jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 18 August 2013

ਯਾਦਗਾਰੀ ਹੋ ਨਿਬੜਿਆ ਸੇਂਟ ਮਹਾਂ ਪ੍ਰਗਿਆ ਸਕੂਲ ਦਾ ਸੁਰ ਸਰਤਾਜ 2013 ਸਮਾਰੋਹ

www.sabblok.blogspot.com

ਛੋਟੇ ਬੱਚਿਆਂ ਨੇ ਕਲਾ ਦੇ ਦਿਖਾਏ ਜੌਹਰ


ਜਗਰਾਓਂ 18 ਅਗਸਤ ( ਹਰਵਿੰਦਰ ਸੱਗੂ )—ਸਥਾਨਕ ਰਾਏਕੋਟ ਰੋਡ 'ਤੇ ਸਥਿਤ ਇਲਾਕੇ ਦੇ ਨਾਮੀ ਸੇਂਟ ਮਹਾਂ ਪ੍ਰਗਿਆ ਸਕੂਲ ਵਿਖੇ ਡਾਇਰੈਕਟਰ ਵਿਸ਼ਾਲ ਜੈਨ ਦੀ ਅਗਵਾਈ ਹੇਠ ਸੁਰ ਸਰਤਾਜ 2013 ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਛੋਟੇ ਬੱਚਿਆਂ ਨੇ ਦੇਰ ਰਾਤ ਤੱਕ ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਹਾਜ਼ਰੀਨ ਨੂੰ ਬੈਠਣ ਲਈ ਮਜ਼ਬੂਰ ਕਰੀ ਰੱਖਿਆ। ਛੋਟੇ ਬੱਚਿਆਂ ਵਿਚ ਗੀਤ ਸੰਗੀਤ ਦੀ ਪ੍ਰਤਿਭਾ ਦੀ ਪਛਾਣ ਕਰਨ ਲਈ ਕਰਵਾਏ ਗਏ ਇਸ ਵਿਲਖਣ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ 9ਵੀਂ ਕਲਾਸ ਦੇ ਵਿਦਿਆਰਥਣ ਨੰਦਿਣੀ ਵਲੋਂ ' ਸਈਆਂ ਮੇਰਾ ਸਈਆਂ ' ਗੀਤ ਗਾ ਕੇ ਸ਼ੁਰੂਆਤ ਕੀਤੀ। ਉਸ ਉਪਰੰਤ 7ਵੀਂ ਕਲਾਸ ਦੇ ਵਿਦਿਆਰਥੀ ਅਕਸ਼ਿਤ ਸ਼ਰਮਾਂ ਵਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ' ਬਦਤਮੀਜ਼ ਦਿਲ ' ਗੀਤ ਗਾਇਆ, 7ਵੀਂ ਕਲਾਸ ਦੇ ਹੀ ਬੱਚੇ ਗੁਰਪਾਰਸ ਵਲੋਂ ਪੰਜਾਬੀ ਬੀਟ ਦਾ ਗੀਤ ' ਜੱਗ ਜਿਊਂਦਿਆਂ ਦੇ ਮੇਲੇ ', 10ਵੀਂ ਕਲਾਸ ਦੀ ਬਿਪਨਜੀਤ ਕੌਰ ਵਲੋਂ ' ਦਿਲ ਮੇਰਾ ਡੋਲੇ ', 11 ਵੀਂ ਕਲਾਸ ਦੀ ਮਨਪ੍ਰੀਤ ਕੌਰ ਵਲੋਂ ' ' ਮੇਰੀ ਪੀੜ ਜਾਨੇ ', 9ਵੀਂ ਕਲਾਸ ਦੀ ਰਵਲੀਨ ਕੌਰ ਵਲੋਂ ' ਧੁਨਕੀ ਲੱਗੀ ਰੇ ', 9ਵੀਂ ਕਲਾਸ ਦੇ ਹੀ ਹਰਸ਼ ਵਰਮਾਂ ਵਲੋਂ ' ਤੁਝਸੇ ਨਾਰਾਜ਼ ਨਹੀਂ ' ਅਤੇ ਅੰਤ ਵਿਚ 12 ਕਲਾਸ ਦੀ ਚੇਤਨਾ ਵਲੋਂ ਸ਼ਾਨਦਾਰ ਢੰਗ ਨਾਲ ਗੀਤ ਪੇਸ਼ ਕਰਕੇ ਸਮਾਗਮ ਨੂੰ ਸਮਾਪਤੀ ਵੱਲ ਵਧਾਇਆ। ਇਸ ਦੌਰਾਨ ਇਸ ਕੰਪੀਟੀਸ਼ਨ ਵਿਚ ਗਾਊਣ ਵਾਲੇ ਬੱਚਿਆਂ ਦੀ ਪ੍ਰਤਿਭਾ ਦਾ ਮੁਲਾਂਕਨ ਕਰਨ ਲਈ ਜੱਜ ਦੇ ਤੌਰ 'ਤੇ ਹਾਜ਼ਿਰ ਦਲਜੀਤ ਕੈਫ ਅਤੇ ਗੁਰਮੀਤ ਸਿੰਘ ਵਲੋਂ ਰਿਜ਼ਲਟ ਪੇਸ਼ ਕੀਤਾ ਗਿਆ। ਜਿਸ ਵਿਚ 9ਵੀਂ ਕਲਾਸ ਦੀ ਰਵਲੀਨ ਕੌਰ ਨੂੰ ਸੁਰ ਸਰਤਾਜ -2013 ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ 11 ਵੀਂ ਕਲਾਸ ਦੀ ਮਨਪ੍ਰੀਤ ਕੌਰ ਨੂੰ ਰਨਰਅਪ ਐਲਾਨਿਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਨੇ ਸੰਬੋਧਨ ਕਰਦਿਅ ਕਿਹਾ ਕਿ ਉਨ੍ਹਾਂ ਦੀ ਖਾਹਿਸ਼ ਇਹੀ ਹੈ ਕਿ ਇਸ ਸਕੂਲ ਵਿਚ ਪੜ੍ਹਾਈ ਕਰਨ ਵਾਲੇ ਬੱਚੇ ਉੱਚ ਮੁਕਾਮ ਨੂੰ ਛੂਹਣ ਅਤੇ ਦੇਸ਼ ਅੰਦਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ। ਜਿਸ ਨਾਲ ਇਹ ਬੱਚੇ ਆਪਣਾ, ਆਪਣੇ ਮਾਂ-ਬਾਪ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ। ਐਂਟੀ ਕੁਰਪਨ ਕਰਾਈ ਸੈੱਲ ਅਤੇ ਮਾਨਵ ਸੇਵਾ ਸੁਸਾਇਟੀ ਸੰਸਥਾ ਦੇ ਰਾਜੇਸ਼ ਜੈਨ ਕੌਮੀ ਪ੍ਰਧਾਨ ਰਾਜੇਸ਼ ਜੈਨ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਉਤਸਾਹਿਤ ਕੀਤਾ ਅਤੇ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਵਲੋਂ ਛੋਟੀ ਉਮਰ ਵਿਚ ਉੱਚੇ ਮੁਕਾਮ 'ਤੇ ਪਹੁੰਚਣ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਇਸ ਸੰਘਰਸ਼ ਤੋਂ ਫਰੇਰਨਾ ਲੈਣ ਲਈ ਕਿਹਾ। ਇਸ ਮੌਕੇ ਸ਼੍ਰੀਮਤੀ ਤ੍ਰਿਸ਼ਲਾ ਜੈਨ, ਗੁਣਪਾਲ ਜੈਨ, ਕੈਪਟਨ ਨਰੇਸ਼ ਵਰਮਾ, ਰਾਜੇਸ਼ ਜੈਨ ਕੌਮੀ ਪ੍ਰਧਾਨ ਐਂਟੀ ਕੁਰਪਨ ਕਰਾਈਮ ਸੈੱਲ ਅਤੇ ਮਾਨਵ ਸੇਵਾ ਸੁਸਾਇਟੀ, ਹਰੀ ਓਮ ਡਾਇਰੈਕਟਰ ਮਦਰ ਟੈਰੇਸਾ ਇੰਸਟੀਚਿਊਟ ਸਮੇਤ ਇਲਾਕੇ ਦੀਆਂ ਹੋਰ ਬਹੁਤ ਸਾਰੀਆਂ ਮਾਣਯੋਗ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਇਸ ਸ਼ਾਨਦਾਰ ਸਮਾਰੋਹ ਦਾ ਆਨੰਦ ਮਾਣਿਆ।

No comments: