਵਿੱਚ ਸੌਣ ਲਈ ਚਲੇ ਗਏ। ਅਵਤਾਰ ਸਿੰਘ ਅਤੇ ਬੀਰਪਾਲ ਕੌਰ ਲੌਬੀ ਵਿੱਚ ਸੌ' ਗਏ।ਪਲਵਿੰਦਰ ਸਿੰਘ ਉਪਰ ਚੁਬਾਰੇ ਵਿੱਚ ਸੌਣ ਲਈ ਚਲਾ ਗਿਆ।ਵਕਤ ਕਰੀਬ 11/12 ਵਜੇ ਰਾਤ ਲੌਬੀ ਵਿੱਚ ਖੜਾਕ ਦੀ ਅਵਾਜ ਸੁਣਾਈ ਦਿੱਤੀ ਤਾਂ ਬੰਤ ਸਿੰਘ ਤੇ ਉਸਦੀ ਘਰਵਾਲੀ ਨੇ ਕਮਰੇ ਦੀ ਬਾਰੀ ਵਿੱਚੋਂ ਬਾਹਰ ਦੇਖਿਆ ਤਾਂ ਪਲਵਿੰਦਰ ਸਿੰਘ ਜਿਸਦੇ ਹੱਥ ਵਿੱਚ ਨੰਗੀ ਕਿਰਪਾਨ ਫੜੀ ਹੋਈ ਸੀ, ਜੋ ਬਹੁਤ ਹੀ ਬੇ-ਦਰਦੀ ਨਾਲ ਅਵਤਾਰ ਸਿੰਘ ਅਤੇ ਬੀਰਪਾਲ ਕੌਰ ਉਪਰ ਕਿਰਪਾਨ ਨਾਲ ਵਾਰ ਕਰ ਰਿਹਾ ਸੀ। ਪਲਵਿੰਦਰ ਸਿੰਘ ਨੇ ਉਹਨਾਂ ਦੀ ਛਾਤੀ ਵਿੱਚ ਸਿੱਧੀਆਂ ਕਿਰਪਾਨਾ ਖਬੋ ਦਿੱਤੀਆਂ। ਜਦੋ ਬੰਤ ਸਿੰਘ ਅਤੇ ਉਸਦੀ ਘਰਵਾਲੀ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪਲਵਿੰਦਰ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਦਰਵਾਜਾ ਖੋਲੋ। ਪ੍ਰੰਤੂ ਉਹਨਾਂ ਨੇ ਦਰਵਾਜਾ ਨਹੀਂ ਖੋਲਿਆ ਤਾਂ ਪਲਵਿੰਦਰ ਸਿੰਘ ਨੇ ਉਹਨਾਂ ਨੂੰ ਧਮਕੀ ਦਿੱਤੀ ਕਿ ਅਗਰ ਤੁਸੀ ਇਹ ਗੱਲ ਕਿਸੇ ਪਾਸ ਕੀਤੀ ਤਾਂ ਮੈਂ ਤੁਹਾਨੂੰ ਵੀ ਜਾਨੋ ਮਾਰ ਦਿਆਂਗਾ। ਬਾਅਦ ਵਿੱਚ ਪਲਵਿੰਦਰ ਸਿੰਘ ਕੋਠੀ ਦੇ ਦਰਵਾਜੇ ਦਾ ਸ਼ੀਸ਼ਾ ਤੋੜ ਕੇ ਬਾਹਰ ਭੱਜ ਗਿਆ।ਉਹ ਸਹਿਮੇ ਹੋਏ ਡਰਦੇ ਮਾਰੇ ਅੰਦਰ ਬੈਠੇ ਰਹੇ। ਕਰੀਬ ਇੱਕ ਘੰਟੇ ਬਾਅਦ ਜਦੋ ਉਹਨਾਂ ਨੇ ਲੌਬੀ ਵਿੱਚ ਆ ਕੇ ਦੇਖਿਆ ਤਾਂ ਅਵਤਾਰ ਸਿੰਘ ਅਤੇ ਬੀਰਪਾਲ ਕੌਰ ਖੂਨ ਨਾਲ ਲੱਥ ਪੱਥ ਹੋਏ ਪਏ ਸਨ। ਜਿਹਨਾਂ ਨੂੰ ਹਿਲਾਕੇ ਦੇਖਿਆ ਤਾਂ ਉਹ ਮਰ ਚੁੱਕੇ ਸਨ।ਇਤਨੇ ਨੂੰ ਕ’ੋਠੀ ਦੇ ਬਾਹਰ ਲੋਕਾਂ ਦੀ ਅਵਾਜ ਸੁਣਕੇ ਉਹਨਾਂ ਨੇ ਲੌਬੀ ਦਾ ਦਰਵਾਜਾ ਖੋਲਿਆ ਅਤੇ ਇਸ ਸਾਰੀ ਘਟਨਾ ਬਾਰੇ ਲੋਕਾਂ ਨੂੰ ਦੱਸਿਆ ਅਤੇ ਥਾਣੇ ਇਤਲਾਹ ਦਿੱਤੀ। ਜਿਸਤੇ ਇੰਸਪੈਕਟਰ ਦਿਲਬਾਗ ਸਿੰਘ, ਮੁੱਖ ਅਫਸਰ ਥਾਣਾ ਹਠੂਰ ਨੇ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜ ਕੇ ਸਾਰੇ ਹਾਲਾਤ ਦਾ ਜਾਇਜਾ ਲਿਆ।ਇਸੇ ਦੌਰਾਨ ਸ੍ਰੀ ਹਰਜੀਤ ਸਿੰਘ ਪੰਨੂੰ, ਪੀ.ਪੀ.ਐਸ, ਐਸ.ਪੀ(ਡੀ), ਸਮੇਤ ਸ੍ਰੀ ਸੁਰਿੰਦਰ ਕੁਮਾਰ, ਪੀ.ਪੀ.ਐਸ, ਡੀ.ਐਸ.ਪੀ, ਜਗਰਾਂÀ, ਸ੍ਰੀ ਰਤਨ ਸਿੰਘ ਬਰਾੜ, ਪੀ.ਪੀ.ਐਸ, ਡੀ.ਐਸ.ਪੀ(ਸਥਾਨਿਕ), ਲੁਧਿਆਣਾ(ਦਿਹਾਤੀ) ਅਤੇ ਸ੍ਰੀ ਤਰੁਣ ਰਤਨ, ਪੀ.ਪੀ.ਐਸ, ਡੀ.ਐਸ.ਪੀ(ਡੀ),ਲੁਧਿ:(ਦਿਹਾਤੀ) ਵੱਲੋਂ ਵੀ ਮੌਕਾ ਪਰ ਪੁੱਜ ਕੇ ਸਾਰੇ ਹਾਲਾਤ ਦਾ ਜਾਇਜਾ ਲਿਆ ਗਿਆ।ਲਾਸ਼ਾ ਨੂੰ ਕਬਜਾ ਪੁਲਿਸ ਵਿੱਚ ਲੈ ਕੇ ਸਵੇਰ ਨੂੰ ਸਿਵਲ ਹਸਪਤਾਲ ਜਗਰਾਂਉ ਤੋਂ ਪੋਸਟ ਮਾਰਟਮ ਕਰਾਉਣ ਉਪਰੰਤ ਲਾਸ਼ਾ ਵਾਰਸਾਂ ਦੇ ਹਵਾਲੇ ਕੀਤੀਆਂ ਗਈਆਂ। ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਥਾਵਾਂ ਤੇ ਛਾਪੇ ਮਾਰਕੇ ਭਾਲ ਕੀਤੀ ਜਾ ਰਹੀ ਸੀ ਤਾਂ ਅੱਜ ਮਿਤੀ 22.8.2013 ਨੂੰ ਖੂਫੀਆ ਇਤਲਾਹ ਤੇ ਦੋਸ਼ੀ ਪਲਵਿੰਦਰ ਸਿੰਘ ਨੂੰ ਪਿੰਡ ਚਕਰ ਤੋ ਰਾਮਾ ਸੜਕ ਪਰ ਪੁਲੀ ਤੋ ਗ੍ਰਿਫਤਾਰ ਕਰ ਲਿਆ ਗਿਆ ਹੈ। ਵਜ੍ਹਾ ਰੰਜਸ਼ ਇਹ ਸੀ ਕਿ ਪਲਵਿੰਦਰ ਸਿੰਘ ਇਹ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੇ ਘਰ ਕੋਈ ਔਲਾਦ ਹੋਵੇ ਅਤੇ ਉਹ ਕਹਿੰਦਾ ਰਹਿੰਦਾ ਸੀ ਕਿ ਜੇਕਰ ਉਹਨਾਂ ਨੇ ਆਪਣਾ ਬੱਚਾ ਪੈਦਾ ਕਰਨਾ ਸੀ ਤਾਂ ਉਸਨੂੰ ਇੱਥੇ ਕਿਉ ਰੱਖਿਆ।ਪਹਿਲਾਂ ਵੀ ਉਹ ਬੀਰਪਾਲ ਕੌਰ ਨੂੰ ਆਪਣੀ ਜਾਇਦਾਦ ਆਪਣੇ ਨਾਮ ਪਰ ਕਰਵਾਉਣ ਲਈ ਮਜਬੂਰ ਕਰਦਾ ਸੀ, ਜਿਸ ਕਰਕੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਇਸ ਤਰਾਂ ਉਸਨੇ ਇਹਨਾਂ ਕਤਲਾਂ ਦੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

No comments:
Post a Comment